ਆਮ ਆਦਮੀ ਪਾਰਟੀ ਦੇ ਨੇਤਾ ਅੰਨਾ ਹਜ਼ਾਰੇ ਨਾਲ ਮਿਲੇ


ਨਵੀਂ ਦਿੱਲੀ, 1 ਦਸੰਬਰ (ਏਜੰਸੀ) : ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਸਮਾਜਸੇਵੀ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪਾਰਟੀ ਨੇ ਜਨ ਲੋਕਪਾਲ ਬਿੱਲ ਲਈ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਅੰਦੋਲਨ ਛੇੜਨ ਦੀ ਚੇਤਾਵਨੀ ਦਿੱਤੀ ਹੈ। ਆਪ ਨੇਤਾ ਕੁਮਾਰ ਵਿਸ਼ਵਾਸ ਅਤੇ ਸੰਜੇ ਸਿੰਘ ਅੰਨਾ ਹਜ਼ਾਰੇ ਨਾਲ ਮਿਲਣ ਲਈ ਰਾਲੇਗਣ ਸਿਧੀ ਗਏ ਸਨ। ਆਪ ਨੇਤਾਵਾਂ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਵਾਰ ਕੋਈ ਰੁਕਾਵਟ ਪਾਉਂਦੀ ਹੈ ਤਾਂ ਉਹ ਮੁੜ ਅੰਦੋਲਨ ਸ਼ੁਰੂ ਕਰਨ ਲਈ ਤਿਆਰ ਹਨ। ਇਸ ਉੱਤੇ ਅੰਨਾ ਹਜ਼ਾਰੇ ਨੇ ਦੋਵਾਂ ਨੇਤਾਵਾਂ ਨੂੰ ਕਿਹਾ ਕਿ ਦੇਖਦੇ ਹਾਂ। ਤੁਸੀਂ ਆਪਣਾ ਕੰਮ ਕਰੋ। ਇਸ ਤੋਂ ਬਾਅਦ ਪ੍ਰਸ਼ਾਂਤ ਭੂਸ਼ਣ ਵੀ ਅੰਨਾ ਹਜ਼ਾਰੇ ਨਾਲ ਮਿਲੇ। ਇਸ ਦੌਰਾਨ ਅੰਨਾ ਹਜ਼ਾਰੇ ਨੇ ਕਿਹਾ ਕਿ ਬਿੱਲ ਵਧੀਆ ਹੈ ਪਰ ਨਾਲ ਹੀ ਕੁਝ ਸੁਝਾਅ ਵੀ ਦਿੱਤੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਮ ਆਦਮੀ ਪਾਰਟੀ ਦੇ ਨੇਤਾ ਅੰਨਾ ਹਜ਼ਾਰੇ ਨਾਲ ਮਿਲੇ