ਹੁਣ 87 ਪੰਜਾਬੀ ਭਰਾਵਾਂ ਦੀ ਰਿਹਾਈ ਲਈ ਲੜੇਗੀ ਦਲਬੀਰ ਕੌਰ

dalbir-kaur

ਜਲੰਧਰ, 27 ਮਾਰਚ (ਏਜੰਸੀ) : ਪਾਕਿਸਤਾਨ ਦੀ ਜੇਲ ਵਿਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਹੁਣ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ 87 ਪੰਜਾਬੀਆਂ ਨੂੰ ਰਿਹਾਅ ਕਰਵਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਯਤਨਾਂ ਦੇ ਤਹਿਤ ਉਹ ਸ਼ਨੀਵਾਰ ਨੂੰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੀ ਅਤੇ ਉਨ੍ਹਾਂ ਨੂੰ 87 ਪੰਜਾਬੀਆਂ ਦੀ ਲਿਸਟ ਸੌਂਪੀ ਜੋ ਪਾਕਿਸਤਾਨ ਦੀਆਂ ਵੇਖ-ਵੇਖ ਜੇਲਾਂ ਵਿਚ ਕੈਦ ਹਨ। ਵਿਦੇਸ਼ ਮੰਤਰੀ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਬੀਰ ਕੌਰ ਨੇ ਕਿਹਾ ਕਿ 70 ਵਿਅਕਤੀਆਂ ਦੀ ਲਿਸਟ ਤਾਂ ਪਹਿਲਾਂ ਹੀ ਵਿਦੇਸ਼ ਮੰਤਰੀ ਕੋਲ ਸੀ ਜਦਕਿ ਉਸਨੇ 17 ਹੋਰ ਪੰਜਾਬੀਆਂ ਦੀ ਲਿਸਟ ਉਨ੍ਹਾਂ ਨੂੰ ਸੌਂਪੀ ਹੈ। ਉਸਨੇ ਕਿਹਾ ਕਿ ਉਹ ਆਪਣੇ ਭਰਾ ਸਰਬਜੀਤ ਨੂੰ ਤਾਂ ਰਿਹਾਅ ਨਹੀਂ ਕਰਵਾ ਸਕੀ ਪਰ ਇਨ੍ਹਾਂ ਪੰਜਾਬੀ ਭਰਾਵਾਂ ਨੂੰ ਪਾਕਿ ਜੇਲਾਂ ‘ਚੋਂ ਰਿਹਾਅ ਕਰਵਾਉਣ ਲਈ ਹਰ ਸੰਭਵ ਯਤਨ ਕਰੇਗੀ। ਇਸਦੇ ਨਾਲ ਉਸਨੇ ਸੁਸ਼ਮਾ ਸਵਰਾਜ ਨੂੰ ਭਾਰਤ ਦੀਆਂ ਜੇਲਾਂ ‘ਚ ਬੰਦ 47 ਪਾਕਿਸਤਾਨੀ ਕੈਦੀਆਂ ਦੀ ਸੂਚੀ ਵੀ ਦਿੱਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਜੇਕਰ ਇਹ ਲੋਕ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ। ਦਲਬੀਰ ਕੌਰ ਨੇ ਕਿਹਾ ਕਿ ਵਿਦੇਸ਼ ਮੰਤਰੀ ਵਲੋਂ ਉਸਨੂੰ ਕਾਰਾਵਈ ਦਾ ਭਰੋਸਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਖੁਦ ਇਸ ਮੁੱਦੇ ‘ਤੇ ਕੰਮ ਕਰ ਰਹੇ ਹਨ ਅਤੇ ਪਾਕਿ ਜੇਲਾਂ ਵਿਚ ਬੰਦ ਭਾਰਤੀਆਂ ਨੂੰ ਛੁਡਾਉਣਾ ਉਨ੍ਹਾਂ ਦੀ ਪਹਿਲ ਹੈ।

Facebook Comments

POST A COMMENT.

Enable Google Transliteration.(To type in English, press Ctrl+g)