ਤਲਾਕ ਮੰਗ ਰਹੀ ਕਰਿਸ਼ਮਾ ਨੇ ਪਤੀ ਅਤੇ ਸੱਸ ‘ਤੇ ਕੀਤਾ ਦਾਜ ਮੰਗਣ ਦਾ ਕੇਸ


ਮੁੰਬਈ, 27 ਫਰਵਰੀ (ਏਜੰਸੀ) : ਫ਼ਿਲਮੀ ਹੀਰੋਇਨ ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੇ ਪਤੀ ਸੰਜੇ ਕਪੂਰ ਦੇ ਤਲਾਕ ਕੇਸ ਵਿਚ ਨਵਾਂ ਮੋੜ ਆ ਗਿਆ ਹੈ। ਕਰਿਸ਼ਮਾ ਨੇ ਸੰਜੇ ਅਤੇ ਉਨ੍ਹਾਂ ਦੀ ਮਾਂ ਰਾਣੀ ਸੁਰਿੰਦਰ ਕਪੂਰ ‘ਤੇ ਦਾਜ ਐਕਟ ਦਾ ਮਾਮਲਾ ਦਰਜ ਕਰਾਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਸੰਜੇ ਨੇ ਕਰਿਸ਼ਤਮਾ ‘ਤੇ ਪੈਸਿਆਂ ਦੇ ਲਈ ਵਿਆਹ ਕਰਨ ਦਾ ਦੋਸ਼ ਲਾਇਆ ਸੀ। ਸੂਤਰਾਂ ਮੁਤਾਬਕ ਇਸ ਹਫ਼ਤੇ ਦੇ ਸ਼ੁਰੂ ਵਿਚ ਕਰਿਸ਼ਮਾ ਨੇ ਖਾਰ ਪੁਲਿਸ ਸਟੇਸ਼ਨ ਵਿਚ ਅਪਰੋਚ ਕੀਤਾ ਅਤੇ ਮਾਨਸਿਕ ਤਸੀਹਿਆਂ ਦੀ ਸ਼ਿਕਾਇਤ ਕੀਤੀ। ਅਰਜ਼ੀ ‘ਤੇ ਗੌਰ ਕਰਨ ਤੋਂ ਬਾਅਦ ਪੁਲਿਸ ਨੇ ਕਰਿਸ਼ਮਾ ਨੂੰ ਬੁਲਾਇਆ ਅਤੇ ਉਨ੍ਹਾਂ ਦਾ ਸਟੇਟਮੈਂਟ ਰਿਕਾਰਡ ‘ਤੇ ਐਫਆਈਆਰ ਨੰਬਰ ਦਰਜ ਕਰ ਲਈ। ਕਰਿਸ਼ਮਾ ਦੇ ਸਟੇਟਮੈਂਟ ਦੇ ਆਧਾਰ ‘ਤੇ ਪੁਲਿਸ ਨੇ ਦਾਜ ਦੀ ਧਾਰਾ ਅਤੇ ਸੈਕਸ਼ਨ 34ਤਹਿਤ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਪਤੀ ਜਾਂ ਉਸ ਦੇ ਕਿਸੇ ਰਿਸ਼ਤੇਦੁਆਰਾ ਮਹਿਲਾ ਨੂੰ ਪ੍ਰੇਸਾਨ ਕਰਨ ਨਾਲ ਸਬੰਧਤ ਹੈ।

ਕਥਿਤ ਤੌਰ ‘ਤੇ ਕਰਿਸ਼ਮਾ ਨੇ ਸੰਜੇ ਕਪੂਰ ‘ਤੇ ਕਿਸੇ ਹੋਰ ਮਹਿਲਾ ਦੇ ਨਾਲ ਰਹਿਣ ਦਾ ਦੋਸ਼ ਵੀ ਲਾਇਆ ਹੈ। ਕਰਿਸ਼ਮਾ ਦਾ ਕਹਿਣਾ ਹੈ ਕਿ ਸੰਜੇ ਵਿਆਹੁਤਾ ਹੋਣ ਦੇ ਬਾਵਜੂਦ ਦਿੱਲੀ ਵਿਚ ਪਿਛਲੇ ਸਾਲ ਤੋਂ ਕਿਸੇ ਹੋਰ ਮਹਿਲਾ ਅਤੇ ਉਸ ਦੇ ਬੱਚੇ ਦੇ ਨਾਲ ਰਹਿੰਦੇ ਹਨ। ਕਰਿਸ਼ਮਾ ਅਨੁਸਾਰ ਉਨ੍ਹਾਂ ਨੇ ਰਿਪੋਰਟਾਂ ਵਿਚ ਪੜਿ•ਆ ਹੈ ਕਿ ਉਨ੍ਹਾਂ ‘ਤੇ ਦਸ ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਮੰਗਣ ਦੇ ਦੋਸ਼ ਲੱਗੇ ਹਨ। ਲੇਕਿਨ ਇਹ ਪੈਸੇ ਉਨ੍ਹਾਂ ਨੇ ਖੁਦ ਦੇ ਲਈ ਨਹੀਂ ਬਲਕਿ ਬੱਚਿਆਂ ਦੇ ਮੰਗੇ ਸੀ। ਕਰਿਸ਼ਮਾ ਨੇ 29 ਸਤੰਬਰ 2009 ਨੂੰ ਸੰਜੇ ਕਪੂਰ ਨਾਲ ਵਿਆਹ ਕੀਤਾ ਸੀ। ਇਹ ਕਰਿਸ਼ਮਾ ਦੀ ਪਹਿਲੀ ਅਤੇ ਸੰਜੇ ਦਾ ਦੂਜਾ ਵਿਆਹ ਸੀ। 2012 ਵਿਚ ਦੋਵੇਂ ਅਲੱਗ ਹੋ ਗਏ। ਕਰਿਸ਼ਮਾ ਮਾਂ ਬਬਿਤਾ ਦੇ ਨਾਲ ਮੁੰਬਈ ਵਿਚ ਰਹਿ ਰਹੀ ਹੈ। ਅਜੇ ਬਾਂਦਰਾ ਦੇ ਫੈਮਿਲੀ ਕੋਰਟ ਵਿਚ ਰਹੇ ਤਲਾਕ ਕੇਸ ਤੋਂ ਪਹਿਲਾਂ ਦੋਵਾਂ ਨੇ ਆਪਸੀ ਸਹਿਮਤੀ ਤੋਂ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ। ਨਵੰਬਰ 2015 ਵਿਚ ਦੋਵਾਂ ਨੇ ਫੈਮਿਲੀ ਕੋਰਟ ਤੋਂ ਤਲਾਕ ਦੀ ਅਰਜ਼ੀ ਵਾਪਸ ਲਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਤਲਾਕ ਮੰਗ ਰਹੀ ਕਰਿਸ਼ਮਾ ਨੇ ਪਤੀ ਅਤੇ ਸੱਸ ‘ਤੇ ਕੀਤਾ ਦਾਜ ਮੰਗਣ ਦਾ ਕੇਸ