ਮੋਹਾਲੀ ‘ਚ ਪਾਕਿ ਕ੍ਰਿਕਟ ਟੀਮ ਨੂੰ ਖ਼ਤਰਾ, ਸੁਰੱਖਿਆ ਵਧਾਈ

Tight-security-for-Mohali

ਚੰਡੀਗੜ, 19 ਮਾਰਚ (ਏਜੰਸੀ) : ਖੁਫ਼ੀਆ ਵਿਭਾਗ ਤੋਂ ਅਲਰਟ ਮਿਲਣ ਤੋਂ ਬਾਅਦ ਯੂਟੀ ਪੁਲਿਸ ਪਾਕਿਸਤਾਨ ਟੀਮ ਨੂੰ ਫੁਲਪਰੂਫ ਸੁਰੱਖਿਆ ਮੁਹੱਈਆ ਕਰਾਉਣ ਦੇ ਲਈ ਜੁਟ ਗਈ ਹੈ। ਯੂਟੀ ਪੁਲਿਸ ਨੂੰ ਆਈਬੀ ਅਤੇ ਹੋਰ ਖੁਫ਼ੀਆ ਵਿਭਾਗਾਂ ਤੋਂ ਇਨਪੁਟਸ ਮਿਲੇ ਹਨ ਕਿ ਪਾਕਿਸਤਾਨ ਟੀਮ ਨੂੰ ਸ਼ਹਿਰ ਵਿਚ ਖ਼ਤਰਾ ਹੋ ਸਕਦਾ ਹੈ। ਮੋਹਾਲੀ ਵਿਚ ਪਾਕਿਸਤਾਨ ਟੀਮ ਨੂੰ ਦੋ ਮੈਚ ਖੇਡਣੇ ਹਨ। ਜਿਸ ਦੇ ਲਈ ਟੀਮ ਸ਼ਹਿਰ ਦੇ ਹੋਟਲਾਂ ਵਿਚ ਰੁਕੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਹਿ ਮੰਤਰਾਲੇ ਨੇ ਯੂਟੀ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਵਿਸ਼ੇਸ਼ ਤੌਰ ‘ਤੇ ਟੀ-20 ਵਰਲਡ ਕੱਪ ਖੇਡਣ ਆਈ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਚੰਡੀਗੜ ਪੁਲਿਸ ਪਾਕਿਸਤਾਨੀ ਟੀਮ ਦੀ ਸੁਰੱਖਿਆ ਵਿਵਸਥਾ ਨੂੰ ਪੁਖਤਾ ਕਰਨ ਦੇ ਲਈ ਜੁਟ ਗਈ ਹੈ। ਪਾਕਿਸਤਾਨ ਦੇ ਮੈਚ ਦੌਰਾਨ ਸ਼ਹਿਰ ਵਿਚ ਟੀਮ ਦੇ ਹੋਟਲ ਤੋਂ ਲੈ ਕੇ ਮੈਦਾਨ ਤੱਕ ਕਮਾਂਡੋ ਦੀ ਸਪੈਸ਼ਲ ਟੀਮ ਤੈਨਾਤ ਕੀਤੀ ਜਾਵੇਗੀ। ਇਸ ਸਪੈਸ਼ਲ ਟੀਮ ਵਿਚ ਇਕ ਪਾਇਲਟ, ਇਕ ਕਮਾਂਡੋ ਟੀਮ, ਕਵਿੱਕ ਰਿਐਕਸ਼ਨ ਫੋਰਸ, ਡਾਕ ਸਕਵਾਇਡ ਟੀਮ ਅਤੇ ਵਿਸ਼ੇਸ਼ ਤੌਰ ‘ਤੇ ਹਥਿਆਰ ਬੰਦ ਜਵਾਨ ਖਿਡਾਰੀਆਂ ਦੇ ਆਸ ਪਾਸ ਸਾਦੇ ਕੱਪੜਿਆਂ ਵਿਚ ਮੌਜੂਦ ਰਹਿਣਗੇ। ਇਸ ਦੇ ਮੱਦੇਨਜ਼ਰ ਚੰਡੀਗੜ ਪੁਲਿਸ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਵਿਸ਼ੇਸ਼ ਜਾਂਚ ਮੁਹਿੰਮ ਚਲਾਵੇਗੀ।

Facebook Comments

POST A COMMENT.

Enable Google Transliteration.(To type in English, press Ctrl+g)