ਨਵਾਜ਼ ਸ਼ਰੀਫ ਨੇ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਓਸਾਮਾ ਤੋਂ ਲਏ ਸੀ ਪੈਸੇ!


ਇਸਲਾਮਾਬਾਦ, 29 ਫਰਵਰੀ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲੈ ਕੇ ਇਕ ਕਿਤਾਬ ਵਿਚ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਨੇ ਬੇਨਜ਼ਰੀ ਭੁੱਟੋ ਵਿਰੁੱਧ ਚੋਣ ਲੜਨ ਲਈ ਅਲਕਾਇਦਾ ਦੇ ਓਸਾਮਾ ਬਿਨ ਲਾਦੇਨ ਤੋਂ ਪੈਸੇ ਲਏ ਸੀ। ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਮੁਤਾਬਿਕ ਇਹ ਕਿਤਾਬ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਐਕਸ-ਆਪਰੇਟਿਵ ਖ਼ਾਲਿਦਾ ਖ਼ਵਾਜ਼ਾ ਦੀ ਪਤਨੀ ਸ਼ਮਾਮਾ ਖ਼ਾਲਿਦ ਨੇ ਆਪਣੀ ਕਿਤਾਬ ਖ਼ਾਲਿਦ ਖ਼ਵਾਜ਼ਾ: ਸ਼ਹੀਦ ਏ ਅਮਨ ‘ਚ ਕੀਤਾ। ਇਸ ਕਿਤਾਬ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਪੀਐਮਐਲ ਮੁਖੀ ਮੀਆਂ ਮੋਹੰਮਦ ਨਵਾਜ਼ ਸ਼ਰੀਫ ਨੇ ਅਲਕਾਇਦ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਤੋਂ ਬੇਨਜ਼ਰੀ ਭੁੱਟੋ ਵਿਰੁੱਧ ਚੋਣ ਲੜਨ ਲਈ ਪੈਸੇ ਲਏ ਸੀ। ਕਿਤਾਬ ਮੁਤਾਬਿਕ ਇਹ ਪੈਸੇ ਜੀਆ ਸ਼ਾਸਨ ਦੇ ਖਤਮ ਹੋਣ ਤੋਂ ਬਾਅਦ ਲਏ ਗਏ ਸੀ, ਪਰ ਸੱਤਾ ਵਿਚ ਆਉਣ ਮਗਰੋਂ ਸ਼ਰੀਫ ਓਸਾਮਾ ਨਾਲ ਕੀਤੇ ਹਰ ਵਾਅਦੇ ਤੋਂ ਮੁਕਰ ਗਏ।

ਉਨ੍ਹਾਂ ਨੇ ਕਿਤਾਬ ‘ਚ ਕੁੱਝ ਅਹਿਮ ਦਸਤਾਵੇਜ਼ਾਂ ਦੇ ਆਧਾਰ ‘ਤੇ ਲਿਖਿਆ ਓਸਾਮਾ ਤੋਂ ਨਵਾਜ਼ ਨੂੰ ਮਿਲਵਾਉਣ ‘ਚ ਖ਼ਵਾਜ਼ਾ ਦੀ ਅਹਿਮ ਭੂਮਿਕਾ ਸੀ ਅਤੇ ਉਹ ਨਵਾਜ਼ ਦੇ ਕਾਫੀ ਕਰੀਬੀ ਸੀ।ਇਸ ਗੱਲ ਦੀ ਪੁਸ਼ਟੀ ਲਈ ਉਨ੍ਹਾਂ ਨੇ ਸਾਬਕਾ ਆਈਐਸਆਈ ਦੇ ਡੀਜੀ ਅੇਤ ਸੇਵਾਮੁਕਤ ਲੈਫਟੀਨੈਂਟ ਜਨਰਲ ਹਾਮਿਦ ਗੁਲ ਦੇ ਨੋਟਿਸ ਦੀ ਵਰਤੋਂ ਕੀਤੀ ਹੈ। ਇਹ ਕਿਤਾਬ ‘ਚ ਲਿਖਿਆ ਹੈ ਕਿ ਅਬਦੁੱਲ੍ਹਾ ਆਲਮ ਨੇ ਖ਼ਵਾਜ਼ਾ ਨੂੰ ਓਸਾਮਾ ਨਾਲ ਮਿਲਵਾਇਆ ਸੀ। ਆਜ਼ਮ ਨੂੰ ਵਿਸ਼ਵੱਧ ਪੱਧਰ ‘ਤੇ ਜੇਹਾਦ ਨੂੰ ਸ਼ੁਰੂ ਕਰਨ ਵਜੋਂ ਜਾਣਿਆ ਜਾਂਦਾ ਹੈ। ਆਜ਼ਮ ਇਕ ਫਿਲੀਸਤੀਨ ਦਾ ਸੁੰਨੀ ਮੁਸਲਿਮ ਸੀ ਅਤੇ ਉਸ ਦਾ ਕੰਮ ਫੰਡ ਇਕੱਤਰ ਕਰ ਕੇ ਜੇਹਾਦ ਲਈ ਨੌਜਵਾਨਾਂ ਦੀ ਭਰਤੀ ਕਰਨਾ ਸੀ।ਏਨਾ ਹੀ ਨਹੀਂ ਉਹ ਖੁਦ ਓਸਾਮਾ ਦਾ ਸਲਾਹਕਾਰ ਵੀ ਸੀ ਅਤੇ ਉਸ ਦੇ ਹੀ ਕਹਿਣ ‘ਤੇ ਓਸਾਮਾ ਨੇ ਅਫਗਾਨਿਸਤਾਨ ਦੀ ਰਾਹ ਫੜੀ ਸੀ।

ਕਿਤਾਬ ਮੁਤਾਬਿਕ ਖ਼ਵਾਜ਼ਾ 26 ਮਾਰਚ 2010 ਨੂੰ ਉਤਰੀ ਵਜ਼ੀਰਸਤਾਨ ‘ਚ ਦਾਖਲ ਹੋਇਆ ਸੀ। ਉਸ ਵੇਲੇ ਉਸ ਦੇ ਨਾਲ ਇਕ ਪੱਤਰਕਾਰ ਅਤੇ ਇਕ ਸੇਵਾ ਮੁਕਤ ਕਰਨਲ ਵੀ ਸੀ ਜਿਸ ਦੀ ਹੱਤਿਆ ਕਰ ਦਿੱਤੀ ਗਈ। ਪਰ ਬਾਅਦ ਵਿਚ ਖ਼ਵਾਜ਼ਾ ਦਾ ਵੀ ਕੁੱਝ ਪਤਾ ਨਹੀਂ ਚੱਲ ਸਕਿਆ ਸੀ। ਬਾਅਦ ਵਿਚ ਮੀਡੀਆ ਰਿਪੋਰਟਸ ਮੁਤਾਬਿਕ ਏਸ਼ੀਅਨ ਟਾਈਗਰ ਗਰੁੱਪ ਨੇ ਉਸ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਸੀ। ਹਾਲਾਂਕਿ ਇਸ ਤਰ੍ਹਾਂ ਦਾ ਗਰੁੱਪ ਪਹਿਲਾਂ ਕਦੇ ਸਾਹਮਣੇ ਨਹੀਂ ਆਇਆ ਸੀ। ਕਿਤਾਬ ਮੁਤਾਬਿਕ ਖ਼ਵਾਜ਼ਾ ਉਤਰੀ ਵਜ਼ੀਰਸਤਾਨ ‘ਚ ਦੂਜੀਆਂ ਥਾਂਵਾਂ ‘ਤੇ ਹੋਏ ਭਾਰੀ ਬੰਬਾਰੀ ਦੇ ਚਲਦਿਆਂ ਆਇਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਵਾਜ਼ ਸ਼ਰੀਫ ਨੇ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਓਸਾਮਾ ਤੋਂ ਲਏ ਸੀ ਪੈਸੇ!