ਛੋਟਾ ਰਾਜਨ ਨੂੰ ਦਿਲ ‘ਚ ਦਰਦ ਦੀ ਸ਼ਿਕਾਇਤ ਮਗਰੋਂ ਤਿਹਾੜ ਜੇਲ੍ਹ ‘ਚ ਹੜਕੰਪ

Is-Dawood's-nemesis-Chhota-Rajan-already-DEAD

ਨਵੀਂ ਦਿੱਲੀ, 19 ਮਾਰਚ (ਏਜੰਸੀ) : ਅੰਡਰਵਰਡ ਡੌਨ ਛੋਟਾ ਰਾਜਨ ਨੇ ਸੋਮਵਾਰ ਸਵੇਰੇ ਤਿੰਨ ਵਜੇ ਦਿਲ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਤਿਹਾੜੇ ਜੇਲ੍ਹ ਦੇ ਪ੍ਰਸ਼ਾਸਨ ‘ਚ ਭਾਜੜਾਂ ਪੈ ਗਈਆਂ।ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਜੇਲ੍ਹ ਦੇ ਵੱਡੇ ਅਧਿਕਾਰੀ ਜੇਲ੍ਹ ਨੰਬਰ ਦੋ ‘ਚ ਬਣੇ ਹਾਈ ਸਕਿਓਰਿਟੀ ਵਾਰਡ ਵਲ ਦੌੜ ਪਏ ਸੀ, ਜਿਥੇ ਰਾਜਨ ਬੰਦ ਹੈ।ਪਰ ਰਾਹਤ ਦੀ ਗੱਲ ਇਹ ਰਹੀ ਕਿ ਡਾਕਟਰਾਂ ਨੇ ਰਾਜਨ ਨੂੰ ਦਿਲ ਦਾ ਦੌਰਾ ਪੈਣ ਦੇ ਸ਼ੱਕ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਰਾਜਨ ਨੂੰ ਥੋੜ੍ਹੀ ਦੇਰ ਲਈ ਦਿਲ ਦਾ ਦੌਰਾ ਪਿਆ ਸੀ, ਜੋ ਥੋੜ੍ਹੀ ਦੇਰ ਬਾਅਦ ਠੀਕ ਹੋ ਗਿਆ। ਤਿਹਾੜ ‘ਚ ਰਾਜਨ ਪਿਛਲੇ ਸਾਲ ਨਵੰਬਰ ਤੋਂ ਬੰਦ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਦਿਨ ‘ਚ ਦੋ ਵਾਰ ਡਾਕਟਰਾਂ ਦੀ ਟੀਮ ਉਸ ਨੂੰ ਦੇਖਣ ਲਈ ਜਾ ਰਹੀ ਹੈ। ਡਾਕਟਰਾਂ ਨੇ ਕਿਹਾ ਕਿ ਰਾਜਨ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਨ ਦੀ ਲੋੜ ਨਹੀਂ ਹੈ।

Facebook Comments

POST A COMMENT.

Enable Google Transliteration.(To type in English, press Ctrl+g)