ਮਧੇਸੀਅਾਂ ਦੀਅਾਂ ਮੰਗਾਂ ਦੇ ਹੱਲ ਲਈ ਨੇਪਾਲ ਦੇ ਸੰਵਿਧਾਨ ’ਚ ਹੋਵੇਗੀ ਸੋਧ


ਕਾਠਮੰਡੂ, 21 ਦਸੰਬਰ (ਏਜੰਸੀ) : ਨੇਪਾਲ ਸਰਕਾਰ ਨੇ ਅਨੁਪਾਤ ਨੁਮਾਇੰਦਗੀ ਤੇ ਹਲਕਾ ਹੱਦਬੰਦੀ ਨਾਲ ਸਬੰਧਤ ਮਧੇਸੀਅਾਂ ਦੀਅਾਂ ਦੋ ਅਹਿਮ ਮੰਗਾਂ ਦੇ ਹੱਲ ਲਈ ਨਵੇਂ ਸੰਵਿਧਾਨ ਵਿੱਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦਾ ਭਾਰਤ ਵੱਲੋਂ ਸਵਾਗਤ ਕੀਤੇ ਜਾਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਦੀ ਕੱਲ੍ਹ ਰਾਤ ਇਥੇ ਸਿੰਘਾ ਦਰਬਾਰ ਵਿੱਚ ਹੋਈ ਹੰਗਾਮੀ ਬੈਠਕ ਵਿੱਚ ਇਸ ਸਬੰਧੀ ਫ਼ੈਸਲਾ ਕੀਤਾ ਗਿਆ। ਬੈਠਕ ਵਿੱਚ ਇਕ ਰਾਜਨੀਤਕ ਪ੍ਰਣਾਲੀ ’ਤੇ ਵੀ ਸਹਿਮਤੀ ਬਣੀ, ਜੋ ਆਪਣੇ ਗਠਨ ਦੇ ਤਿੰਨ ਮਹੀਨਿਅਾਂ ਅੰਦਰ ਸੂਬਾਈ ਸੀਮਾਵਾਂ ਸਬੰਧੀ ਵਿਵਾਦ ਦੇ ਹੱਲ ਲਈ ਸੁਝਾਅ ਦੇਵੇਗੀ। ਮਧੇਸੀਅਾਂ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਰਾਜਸੀ ਦਲ ਨਵੇਂ ਸੰਵਿਧਾਨ ਵਿੱਚ ਪ੍ਰਸਤਾਵਿਤ ਸੱਤ-ਸੂਬਾਈ ਮਾਡਲ ਦਾ ਚਾਰ ਮਹੀਨਿਅਾਂ ਤੋਂ ਵਿਰੋਧ ਕਰਦੇ ਆ ਰਹੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਪੁਰਖਿਅਾਂ ਦੀ ਧਰਤੀ ਦੀ ਇਸ ਤਰ੍ਹਾਂ ਵੰਡ ਹੋਵੇਗੀ ਕਿ ਉਹ ਆਪਣੇ ਹੀ ਖੇਤਰ ਵਿੱਚ ਰਾਜਨੀਤਕ ਰੂਪ ਵਿੱਚ ਹਾਸ਼ੀਏ ’ਤੇ ਧੱਕੇ ਜਾਣਗੇ। ਉਨ੍ਹਾਂ ਭਾਰਤ ਦੀ ਸਰਹੱਦ ਨਾਲ ਲੱਗਦੇ ਵਪਾਰਕ ਲਾਂਘੇ ਬੰਦ ਕਰ ਰੱਖੇ ਹਨ, ਜਿਸ ਕਾਰਨ ਮੁਲਕ ਵਿੱਚ ਜ਼ਰੂਰੀ ਵਸਤਾਂ ਤੇ ਦਵਾਈਅਾਂ ਦੀ ਵੱਡੀ ਕਿੱਲਤ ਆ ਗਈ ਹੈ। ਭਾਰਤੀ ਮੂਲ ਦੇ ਮਧੇਸੀਅਾਂ ਦੇ ਅਗਸਤ ਤੋਂ ਜਾਰੀ ਅੰਦੋਲਨ ਵਿੱਚ ਘੱਟ ਤੋਂ ਘੱਟ 50 ਲੋਕਾਂ ਦੀ ਜਾਨ ਜਾ ਚੁੱਕੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਧੇਸੀਅਾਂ ਦੀਅਾਂ ਮੰਗਾਂ ਦੇ ਹੱਲ ਲਈ ਨੇਪਾਲ ਦੇ ਸੰਵਿਧਾਨ ’ਚ ਹੋਵੇਗੀ ਸੋਧ