ਖੂਬਸੂਰਤ ਗੀਤਾਂ ਦਾ ਗੀਤਕਾਰ : ਰਾਜ ਜਗਰਾਉਂ


ਜਿਹੜੇ ਲੋਕ ਸੰਘਰਸ਼ ਨੂੰ ਫੁੱਲਾਂ ਦੀ ਸੇਜ ਮੰਨ ਲੈਣ ਸਫਲਤਾ ਉਨਾਂ ਦੇ ਕਦਮਾਂ ਨੂੰ ਛੂਹ ਲੈਂਦੀ ਹੈ,ਸੰਘਰਸ਼ ਦੇ ਸਫਰਾਂ ਦਾ ਅਜਿਹਾ ਹੀ ਪਾਂਧੀ ਹੈ ਗੀਤਕਾਰ“ਰਾਜ ਜਗਰਾਊਂ“।ਮੈ ਰਾਜ ਨੂੰ ਸੰਘਰਸ਼ ਤੋਂ ਸਫਲਤਾ ਵੱਲ ਵੱਧਦਿਆਂ ਆਪਣੇ ਅੱਖੀਂ ਦੇਖਿਆਂ। ਉਹ ਇਕ ਨਿਮਰ,ਮਿਹਨਤੀ,ਸੂਝਵਾਨ ਤੇ ਸੰਵੇਨਸ਼ੀਲ ਕਲਮਕਾਰ ਹੈ। ਉਸਨੂੰ ਸਾਹਿਤਕ ਕਿਤਾਬਾਂ ਪੜਨ ਤੇ ਗੀਤ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ।ਰਾਜ ਦਾ ਜਨਮ ਅਤੀ ਹੀ ਗਰੀਬੜੇ ਜਿਹੇ ਪ੍ਰਾਵਰ ਵਿਚ ਪਿਤਾ ਸ: ਜਮੀਤ ਸਿੰਘ ਦੇ ਘਰ 20 ਅਗਸਤ 1972 ਨੂੰ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਵਿਖੇ ਹੋਇਆ। ਅਜੇ ਉਸਨੇ ਪੌੜੀ ਦੇ ਪਹਿਲੇ ਡੰਡੇ ‘ਤੇ ਪੈਰ ਰੱਖਿਆ ਹੀ ਸੀ ਕਿ ਇੰਝ ਲੱਗਾ ਜਿਵੇਂ ਉਸਦੇ ਅਰਮਾਨਾਂ ਦਾ ਦੀਵਾ ਬੱੁਝ ਗਿਆ ਹੋਵੇ,ਬਚਪਨ ਵੇਲੇ ਹੀ ਪਿਤਾ ਜੀ ਦੀ ਬੇਵਕਤੀ ਮੌਤ ਨੇ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਇਸਤੋਂ ਮਗਰੋਂ ਰਾਜ ਨੇ ਆਪਣਾ ਆਪ ਘਰ ਪ੍ਰਵਾਰ ਦੀਆਂ ਲੋੜਾਂ ਨੂੰ ਸਮ੍ਰਪਿਤ ਕਰ ਦਿੱਤਾ। ਜਿਵੇਂ ਆਖਿਆ ਜਾਂਦੈ ਕਿ ਕਮਲ ਹਮੇਸਾਂ ਚਿੱਕੜ ਵਿਚ ਹੀ ਉੱਘਦਾ ਉਸੇ ਤਰਾਂ ਹੀ ਜਦ ਘਰ ਪ੍ਰਵਾਰ ਦੀਆਂ ਜਿਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਰਾਜ ਨੇ ਲਿਖਣ ਕਲਾ ਵੱਲ ਰੁੱਖ ਕੀਤਾ ਤਾਂ ਉਹ ਸੰਗੀਤ ਕਲਾ ਦੇ ਵਿਹੜੇ ਵਿਚ ਕਮਲ ਦੇ ਫੁੱਲ ਵਾਂਗ ਚਮਕਿਆ।

ਇਨੀ ਹੀ ਦਿਨੀਂ ਉਸਦਾ ਮੇਲ ਉਸ ਮੌਕੇ ਦੀ ਸੁਪ੍ਰਸਿੱਧ ਕੈਸਿਟ ਕੰਪਨੀ ਸੀ.ਟੀ.ਸੀ ਦੇ ਮਾਲਕ ਇੰਦਰਜੀਤ ਸਿੰਘ ਭੂਸ਼ਣ ਨਾਲ ਹੋਇਆ। ਇਥੋਂ ਹੀ ਸਬੱਬੀਂ ਹੋਈ ਮੁਲਾਕਾਤ ਰਾਜ ਦੇ ਕਲਾ ਸਫਰ ਨੂੰ ਸਫਲਤਾ ਵੱਲ ਤੋਰਨ ਲਈ ਰਾਹ ਦਸੇਰਾ ਬਣੀ। ਸਮੇ ਦੇ ਬਦਲਾਅ ਤੇ ਦਿਨ ਰਾਤ ਦੀ ਮਿਹਨਤ ਸਦਕਾ ਰਾਜ ਨੇ ਗੀਤਕਾਰੀ ਦੇ ਅੰਬਰ‘ਚ ਪਹਿਲੀ ਪ੍ਰਵਾਜ਼ ਭਰੀ ਤੇ ਇਕ ਦਿਨ ਐਸਾ ਆਇਆ ਕਿ ਉਹ ਸੀ.ਟੀ.ਸੀ ਕੰਪਨੀ ਦਾ ਪੱਕਾ ਪੇਸ਼ਕਾਰ ਹੋ ਨਿੱਬੜਿਆ। ਇਸ ਦੌਰਾਨ ਰਾਜ ਨੇ ਗੀਤਕਾਰ ਤੇ ਪੇਸ਼ਕਾਰ ਵਜੋਂ ਅਰਧ ਸੈਕੜੇ ਦੇ ਕਰੀਬ ਕੈਸਿਟਾਂ ਤੇ ਸੀਡੀਜ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈਆਂ।ਜਿੰਨਾਂ ਵਿਚ “ਡਾਕਾ ੯੩,ਬੈਂਕ ਡਕੈਤੀ,ਮੇਰਾ ਦੇਸ਼ ਪ੍ਰੇਸ਼ਾਨ,ਲੱਕੜ ਦਾ ਬਾਂਦਰ,ਅੱਥਰੂ ਵਿਛੋੜੇ ਦੇ ਕਾਬੇ ਨੂੰ ਸੱਜਦਾ ਮੈਂ ਕਰਾਂ,ਪੁੰਨਿਆਂ ਨਾਨਕਸਰ ਦੀ,ਨਾਨਕਸਰ ਸਿਫਤੀ ਦਾ ਘਰ,ਯਾਦ ਵਿਚ ਮੇਲੇ ਲੱਗਦੇ,ਹੁਣ ਕੀ ਤੂੰ ਰੱਬ ਬਣਗੀ ,ਚੱਲੇ ਪਿੰਡ‘ਚ ਗੰਡਾਸੀ ਆਦਿਕ ਕੈਸਿਟਾਂ ਨੇ ਤਾਂ ਪ੍ਰਸਿੱਧੀ ਦੀਆਂ ਸਿਖਰਾਂ ਨੂੰ ਛੂਹ ਕੇ ਬਤੌਰ ਪੇਸ਼ਕਾਰ ਉਸਦੀ ਚੰਗੀ ਪਛਾਣ ਬਣਾਈ। ਨਿਰੋਏ,ਇਖਲਾਖੀ ਵਿਚਾਰਾਂ ਦਾ ਧਾਰਨੀ ਰਾਜ ਹਮੇਸਾਂ ਸਾਫ ਸੁਥਰੇ ਗੀਤਾਂ ਦੀ ਰਚਨਾ ਕਰਨ ਵਿਚ ਵਿਸ਼ਵਾਸ਼ ਰੱਖਦਾ ਹੈ। ਨਿੱਜਤਾ ਲਈ ਵਿਰਸੇ ਤੇ ਮਾਂ ਬੋਲੀ ਨਾਲ ਖਿਲਬਾੜ ਉਸਨੂੰ ਕਦਾਚਿਤ ਬਰਦਾਸਿਤ ਨਹੀ। ਅਜੋਕੀ ਗੀਤਕਾਰੀ ਸਬੰਧੀ ਰਾਜ ਦਾ ਮੰਨਣਾਂ ਹੈ ਕਿ ਨਵੀਂ ਪੀੜੀ ਦੇ ਸੰਵਾਦ ਤੇ ਤਰਜੀਹਾਂ ਦੇ ਚਲਦਿਆਂ ਗੀਤਾਂ ਦੇ ਵਿਸ਼ੇ ਸਮੇ ਦੇ ਹਾਣੀ ਹੋਣੇ ਚਾਹੀਦੇ ਹਨ,ਪ੍ਰੰਤੂ ਸ਼ਬਦਾਂ ਦੇ ਨਾਲ ਹੀ ਭਾਸ਼ਾ ਤੇ ਸਭਿਆਚਾਰ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀ ਹੋਣਾ ਚਾਹੀਦਾ। ਭਵਿੱਖ ਦੀਆਂ ਯੋਜਨਾਵਾਂ ਸਬੰਧੀ ਰਾਜ ਨੇ ਬੜੇ ਮਾਣ ਨਾਲ ਦੱਸਿਆ ਕਿ ਅਗਲੇ ਦਿਨਾਂ ਵਿਚ ਉਸਦੀ ਕਲਮ ਦੁਆਰਾ ਰਚਿਤ ਗੀਤਾਂ ਨੂੰ ਅਨੇਕਾਂ ਗਾਇਕ ਅਵਾਜ਼ ਦੇ ਰਹੇ ਨੇ।

ਕੁਲਦੀਪ ਸਿੰਘ ਲੋਹਟ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖੂਬਸੂਰਤ ਗੀਤਾਂ ਦਾ ਗੀਤਕਾਰ : ਰਾਜ ਜਗਰਾਉਂ