ਟੀ ਵੀ ਦੇ ਪਰੋਗਰਾਮ ਸਿੱਧੇ ਪ੍ਰਸਾਰਣ ਕਰਨ ਲਈ ਚੈਨਲ ਪੰਜਾਬੀ ਨੇ ਕੈਲਗਰੀ ਵਿਖੇ ਆਪਣਾ ਸਟੂਡਿਓ ਖੋਲਿਆ

ਕੈਲਗਰੀ (ਹਰਬੰਸ ਬੁੱਟਰ) : ਪੂਰੇ ਕਨੇਡਾ ਦੇ ਨਾਲ ਨਾਲ ਭਾਵੇਂ ਅਲਬਰਟਾ ਸੂਬੇ ਅੰਦਰੋਂ ਚੈਨਲ ਪੰਜਾਬੀ ਨੇ ਆਪਣੇ ਨਿਊਜ਼ ਬੁਲਟਿਨ ਤਾਂ ਫਰਵਰੀ ਮਹੀਨੇ ਤੋਂ ਹੀ ਤਿਆਰ ਕਰਨੇ ਸੁਰੂ ਕਰ ਦਿੱਤੇ ਸਨ, ਪਰ ਕੈਲਗਰੀ ਸਹਿਰ ਦੀ ਆਬਾਦੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਚੈਨਲ ਪੰਜਾਬੀ ਨੂੰ ਦਿੱਤੇ ਭਰਵੇ ਹੁੰਗਾਰੇ ਨੂੰ ਦੇਖਦਿਆਂ ਪਰਬੰਧਕੀ ਟੀਮ ਕਾਫੀ ਦਿਨਾਂ ਦੇ ਸਮੇਂ ਤੋਂ ਇੱਥੇ ਲੋਕਲ ਸਟੂਡਿਓ ਦੀ ਸਥਾਪਨਾ ਦੇ ਬਾਰੇ ਵਿੱਚ ਸੋਚ ਰਹੀ ਸੀ।ਸਮੁੱਚੀ ਟੀਮ ਦੀ ਸਖਤ ਮਿਹਨਤ ਤੋਂ ਬਾਦ ਆਖਿਰ ਉਹ ਦਿਨ ਵੀ ਆ ਗਿਆ ਜਦੋਂ ਪੰਜਾਬੀਆਂ ਦੇ ਸੰਘਣੀ ਵੱਸੋਂ ਵਾਲੇ ਇਲਾਕੇ ਨਾਰਥ ਈਸਟ ਵਿੱਚ ਨੌਰਟਲ ਵਾਲੀ ਬਿਲਡਿੰਗ ਦੇ ਸਾਹਮਣੇ (ਸਿੱਖ ਵਿਰਸਾ ਵਾਲਾ ਪਲਾਜਾ)ਮੇਨ ਰੋਡ ਦੇ ਉੱਪਰ ਸਟੂਡਿਓ ਬਿਲਕੁੱਲ ਤਿਆਰ ਬਰਤਿਆਰ ਹੋ ਗਿਆ। ਚੈਨਲ ਪੰਜਾਬੀ ਦੇ ਮੁੱਖ ਕਰਤਾ ਧਰਤਾ ਪਾਰੀ ਦੁਲੇ ਅਤੇ ਉਹਨਾਂ ਦੀ ਸਹਿਯੋਹਗੀ ਟੀਮ ਨੇ ਟੈਸਟ ਦੇ ਤੌਰ ‘ਤੇ ਨਗਰ ਕੀਰਤਨ ਤੋਂ ਪਹਿਲਾਂ 12 ਮਈ ਨੂੰ ਕੈਲਗਰੀ ਸਟੂਡਿਓ ਤੋਂ ਇੱਕ ਘੰਟੇ ਦਾ ਪਹਿਲਾ ਸਿੱਧਾ ਪ੍ਰਸਾਰਣ ਕੀਤਾ ਜਿਸ ਵਿੱਚ ਕੈਲਗਰੀ ਟੀਮ ਦੇ ਮੋਢੀਆਂ ਨਮਜੀਤ ਸਿੰਘ ਰੰਧਾਵਾ ਅਤੇ ਹਰਬੰਸ ਬੁੱਟਰ ਨਾਲ ਜਾਣ ਪਛਾਣ ਕਰਵਾਉਂਦਿਆਂ ਨਗਰ ਕੀਰਤਨ ਸਬੰਧੀ ਜਾਣਕਾਰੀਆਂ ਕੈਲਗਰੀ ਗੁਰੂਘਰ ਦੀ ਪਰਬੰਧਕ ਕਮੇਟੀ ਤੋਂ ਹਾਸਿਲ ਕੀਤੀਆਂ ਸਨ। ਫਿਰ ਰਸਮੀ ਉਦਘਾਟਨ 15 ਮਈ 2016 ਨੂੰ ਦਿਨ ਦੇ 2 ਵਜੇ ਕੈਲਗਰੀ ਨਿਵਾਸੀਆਂ ਦੀ ਵੱਡੀ ਹਾਜਰੀ ਦੌਰਾਨ ਸਵ: ਮਨਮੀਤ ਸਿੰਘ ਭੁੱਲਰ ਦੇ ਪਿਤਾ ਜੀ ਸ: ਬਰਜਿੰਦਰ ਸਿੰਘ ਭੁੱਲਰ ਨੇ ਕੇਕ ਕੱਟਕੇ ਕੀਤਾ। ਇਸ ਮੌਕੇ ਐਮ ਐਲ ਏ ਪ੍ਰਭ ਗਿੱਲ ਅਤੇ ਅਲਬਰਟਾ ਦੇ ਮੰਤਰੀ ਇਰਫਾਨ ਸਾਬਿਰ ਵੀ ਹਾਜਿਰ ਸਨ । ਇਸ ਮੌਕੇ ਸ: ਭੁੱਲਰ ਨੇ ਕਿਹਾ ਜਿਹੜਾ ਵੀ ਮੀਡੀਆ ਭਾਈਚਾਰਿਆਂ ਨੰੁ ਆਪਸ ਵਿੱਚ ਜੋੜ ਕੇ ਰੱਖਣ ਦਾ ਕੰਮ ਕਰਦਾ ਹੈ ਤਾਂ ਸਮਝੋ ਉਹ ਠੀਕ ਰਾਹ ਚੱਲ ਰਿਹਾ ਹੈ। ਇਸ ਮੌਕੇ ਇਰਫਾਨ ਸਾਬੀਰ ਅਤੇ ਪ੍ਰਭ ਗਿੱਲ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਹੋਰ ਬਹੁਤ ਸਾਰੀਆਂ ਨਾਮਵਰ ਸਖਸੀਅਤਾਂ ਨੇ ਸਮੁੱਚੀ ਟੀਮ ਨੰੁ ਮੁਬਾਰਕਾਂ ਦਿੰਦਿਆਂ ਮੀਡੀਆ ਦੇ ਰੋਲ ਨਿਭਾਉਣ ਮੌਕੇ ਆੳਂਦੀਆਂ ਮੁਸਕਿਲਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਪ੍ਰੇਰਿਆ। ਪੂਰਾ ਦਿਨ ਭਰ ਸਟੂਡਿਓ ਦੇਖਣ ਲਈ ਆਣ ਜਾਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ।

Leave a Reply

Your email address will not be published.