ਸਾਨੀਆ-ਹਿੰਗਸ ਦੀ ਜੋੜੀ ਨੇ ਲਗਾਤਾਰ 29ਵਾਂ ਮੈਚ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ


ਸਿਡਨੀ, 15 ਜਨਵਰੀ (ਏਜੰਸੀ) : ਭਾਰਤੀ ਦੀ ਸਾਨੀਆ ਮਿਰਜ਼ਾ ਅਤੇ ਸਵਿਟਜ਼ਰਲੈਂਡ ਦੀ ਮਾਰਤਿਨਾ ਹਿੰਗਸ ਨੇ ਅੱਜ ਲਗਾਤਾਰ 29ਵਾਂ ਮਹਿਲਾ ਡਬਲ ਮੈਚ ਜਿੱਤ ਕੇ 22 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ ਅਤੇ ਡਬਲਯੂਈਏ ਸਿਡਨੀ ਇੰਟਰਨੈਸ਼ਨਲ ਦੇ ਮਹਿਲਾ ਡਬਲ ਫਾਈਨਲ ‘ਚ ਵੀ ਥਾਂ ਬਣਾ ਲਈ।ਦੁਨੀਆ ਦੀ ਨੰਬਰ ਇੱਕ ਜੋੜੀ ਨੇ ਰੋਮਾਨੀਆ ਦੀ ਰੋਲੂਕਾ ਓਲਾਰੂ ਅਤੇ ਕਜਾਕਿਸਤਾਨ ਦੀ ਯਾਰੋਸਲਾਵਾ ਸ਼ਵੇਦੋਵਾ ਨੂੰ 4-6, 6,-3, 10-8 ਤੋਂ ਮਾਤ ਦਿੱਤੀ। ਉਨ੍ਹਾਂ ਨੇ ਪੁਏਰਤੋ ਰਿਕੋ ਦੀ ਜਿਜਿ ਫਰਨਾਂਡਿਸ ਅਤੇ ਬੇਲਾਰੂਸ ਦੀ ਨਤਾਸ਼ਾ ਜਵੇਰੇਵਾ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 1994 ‘ਚ ਲਗਾਤਾਰ 28 ਮੈਚ ਜਿੱਤੇ ਸਨ। ਸਾਨੀਆ ਅਤੇ ਹਿੰਗਸ ਨੇ 2015 ‘ਚ ਨੌ ਖਿਤਾਬ ਜਿੱਤੇ, ਜਿਨ੍ਹਾਂ ‘ਚ ਵਿੰਬਲਡਨ, ਅਮਰੀਕੀ ਓਪਨ ਅਤੇ ਸਾਲ ਦਾ ਆਖਰੀ ਡਬਲਯੂਈਏ ਫਾਈਨਲ ਸ਼ਾਮਲ ਸੀ। ਇਸ ਸਾਲ ਦਾ ਸ਼ਾਨਦਾਰ ਆਗਾਜ਼ ਕਰਦੇ ਹੋਏ ਉਨ੍ਹਾਂ ਨੇ ਲਗਾਤਾਰ ਦੂਜੇ ਫਾਈਨਲ ‘ਚ ਥਾਂ ਬਣਾ ਲਈ। ਪਿਛਲੇ ਹਫਤੇ ਉਨ੍ਹਾਂ ਨੇ ਬ੍ਰਿਸਬੇਨ ਇੰਟਰਨੈਸ਼ਨਲ ਜਿੱਤਿਆ ਸੀ। ਫਾਈਨਲ ਜਿੱਤਣ ‘ਤੇ ਉਨ੍ਹਾਂ ਦੇ ਇੱਕ ਨਾਲ ਗਿਆਰਾਂ ਡਬਲਯੂਟੀਏ ਖਿਤਾਬ ਹੋ ਜਾਣਗੇ। ਸੈਮੀਫਾਈਨਲ ਕਾਫੀ ਰੋਮਾਂਚਕ ਰਿਹਾ ਅਤੇ ਡੇਢ ਘੰਟਾ ਚੱਲਿਆ। ਇੱਕ ਸੈੱਟ ਤੋਂ ਪਛੜਣ ਬਾਅਦ ਸਾਨੀਆ ਅਤੇ ਹਿੰਗਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜਾ ਸੈੱਟ ਜਿੱਤਿਆ। ਟਾਈਬ੍ਰੇਕਰ ਲੰਬਾ ਚੱਲਿਆ, ਜਿਸ ‘ਚ ਵਿਰੋਧੀ ਦੇ ਡਬਲਫਾਲਟ ਦਾ ਸਾਨੀਆ ਅਤੇ ਹਿੰਗਸ ਨੇ ਲਾਭ ਚੁੱÎਕਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਾਨੀਆ-ਹਿੰਗਸ ਦੀ ਜੋੜੀ ਨੇ ਲਗਾਤਾਰ 29ਵਾਂ ਮੈਚ ਜਿੱਤ ਕੇ ਬਣਾਇਆ ਵਿਸ਼ਵ ਰਿਕਾਰਡ