ਰੈਸਲਰ ਹਲਕ ਨੇ ਜਿੱਤਿਆ 760 ਕਰੋੜ ਦਾ ਕੇਸ


ਸੇਂਟ ਪੀਟਸਬਰਗ, 19 ਮਾਰਚ (ਏਜੰਸੀ) : ਫਲੋਰਿਡਾ ਦੀ ਇਕ ਅਦਾਲਤ ਨੇ ਚਰਚਿਤ ਸੈਕਸ ਟੇਪ ਮਾਮਲੇ ਵਿਚ ਰੈਸਲਰ ਹਲਕ ਹੋਗਨ ਦੇ ਪੱਖ ਵਿਚ ਫ਼ੈਸਲਾ ਦਿੰਦੇ ਹੋਏ ਉਨ੍ਹਾਂ 11.50 ਕਰੋੜ ਡਾਲਰ ਦਿੱਤੇ ਜਾਣ ਦਾ ਹੁਕਮ ਦਿੱਤਾ। ਅਦਾਲਤ ਨੇ ਵੈਬਸਾਈਟ ਗਾਕਰ ਨੂੰ ਨਿਜਤਾ ਦਾ ਉਲੰਘਣ ਕਰਨ ਦਾ ਦੋਸ਼ੀ ਕਰਾਰ ਦਿੱਤਾ। ਗਾਕਰ ਮਸ਼ਹੂਰ ਰੈਸਲਰ ਨੂੰ ਹਰਜਾਨੇ ਦੇ ਤੌਰ ‘ਤੇ 11.50 ਕਰੋੜ ਡਾਲਰ ਦੇਵੇਗੀ। ਜ਼ਿਕਰਯੋਗ ਹੈ ਕਿ ਵੈਬਸਾਈਟ ਨੇ ਸਾਲ 2012 ਵਿਚ ਇਕ ਸੰਪਾਦਤ ਵੀਡੀਓ ਪੋਸਟ ਕੀਤਾ ਸੀ। ਹੋਗਨ ਨੇ ਇਸ ਵੀਡੀਓ ਨਾਲ ਹੋਏ ਨੁਕਸਾਨ ਦੇ ਕਾਰਨ 10 ਕਰੋੜ ਡਾਲਰ ਹਰਜਾਨੇ ਦੀ ਮੰਗ ਕੀਤੀ ਸੀ। ਵੈਬਸਾਈਟ ਨੇ ਅਪ੍ਰੈਲ 2012 ਵਿਚ ਹਲਕ ਹੋਗਨ ਅਤੇ ਉਨ੍ਹਾਂ ਦੇ ਦੋਸਤ ਦੀ ਪਤਨੀ ਹੀਦਰ ਦੇ ਸੈਕਸ ਟੇਪ ਨੂੰ ਆਨਲਾਈਨ ਕਰ ਦਿੱਤਾ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿਚ ਕੋਰਟ ਵਿਚ ਕਰੀਬ 6 ਘੰਟੇ ਤੱਕ ਬਹਿਸ ਚਲੀ। ਇਸ ਤੋਂ ਬਾਅਦ ਜਿਊਰੀ ਨੇ ਹਲਕ ਹੋਗਨ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਦੇ ਲਈ 60 ਮਿਲੀਅਨ ਡਾਲਰ ਅਤੇ ਇਕੋਨੌਮਿਕ ਲਾਸ ਦੇ ਲਈ 55 ਮਿਲੀਅਨ ਡਾਲਰ ਦਿੱਤੇ ਜਾਣ। ਹੋਗਨ ਦੇ ਅਟਾਰਨੀ ਡੇਵਿਡ ਹਿਊਸਟਨ ਨੇ ਕਿਹਾ ਕਿ ਇ ਹਰ ਉਸ ਵਿਅਕਤੀ ਦੀ ਜਿੱਤ ਹੈ ਜਿਸ ਦੀ ਪ੍ਰਾਈਵੇਸੀ ਵਿਚ ਵਿਘਨ ਪੈਦਾ ਹੋਇਆ ਹੋਵੇ। ਫ਼ੈਸਲਾ ਸੁਣਦੇ ਹੀ ; ਹਲਕ ਹੋਗਨ ਕੋਰਟ ਰੂਮ ਵਿਚ ਰੋਣ ਲੱਗੇ ਅਤੇ ਉਨ੍ਹਾਂ ਨੇ ਅਪਣੇ ਵਕੀਲ ਨੂੰ ਗਲ਼ ਲਾ ਲਿਆ। ਗਾਕਰ ਮੀਡੀਆ ਦੇ ਫਾਊਂਡਰ ਨਿਕ ਡੇਂਟਨ ਦਾ ਕਹਿਣਾ ਹੈ ਕਿ ਉਹ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨਗੇ। ਗਾਕਰ ਦਾ ਕਹਿਣਾ ਹੈ ਕਿ ਹਲਕ ਪਬਲਿਕ ਫਿਗਰ ਹਨ ਅਤੇ ਉਨ੍ਹਾਂ ਦਾ ਟੇਪ ਪੋਸਟ ਕਰਨ ਦਾ ਡਿਸੀਜਨ ਯੂਐਸ ਲਾਅ ਦੇ ਘੇਰੇ ਵਿਚ ਆਉਂਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰੈਸਲਰ ਹਲਕ ਨੇ ਜਿੱਤਿਆ 760 ਕਰੋੜ ਦਾ ਕੇਸ