ਪਾਣੀ ਦੇ ਸੰਕਟ’ਚੋਂ ਨਿਕਲਣ ਲਈ ਬਰਸਾਤੀ ਪਾਣੀ ਨੂੰ ਸੰਭਾਲਿਆ ਜਾਵੇ : ਸੰਤ ਸੀਚੇਵਾਲ


ਸੁਲਤਾਨਪੁਰ ਲੋਧੀ, 21 ਮਈ (ਏਜੰਸੀ) : ਦੇਸ਼ ਵਿੱਚ ਪਾਣੀ ਦੇ ਡੂੰਘੇ ਹੁੰਦੇ ਜਾ ਰਹੇ ਸੰਕਟ ਵਿੱਚੋਂ ਉਭਰਨ ਦਾ ਬਦਲ ਦੱਸਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਰਸਾਤ ਦਾ ਪਾਣੀ ਪਹਿਲ ਦੇ ਅਧਾਰ ‘ਤੇ ਸੰਭਾਲਣ ਦੇ ਪ੍ਰਬੰਧ ਕੀਤੇ ਜਾਣ। ‘ਵਾਤਾਵਰਣ ਸਥਿਰਤਾ ਲਈ ਮੌਜੂਦਾ ਰੁਝਾਨ ਤੇ ਵਿਕਾਸ’ ਵਿਸ਼ੇ ‘ਤੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੱਦ ਦਿੱਤਾ ਕਿ ਮੀਂਹਾਂ ਦੇ ਪਾਣੀਆਂ ਨੂੰ ਸੰਭਾਲਣ ਦੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਬਰਸਾਤਾਂ ਦਾ ਪਾਣੀ ਇੱਕ ਪ੍ਰਹੁਣਚਾਰੀ ਵਾਂਗ ਆਉਂਦਾ ਹੈ ਤੇ ਲੰਘ ਜਾਂਦਾ ਹੈ। ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਣ ਉਪਰੰਤ ਪਰਤੇ ਸੰਤ ਸੀਚੇਵਾਲ ਨੇ ਦਸਿਆ ਕਿ ਇਸ ਸਮੇਂ ਦੇਸ਼ ਦੇ ਕਈ ਸੂਬਿਆਂ ਵਿੱਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ। ਬਰਸਾਤਾਂ ਦੌਰਾਨ ਵੀ ਲੋਕ ਮਾਰੇ ਜਾਂਦੇ ਹਨ ਤੇ ਸੋਕੇ ਨਾਲ ਵੀ। ਇਸ ਤੋਂ ਸਪੱਸ਼ਟ ਹੈ ਪਾਣੀ ਦੀ ਸੰਭਾਲ ਬਾਰੇ ਕੋਈ ਠੋਸ ਨੀਤੀ ਨਹੀਂ ਬਣਾਈ ਗਈ ਤੇ ਖਾਸ ਕਰਕੇ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਤਾਂ ਬਿਲਕੁਲ ਵੀ ਕੋਈ ਯਤਨ ਨਹੀਂ ਕੀਤੇ ਜਾ ਰਹੇ।

ਉਨ੍ਹਾ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਡਰੇਨਾਂ ਗੰਦੇ ਨਾਲਿਆਂ ਵਿੱਚ ਬਦਲ ਚੁੱਕੀਆਂ ਹਨ ਪਰ ਕਿਸੇ ਨੂੰ ਵੀ ਜਵਾਬਦੇਹ ਨਹੀਂ ਬਣਾਇਆ ਜਾ ਰਿਹਾ।ਪ੍ਰਸ਼ਾਸ਼ਨਿਕ ਅਧਿਕਾਰੀ ਹੱਥ ‘ਤੇ ਹੱਥ ਧਰੀ ਬੈਠੇ ਹਨ ਤੇ ਰਾਜਸੀ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਹਨ। ਇਸ ਵਰਤਾਰੇ ਦੇ ਚਲਦਿਆ ਆਮ ਲੋਕ ਮਰ ਰਹੇ ਹਨ। ਸੰਤ ਸੀਚੇਵਾਲ ਸੂਬੇ ਦੀਆਂ ਡਰੇਨਾਂ ਵਿੱਚੋਂ ਗੰਦੇ ਪਾਣੀ ਰੋਕਣ ਦਾ ਸੁਝਾਅ ਦਿੰਦਿਆ ਕਿਹਾ ਕਿ ਇੰਨ੍ਹਾਂ ਡਰੇਨਾਂ ਵਿੱਚ ਹਰ ਦੋ ਕਿਲੋਮੀਟਰ ‘ਤੇ ਘੱਟ ਉਚਾਈ ਵਾਲੇ ਬੰਨ ਲਾਏ ਜਾਣ ਤਾਂ ਜੋ ਬਰਸਾਤੀ ਪਾਣੀ ਨੂੰ ਉਥੇ ਇਲਾਕੇ ਵਿੱਚ ਹੀ ਰੋਕਿਆ ਜਾ ਸਕੇ। ਸੰਤ ਸੀਚੇਵਾਲ ਨੇ ਦਸਿਆ ਕਿ ਪਵਿੱਤਰ ਕਾਲੀ ਵੇਈਂ ਵਿੱਚੋਂ ਸਲਿਟ ਚੁੱਕੇ ਜਾਣ ਨਾਲ ਹੀ ਪਾਣੀ ਦਾ ਪੱਧਰ ਇੱਕ ਮੀਟਰ ਤੱਕ ਉਚਾ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਅੰਕੜਿਆ ਦੀ ਰਿਪੋਰਟ ਹੈ।

ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ‘ਸੀਚੇਵਾਲ ਮਾਡਲ’ ਤਹਿਤ ਪ੍ਰਦੂਸ਼ਣ ਮੁਕਤ ਕਰਨ ਦਾ ਕਾਰਜ਼ ਕਰ ਐਨ ਆਰ ਆਈ ਵੀਰਾਂ ਤੇ ਪਿੰਡਾਂ ਦੇ ਆਮ ਲੋਕਾਂ ਦੇ ਦੇਸ਼ ਵਿੱਚ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੰਗਾਂ ਨੂੰ ਪ੍ਰਦੂਸ਼ਣਮੁਕਤ ਕਰਨ ਲਈ ਸੀਚੇਵਾਲ ਮਾਡਲ ਨੂੰ ਭਾਰਤ ਸਰਕਾਰ ਵੱਲੋਂ ਅਪਣਾਉਣਾ ਸ਼ਲਾਘਾਯੋਗ ਕਾਰਜ਼ ਹੈ।ਇਸ ਕਾਨਫਰੰਸ ਦੌਰਾਨ ਬੁਲਾਰਿਆਂ ਨੇ ਵੀ ਹਰ ਸੂਬੇ ਵਿੱਚ ਸੀਚੇਵਾਲ ਮਾਡਲ ਅਪਣਾਏ ਜਾਣ ਦਾ ਸੱਦਾ ਦਿੱਤਾ. ਇਹ ਅੰਤਰਰਾਸ਼ਟਰੀ ਕਾਨਫਰੰਸ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ(ਨਿਤਰ), ਐਨ ਜੀ ਇਨਵਾਇਰਮੈਂਟਲ ਮੈਟਰਸ ਅਤੇ ਇੰਸਟੀਟਿਊਸ਼ਨ ਆਫ ਵਾਟਰ ਐਂਡ ਇਨਵਾਇਰਮੈਂਟਲ ਪੰਜਾਬ ਚੈਪਟਰ ਵੱਲੋਂ ਸਾਂਝੇ ਤੌਰ ਤੇ ਕਰਵਾਈ ਗਈ।ਇਸ ਕਾਨਫਰੰਸ ਵਿੱਚ ਪੰਜਾਬ ਦੇ ਨੈਸ਼ਨਲ ਤੇ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਅਧਿਆਪਕ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦੌਰਾਨ ਨਦੀਆਂ ਦਰਿਆਂ ਵਿੱਚ ਸੁੱਟੇ ਜਾ ਰਹੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਸੀ ਸੁਚੱਜੀ ਵਰਤੋ, ਧਰਤੀ ਹੇਠਲੇ ਪਾਣੀਆਂ ਦਾ ਪੱਧਰ ਉੱਚਾ ਕਰਨ, ਨੌਜਵਾਨਾਂ ਨੂੰ ਵਾਤਾਵਰਣ ਸਿੱਖਿਆ ਖਾਸ ਤੌਰ ਤੇ ਗੰਦੇ ਪਾਣੀ ਅਤੇ ਠੋਸ ਗੰਦਗੀ ਨੂੰ ਸੰਭਾਲਣ ਲਈ ਸਿੱਖਿਆਂ ਤੇ ਰੌਜਗਾਰ ਮੁਹੱਈਆਂ ਕਰਵਾਉਣ, ਹਰਿਆਲੀ ਭਰਪੂਰ ਇਮਾਰਤਸਾਜੀ ਕਰਨ, ਵਾਤਾਵਰਣ ਸਥਿਰਤਾ ਤੇ ਕੁਦਰਤੀ ਸਰੋਤਾਂ ਦਾ ਵਿਕਾਸ,ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ, ਵਾਤਾਵਰਣ ਜਾਗਰੂਕਤਾ ਮੁਹਿੰਮ, ਵਰਗੇ ਮਸਲੇ ਉਠਾਏ ਗਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਣੀ ਦੇ ਸੰਕਟ’ਚੋਂ ਨਿਕਲਣ ਲਈ ਬਰਸਾਤੀ ਪਾਣੀ ਨੂੰ ਸੰਭਾਲਿਆ ਜਾਵੇ : ਸੰਤ ਸੀਚੇਵਾਲ