ਮਨ ਕੀ ਬਾਤ : ਮੋਦੀ, ਸਚਿਨ ਤੇ ਆਨੰਦ ਨੇ ਬੱਚਿਆਂ ਨੂੰ ਸਫਲਤਾ ਦੇ ਗੁਰ ਸਿਖਾਏ

ਨਵੀਂ ਦਿੱਲੀ, 28 ਫਰਵਰੀ (ਏਜੰਸੀ) : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਸੁਪਰ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੇ ਪ੍ਰਧਾਨ ਮੰਤਰੀ ਨਰਿੰਦਰਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਸਫਲਤਾ ਦੇ ਗੁਰ ਸਿਖਾਏ। ਸਚਿਨ ਅਤੇ ਆਨੰਦ ਤੋਂ ਇਲਾਵਾ ਕਥਾਵਾਚਕ ਮੁਰਾਰੀ ਬਾਪੂ ਅਤੇ ਭਾਰਤ ਰਤਨ ਨਾਲ ਸਨਮਾਨਿਤ ਵਿਗਿਆਨੀ ਸੀ ਐਨ ਆਰ ਰਾਵ ਨੇ ਵੀ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਚਿਨ ਤੇਂਦੁਲਕਰ ਨੇ ਕਿਹਾ ਕਿ ਵਿਦਿਆਰਥੀ ਖੁਦ ਆਪਣੇ ਟੀਚੇ ਤੈਅ ਕਰਨ ਅਤੇ ਦੂਜਿਆਂ ਦੀਆਂ ਉਮੀਦਾਂ ਦੇ ਬੋਝ ਹੇਠਾਂ ਦਬਿਆ ਮਹਿਸੂਸ ਨਾ ਕਰਨ। ਦੂਜੇ ਪਾਸੇ ਆਨੰਦ ਨੇ ਆਤਮ ਵਿਸ਼ਵਾਸ ਨੂੰ ਸਫਲਤਾ ਦੀ ਕੁੰਜੀ ਦੱਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਡਰਨ ਦੀ ਲੋੜ ਨਹੀਂ ਹੈ। ਕਥਾਵਾਚਕ ਮੁਰਾਰੀ ਬਾਪੂ ਨੇ ਵੀ ਖੁਦ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਮੇਂ ਮਨ ਉੱਤੇ ਬੋਝ ਰੱਖੇ ਬਿਨਾਂ ਪੜ•ਨ ਦੀ ਸਲਾਹ ਦਿੱਤੀ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬੇਹੱਦ ਵੱਡੇ ਉਦੇਸ਼ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਜੇਕਰ ਕੁਝ ਘੱਟ ਵੀ ਹਾਸਿਲ ਹੋਇਆ ਤਾਂ ਨਿਰਾਸ਼ਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਦੂਜਿਆਂ ਨਾਲ ਮੁਕਾਬਲਾ ਕਰਨ ਵਿਚ ਆਪਣਾ ਸਮਾਂ ਕਿਉਂ ਬਰਬਾਦ ਕਰ ਰਹੇ ਹਾਂ। ਆਪਣੇ ਹੀ ਪਹਿਲੇ ਸਾਰੇ ਰਿਕਾਰਡ ਤੋੜਨ ਦਾ ਟੀਚਾ ਤੈਅ ਕਿਉਂ ਨਾ ਕਰੀਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਮੈਂ ਕਦੇ ਤਣਾਅ ਮਹਿਸੂਸ ਕਰਦਾ ਹਾਂ ਤਾਂ ਤਿੰਨ-ਚਾਰ ਸਾਹ ਲੈਂਦਾ ਹਾਂ, ਜਿਸ ਨਾਲ ਮਨ ਸ਼ਾਂਤ ਹੋ ਜਾਂਦਾ ਹੈ।

Leave a Reply

Your email address will not be published.