ਭਾਰਤੀ ਮੂਲ ਦੇ ਅਦਾਕਾਰ-ਨਿਰਮਾਤਾ ਰਾਹੁਲ ਠੱਕਰ ਨੂੰ ਮਿਲਿਆ ਆਸਕਰ ਐਵਾਰਡ

oscar-thakkar

ਮੁੰਬਈ, 20 ਜਨਵਰੀ (ਏਜੰਸੀ) : ਭਾਰਤੀ ਮੂਲ ਦੇ ਅਦਾਕਾਰ ਅਤੇ ਨਿਰਮਾਤਾ ਰਾਹੁਲ ਠੱਕਰ ਨੂੰ ਤਨਕੀਨੀ ਵਰਗ ਵਿਚ ਆਸਕਰ ਐਵਾਰਡ ਮਿਲਿਆ ਹੈ। ਵਿਗਿਆਨਕ ਅਤੇ ਤਕਨੀਕੀ ਐਵਾਰਡ 13 ਫਰਵਰੀ ਨੂੰ ਦਿੱਤੇ ਜਾਣਗੇ ਅਕੈਡਮੀ ਐਵਾਰਡ ਦਾ ਐਲਾਨ 28 ਫਰਵਰੀ ਨੂੰ ਹੋਵੇਗੀ। ਆਸਕਰ ਐਵਾਰਡ ਦੀ ਰਸਮੀ ਵੈਬਸਾਈਟ ਮੁਤਾਬਕ ਰਾਹੁਲ ਠੱਕਰ ਅਤੇ ਰਿਚਰਡ ਚੁਆਂਗ ਨੂੰ ਸਾਂਝੇ ਤੌਰ ਉੱਤੇ ਗਰਾਊਂਡ ਬ੍ਰੇਕਿੰਗ ਡਿਜਾਇਨ ਲਈ ਐਵਾਰਡ ਮਿਲਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਕਰੀਬ 20 ਸਾਲ ਪਹਿਲਾਂ ਵਿਕਸਤ ਕੀਤਾ ਗਿਆ ਰਾਹੁਲ ਦਾ ਸਿਸਟਮ ਕਲਾਕਾਰਾਂ ਲਈ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਇਸ ਨਾਲ ਪੂਰੇ ਸਟੂਡੀਓ ਵਿਚ ਪਲੇਅਬੈਕ ਸਿਸਟਮ ਅਤੇ ਇੰਟਰਐਕਟਿਵ ਉਪਕਰਨ ਦੀ ਕੁਆਲਿਟੀ ਬਿਹਤਰ ਹੋ ਜਾਂਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)