ਰਾਹੁਲ ਦ੍ਰਾਵਿੜ ਨੂੰ ਕੋਚ ਬਣਾਉਣਾ ਚਾਹੁੰਦੀ ਹੈ ਭਾਰਤੀ ਕ੍ਰਿਕਟ ਬੋਰਡ


ਮੁੰਬਈ, 3 ਅਪ੍ਰੈਲ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਡਾਇਰੈਕਟਰ ਰਵੀ ਸਾਸ਼ਤਰੀ ਦਾ ਕਰਾਰ ਖ਼ਤਮ ਹੋਣ ਤੋਂ ਬਾਅਦ ਹੁਣ ਟੀਮ ਇੰਡੀਆ ਦੇ ਕੋਚ ਦੀ ਭਾਲ ਜਾਰੀ ਹੈ। ਬੀ ਸੀ ਸੀ ਆਈ ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦਾ ਕੋਚ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਬੋਰਡ ਦੀ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ ਵੀ ਐਸ ਲਕਸ਼ਮਣ ਉੱਤੇ ਆਧਾਰਿਤ ਸਲਾਹਕਾਰ ਕਮੇਟੀ ਨੇ ਰਾਹੁਲ ਦ੍ਰਾਵਿੜ ਨਾਲ ਸੰਪਰਕ ਕੀਤਾ ਹੈ। ਰਾਹੁਲ ਦ੍ਰਵਿੜ ਇੰਡੀਆ ‘ਏ’ ਅਤੇ ਅੰਡਰ-19 ਦੇ ਕੋਚ ਦੇ ਤੌਰ ‘ਤੇ ਆਪਣੀ ਸੇਵਾਵਾਂ ਦੇ ਰਹੇ ਹਨ। ਸਲਾਹਕਾਰ ਕਮੇਟੀ ਨੇ ਦ੍ਰਵਿੜ ਦੀ ਟੀਮ ਇੰਡੀਆ ਦੇ ਕੋਚ ਬਣਨ ਨੂੰ ਲੈ ਕੇ ਦਿਲਚਸਪੀ ਬਾਰੇ ਪੁੱਛਗਿੱਛ ਵੀ ਕੀਤੀ ਹੈ।

ਟੀਮ ਇੰਡੀਆ ਦੇ ਭਰੋਸੇਮੰਦ ਨੰਬਰ ਤਿੰਨ ਬੱਲੇਬਾਜ਼ ਰਹੇ ਦਾ੍ਰਵਿੜ ਤੋਂ ਕਮੇਟੀ ਨੇ ਪੁੱਛਿਆ ਕਿ ਜੇਕਰ ਭਵਿੱਖ ਵਿਚ ਉਨ੍ਹਾਂ ਦੇ ਨਾਂ ਦੀ ਪੇਸ਼ਕਸ਼ ਟੀਮ ਇੰਡੀਆ ਦੇ ਕੋਚ ਦੇ ਤੌਰ ‘ਤੇ ਰੱਖੀ ਜਾਵੇ ਤਾਂ ਕੀ ਉਹ ਤਿਆਰ ਰਹਿਣਗੇ? ਸੂਤਰਾਂ ਮੁਤਾਬਕ ਰਾਹੁਲ ਦ੍ਰਾਵਿੜ ਨੇ ਕਿਹਾ ਹੈ ਕਿ ਉਹ ਇਸ ‘ਤੇ ਵਿਚਾਰ ਕਰਨਗੇ। ਬੀ ਸੀ ਸੀ ਆਈ ਕੋਚ ਦੇ ਤੌਰ ‘ਤੇ ਅਜਿਹੇ ਵਿਅਕਤੀ ਨੂੰ ਰੱਖਣਾ ਚਾਹੁੰਦੀ ਹੈ ਜਿਹੜਾ ਟੀਮ ਇੰਡੀਆ ਦੇ ਕੁਝ ਯੁਵਾ ਬੱਲੇਬਾਜ਼ਾਂ ਨੂੰ ਟੈਸਟ ਕ੍ਰਿਕਟ ਦੇ ਹਿਸਾਬ ਨਾਲ ਸਿੱਖਿਅਤ ਕਰ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਦਾ੍ਰਵਿੜ ਨੂੰ ਬਤੌਰ ਕੋਚ ਖੁੱਲ• ਕੇ ਕੰਮ ਦਾ ਮੌਕਾ ਦਿੱਤਾ ਜਾ ਸਕਦਾ ਹੈ ਅਤੇ ਉਨ੍ਹਾਂ ਕਰਾਰ ਵੀ ਲੰਮੇ ਸਮੇਂ ਦਾ ਸੰਭਵ 2019 ਦੇ ਵਿਸ਼ਵ ਕੱਪ ਤੱਕ ਹੋਵੇਗਾ। ਵਰਲਡ ਟੀ-20 ਦੇ ਨਾਲ ਹੀ ਰਵੀ ਸਾਸ਼ਤਰੀ ਦਾ ਕਰਾਰ ਖ਼ਤਮ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਸ਼ਤਰੀ ਆਪਣੀਆਂ ਸੇਵਾਵਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਪਰ ਬੀ ਸੀ ਸੀ ਆਈ ਮੁੱਖ ਕੋਚ ਦੇ ਤੌਰ ‘ਤੇ ਉਨ੍ਹਾਂ ਦੇ ਨਾਂ ‘ਤੇ ਵਿਚਾਰ ਨਹੀਂ ਕਰ ਰਹੀ ਹੈ। ਬੋਰਡ ਦੀ ਸਲਾਹਕਾਰ ਸਮਿਤੀ ਮੰਗਲਵਾਰ ਨੂੰ ਬੈਠਕ ਵਿਚ ਕੋਚ ਨੂੰ ਲੈ ਕੇ ਚਰਚਾ ਕਰੇਗੀ। ਦ੍ਰਾਵਿੜ ਹਾਲੇ ਆਈ ਪੀ ਐਲ ਵਿਚ ਦਿੱਲੀ ਡੇਅਰਡੇਵਿਲਜ਼ ਦੇ ਮੈਂਟਰ ਦੇ ਤੌਰ ‘ਤੇ ਜੁੜੇ ਹੋਏ ਹਨ। ਜੂਨ 2016 ਤੋਂ ਮਾਰਚ 2017 ਦੇ ਵਿਚ ਟੀਮ ਇੰਡੀਆ 18 ਟੈਸਟ ਮੈਚ ਖੇਡੇਗੀ। ਅਜਿਹੇ ਵਿਚ ਦ੍ਰਾਵਿੜ ਲਈ ਇਹ ਵੱਡਾ ਟੈਸਟ ਹੋਵੇਗਾ। ਬੀ ਸੀ ਸੀ ਆਈ ਨੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਮਾਈਕਲ ਹਸੀ ਨਾਲ ਵੀ ਸੰਪਰਕ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਹੁਲ ਦ੍ਰਾਵਿੜ ਨੂੰ ਕੋਚ ਬਣਾਉਣਾ ਚਾਹੁੰਦੀ ਹੈ ਭਾਰਤੀ ਕ੍ਰਿਕਟ ਬੋਰਡ