ਅਸੀਂ ਕਿਸ ਦਿਨ ਵਿਗਿਆਨੀ ਬਣਾਂਗੇ?

ਇਹ ਕੁਝ ਕੁ ਤਸੀਵਰਾਂ ਮੈਂ ਡਿਊਟੀ ਤੋਂ ਆਉਦੇ ਜਾਂਦੇ ਰਾਹ ਵਿੱਚ ਖੜ ਕੇ ਖਿੱਚੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀ ਼ਕਿ ਸਾਡੇ ਦੇਸ਼ ਦੇ ਲੋਕ ਬਹੁਤ ਧਾਰਮਿਕ ਤੇ ਦਿਆਲੂ ਹਨ ਜੋ ਦੁਨੀਆਂ ਦੇ ਸਾਰੇ ਲੋਕਾ ਲਈ ਸ਼ਬੀਲਾਂ ਤੇ ਲੰਗਰ ਆਦਿ ਲਗਾਉਦੇ ਹਨ। ਅਸੀ ਬਹੁਤ ਹੀ ਗਿਆਨੀ ਹਾਂ, ਪਰੰਤੂ ਕੀ ਅਸੀ ਕਦੇ ਵਿਗਿਆਨੀ ਵੀ ਬਣਾਂਗੇ?

ਵਿਗਿਆਨ ਸ਼ਬਦ ਦੋਂ ਸ਼ਬਦ ਵਿ ਅਤੇ ਗਿਆਨ ਦਾ ਸੁਮੇਲ ਹੈ। `ਵਿ` ਦਾ ਅਰਥ ਹੈ ਵਿਵੇਕ ਅਰਥਾਤ ਬੁੱਧੀ ਅਰਥਾਤ ਸਮਝ ਤੇ ਗਿਆਨ ਤਾਂ ਆਪਾਂ ਨੂੰ ਹੈ ਹੀ। ਵਿਗਿਆਨੀ ਉਹ ਨਹੀਂ ਹੈ ਜਿਸ ਨੇ ਕੋਈ ਖੋਜ ਕੀਤੀ ਹੈ। ਵਿਗਿਆਨੀ ਅਸਲ ਵਿਚ ਉਹ ਹੈ, ਜੋ ਗਿਆਨ ਦੀ ਵਰਤੋਂ ਵਿਵੇਕ ਨਾਲ ਕਰਦਾ ਹੈ। ਲੰਗਰ ਲਗਾਉਣ ਵਾਲੇ ਲੋਕਾ ਨੂੰ ਵੀ ਪਤਾ ਹੈ ਕਿ ਅਸੀ ਜਾਣੇ- ਅਨਜਾਣੇ ਗੰਦ ਫਲਾ ਰਹੇ ਹਾਂ। ਥਾਂ – ਥਾਂ ਡਿਸਪੋਸਲ ਗਲਾਸ ਜੋ ਕਿ ਸਿਰਫ ਨਾਮ ਦੇ ਹੀ ਡਿਸਪੋਸਲ ਹਨ, ਸੁੱਟ ਰਹੇ ਹਾਂ ਪਰੰਤੂ ਅਸੀ ਸਿਰਫ ਗਿਆਨੀ ਹਾਂ, ਵਿਗਿਆਨੀ ਨਹੀਂ। ਮੈਨੂੰ ਘੱਟੋ-ਘੱਟੋ 10 ਸਾਲ ਹੋ ਗਏ ਵਿਗਿਆਨ ਕਲਾਸਾਂ ਵਿਚ ਪੜਾਂਉਂਦੇ ਨੂੰ ਕਿ ਸੋਲਰ ਕੁੱਕਰ ਨਾਲ ਭੋਜਨ ਬਣਾਂਇਆ ਜਾ ਸਕਦਾ ਹੈ, ਮੀਂਹ ਦੇ ਪਾਣੀ ਨੂੰ ਇੱਕਠਾ ਕੀਤਾ ਜਾ ਸਕਦਾ ਹੈ। ਪਰੰਤੂ ਮੈਂ ਅੱਜ ਤੱਕ ਕੋਈ ਘਰ, ਕੋਈ ਸਾਇੰਸ ਅਧਿਆਪਕ(ਮੇਰੇ ਸਮੇਤ) ਨਹੀਂ ਦੇਖਿਆ ਜਿਸ ਦੇ ਸੋਲਰ ਕੱਕਰ ਹੋਵੇ, ਮੀਂਹ ਦਾ ਪਾਣੀ ਇੱਕਠਾ ਕੀਤਾ ਹੋਵੇ।ਕਿਉਂਕਿ ਅਸੀਂ ਗਿਆਨੀ ਤਾ ਬਹੁਤ ਹਾਂ ਪਰ ਵਿਗਿਆਨੀ ਨਹੀਂ।

ਜਿਵੇ -ਜਿਵੇ ਅਸੀ ਪੜ-ਲਿਖ ਰਹੇ ਹਾਂ ਉਵੇਂ -ਉਵੇਂ ਹੀ ਭਾਰਤ ਦਾ ਵਿਨਾਸ਼ ਕਰ ਰਹੇ ਹਾਂ ਪਹਿਲਾ ਜਦੋ ਸ਼ਬੀਲ ਲੰਗਦੀ ਸੀ ਤਾਂ ਸਟੀਲ ਦੇ ਗਲਾਸ ਹੁੰਦੇ ਸਨ, ਕੋਈ ਵੀ ਲੰਗਰ ਲੰਘਦਾ ਤਾਂ ਪੱਤਿਆ ਦੀਆਂ ਬਣੀਆ ਕੋਲੀਆ ਤੇ ਪਲੇਟਾਂ ਹੁੰਦੀਆ ਸਨ ਜੋ ਸੱਚਮੁੱਚ ਡਿਸਪੋਜਲ ਅਰਥਾਤ ਵਿਘਟਨਸ਼ੀਲ ਸਨ ਪਰੰਤੁ ਹੁਣ ਸਾਡੇ ਕੋਲ ਗਲਾਸ ਸਾਫ ਕਰਨਾ ਦਾ ਸਮਾਂ ਨਹੀ ਹੇ ਅਤੇ ਇਸ ਨਾਲ ਸਾਡਾ ਸਟੈਂਡਰਡ ਵੀ ਨਹੀ ਬਣਦਾ ।ਮੇਰਾ ਮਿੱਤਰ ਪ੍ਰਾਈਵੇਟ ਸਕੂਲ ਵਿਚ ਸਾਇੰਸ ਅਧਿਆਪਕ ਹੈ। ਉਸਨੇ ਹਰ ਕਲਾਸ ਵਿਚ ਗੱਤੇ ਦੇ ਬਣੇ ਡਸਟਬਿਨ ਲਗਾਏ ਹੋਏ ਹਨ ਤੇ ਜਿਨ੍ਹਾ ਉਤੇ ਔਨਲੀ (ਸਿਰਫ਼) ਪੇਪਰ ਡਿਸਟਬੀਨ ਲਿਖਿਆ ਹੋਇਆ ਹੈ। ਹਰੇਕ ਬੱਚਾ, ਅਧਿਆਪਕ, ਇਥੋਂ ਤੱਕ ਕਿ ਪ੍ਰੰਸੀਪਲ ਵੀ ਕਾਗਜ ਫਾਲਤੂ ਨਹੀ ਸੁਟਦੇ। ਹਰ ਕਮਰੇ ਵਿਚ ਇੱਕ ਪੇਪਰ ਡਸਟਬੀਨ ਹੈ। ਉਹ ਇਸ ਕਾਗਜ ਨੁੰ 15 ਦਿਨਾਂ ਬਾਅਦ ਇੱਕਠਾ ਕਰਕੇ ਵੇਚ ਦਿੰਦੇ ਹਨ ਤੇ ਪਿਛੇਲ 2 ਸਾਲਾ ਤੋਂ ਉਨ੍ਹਾਂ ਨੇ ਕਦੇ ਵੀ ਸਕੁਲ ਵਿਚੋ ਇੱਕ ਵੀ ਕਾਗਜ ਫਾਲਤੂ ਨਹੀ ਸੁਟਿਆ ਤੇ ਨਾ ਹੀ ਜਲਾਇਆ।ਜੇਕਰ ਅਸ ਸਾਰੇ ਸਾਇੰਸ ਅਧਿਆਪਕ ਆਪਣੇ-ਆਪਣੇ ਸਕੂਲ ਵਿੱਚ ਇਹ ਕੰਮ ਕਰ ਲਈਏ ਤਾਂ ਯਾਦ ਰੱਖੋ ਫੇਰ ਅਸੀ ਵੀ ਵਿਗਿਆਨੀ ਹਾ।ਮੈਂ ਅਤੇ ਮੇਰੀ ਪਤਨੀ ਨੇ ਆਪਣੇ ਘਰ ਵਿਚ ਕਿਚਨ ਡਸਟਬਿਨ(ਅਰਥਾਤ ਰਸੋਈ ਕੂੜਾਂਦਾਨ) ਲਗਾਇਆ ਹੈ ਜਿਸ ਨੂੰ ਅਸੀ ਕਿਚਨ ਫੂਡਬਿਨ(ਰਸੋਈ ਭੋਜਨਦਾਨ) ਦਾ ਨਾਮ ਦਿੱਤਾ ਹੈ।ਇਸ ਵਿਚ ਅਸੀ ਸਿਰਫ਼ ਬਚਿਆ ਭੋਜਨ, ਫਲਾਂ ਦੇ ਛਿਲਕੇ, ਸਬਜ਼ੀਆਂ ਦੇ ਛਿਲਕੇ ਆਦਿ ਪਾਉਦੇ ਹਾਂ ਤੇ ਉਸਨੂੰ ਕੁਝ ਕੁ ਦਿਨਾਂ ਬਾਅਦ ਜਾਨਵਰਾਂ ਨੁੰ ਪਾ ਦਿੰਦੇ ਹਾਂ। ਹੁਣ ਅਸੀ ਮੀਂਹ ਦੇ ਪਾਣੀ ਨੂੰ ਇੱਕਠਾ ਕਰਨ ਬਾਰੇ ਵੀ ਸੋਚ ਰਹੇ ਹਾਂ।

ਸਾਰੇ ਭਾਰਤ ਵਿਚ ਔਰਤਾ ਸਵੇਰੇ ਹੀ ਘਰ ਦੀਆਂ ਸਫਾਈਆਂ ਵਿਚ ਲੱਗ ਜਾਂਦੀਆਂ ਹਨ। ਘਰ ਨੂੰ ਚੰਗੀ ਤਰਾਂ ਧੋਂਦੀਆ ਹਨ ਤੇ ਕਈ ਵਾਰ ਤਾਂ ਗਲੀ ਤੱਕ ਵੀ ਪਹੁੰਚ ਜਾਂਦੀਆਂ ਹਨ। ਸਵੇਰੇ ਹੀ ਸਾਡੇ ਘਰਾਂ ਦੀਆ ਮੋਟਰਾਂ ਟੇਂਕੀ ਭਰਨ ਦਾ ਕੰਮ ਸ਼ੁਰੂ ਕਰ ਦਿੰਦੀਆਂ ਹਨ ਪਰੰਤੂ ਜੇਕਰ ਅਸੀ ਮੀਂਹ ਦੇ ਪਾਣੀ ਨੂੰ ਸਾਂਭ ਲਈਏ ਤਾ ਸੋਚੋ ਇੱਕ ਦਿਨ ਮੋਟਰ ਨਾ ਚੱਲੀ ਤਾਂ ਲੱਖਾ-ਕਰੋੜਾਂ ਦੀ ਬਿਜਲੀ ਤੇ ਪਾਣੀ ਬਚ ਜਾਵੇਗਾ। ਅਸੀ ਸਭ ਰਲ ਕੇ ਹੋਰ ਬਹੁਤ ਕੁਝ ਕਰ ਸਕਦੇ ਹਾਂ। ਤੁਹਾਡੇ ਕੋਲ ਹਨ ਤਰੀਕੇ ਤਾਂ ਮੈਨੁੰ ਵੀ ਦੱਸੋ। ਬਹੁਤ ਬਣ ਗਏ ਅਸੀ ਗਿਆਨੀ,ਆਉ ਹੁਣ ਵਿਗਿਆਨੀ ਬਣੀਏ।

ਜੈ ਹਿੰਦ।

ਚਿੱਠੀ ਪੱਤਰ ਲਈ ਪਤਾ
ਸੋਨੀ ਸਿੰਗਲਾ ਪੁੱਤਰ ਰਾਮ ਨਾਥ
ਦੋ ਖੰਭਿਆਂ ਵਾਲੀ ਗਲੀ,
ਸਿਨੇਮਾ ਰੋਡ, ਮਾਨਸਾ-151505 (ਪੰਜਾਬ) ਸੋਨੀ ਸਿੰਗਲਾ
ਸ.ਸ.ਸ.ਸ. ਫੂਲ (ਲੜਕੇ)
ਬਠਿੰਡਾ
ਮੋਬਾ: 94653-84271
ਥਠ਼ਜ;ਯ ਤਰਅਖ8ਤਜਅਪ;਼”ਪਠ਼ਜ;।ਫਰਠ

Leave a Reply

Your email address will not be published.