ਸਵਰਾਜ ਅਭਿਆਨ ਵਲੋਂ ਪੰਜਾਬ ਨਰਮਾ ਉਤਪਾਦਕ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਨ ਦਾ ਫੇਸਲਾ


27 ਦਸੰਬਰ ਨੂੰ ਪ੍ਰਸ਼ਾਤ ਭੂਸ਼ਨ ਬਠਿੰਡਾ ਆਉਣਗੇ- ਯੋਗਿੰਦਰ ਯਾਦਵ

ਚੰਡੀਗੜ੍ਹ 21 ਦਸੰਬਰ ( ਰਣਜੀਤ ਸਿੰਘ ਧਾਲੀਵਾਲ ) – ਸੋਕਾ ਅਤੇ ਅਕਾਲ ਪੀੜਤ 11 ਰਾਜਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਣ ਤੋਂ ਬਾਅਦ ਸਵਰਾਜ ਅਭਿਆਨ ਨੇ ਪੰਜਾਬ ਦੇ ਚਿੱਟੀ ਮੱਖੀ ਦੇ ਉਜਾੜੇ ਪੰਜਾਬ ਦੇ ਕਪਾਹ ਉਤਪਾਦਕ ਕਿਸਾਨਾਂ ਦਾ ਕੇਸ ਅਦਾਲਤ ਵਿੱਚ ਲਿਜਾਣ ਦਾ ਫੈਸਲਾ ਕੀਤਾ ਹੈ। ਇਹ ਗੱਲ ਸਵਰਾਜ ਅਭਿਆਨ ਦੇ ਆਗੂ ਅਤੇ ਜੈ ਕਿਸਾਨ ਅੰਦੋਲਨ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਯੋਗੇਦਰ ਯਾਦਵ ਅਤੇ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਅੱਜ ਇਥੇ ਸਵਰਾਜ ਅਭਿਆਨ ਦੇ ਦਫਤਰ ਵਿਖੇ ਇਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦੱਸਦੇ ਹੋਏ ਕਿਹਾ ਕਿ ਇਸ ਸਬੰਧੀ ਸਵਰਾਜ ਅਭਿਆਨ ਦੇ ਰਾਸ਼ਟਰੀ ਆਗੂ ਅਤੇ ਸੁਪਰੀਮ ਕੋਰਟ ਦੇ ਉੱਘੇ ਆਗੂ ਸ਼੍ਰੀ ਪ੍ਰਸ਼ਾਤ ਭੂਸਨ 27 ਦਸੰਬਰ ਨੂੰ ਬਠਿੰਡਾ ਵਿਖੇ ਕਿਸਾਨਾਂ ਨਾਲ ਇੱਕ ਮੀਟਿੰਗ ਕਰਨਗੇ ਅਤੇ ਇੱਕ ਅਦਾਲਤੀ ਕੈਂਪ ਲਗਾਕੇ ਪ੍ਰਭਾਵਤ ਕਿਸਾਨਾਂ ਤੋਂ ਵਕਾਲਤਨਾਮੇ ਲੈਣਗੇ। ਇਹ ਕੇਸ ਉਹਨਾਂ ਵੱਲੋਂ ਕਿਸਾਨਾਂ ਦੇ ਪਹਿਲਾਂ ਲੜੇ ਅਨੇਕਾਂ ਕੇਸਾਂ ਵਾਂਗ ਮੁਫਤ ਲੜਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸਵਰਾਜ ਅਭਿਆਨ ਵਲੋਂ ਪਿਛਲੇ ਕੁੱਝ ਮਹੀਨਿਆਂ ਦੌਰਾਨ ਦੇਸ਼ ਦੇ 10 ਸੋਕਾਗ੍ਰਸਤ ਸੂਬਿਆਂ ਦਾ ਦੌਰਾ ਕੀਤਾ ਜਿੱਥੇ ਸੋਕੇ ਕਾਰਨ ਅਕਾਲ ਵਰਗੇ ਹਾਲਤ ਬਣੇ ਹੋਏ ਸਨ।

ਸਵਰਜ ਅਭਿਆਨ ਵਲੋਂ 10 ਸੂਬਿਆਂ ਦਾ ਸਰਵੇ ਕਰਨ ਤੋਂ ਬਾਅਦ ਸਬੰਧਤ ਰਾਜ ਸਰਕਾਰਾਂ ਨੂੰ ਰਿਪੋਰਟ ਅਤੇ ਮੰਗ ਪੱਤਰ ਪੇਸ਼ ਕਰਨ ਤੋਂ ਬਾਅਦ ਫੌਰੀ ਲੋਂੜੀਦੇ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ। ਜਦ ਸਰਕਾਰਾਂ ਦੇ ਕੰਨ ਤੇ ਕੋਈ ਜੂੰ ਨਾਂ ਸਰਕੀ ਤਾਂ ਸਵਰਾਜ ਅਭਿਆਨ ਦੇ ਆਗੂ ਅਤੇ ਜਨਹਿੱਤ ਪਟੀਸ਼ਨਾਂ ਲਈ ਜਾਣੇ ਜਾਂਦੇ ਅਤੇ ਸਰਕਾਰਾਂ ਭਰਿਸ਼ਟਾਚਾਰ ਦੇ ਵੱਡੇ ਸਕੈਂਡਲ ਬੇਪਰਦ ਕਰਨ ਵਾਲੇ ਸੁਪਰੀਮ ਕੋਰਟ ਦੇ ਉਘੇ ਵਕੀਲ ਸ਼੍ਰੀ ਪ੍ਰਸ਼ਾਤ ਭੂਸ਼ਨ ਜੀ ਵਲੋਂ ਸੋਕਾ ਪੀੜਤ ਕਿਸਾਨਾ ਦਾ ਕੇਸ ਸੁਪਰੀਮ ਕੋਰਟ ਵਿੱਚ ਪਾਇਆ ਗਿਆ ਹੈ। ਪਿਛਲੇ ਹਫਤੇ ਅਦਾਲਤ ਵਲੋਂ ਇਸ ਸਬੰਧੀ ਕੇਂਦਰ ਸਰਕਾਰ ਨੂੰ ਇਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਵਲੋਂ ਹੁਣ ਪੰਜਾਬ ਦੇ ਕਪਾਹ ਉਤਪਾਦਕ ਕਿਸਾਨਾਂ ਦਾ ਕੇਸ ਲੜਿਆ ਜਾਵੇਗਾ ਅਤੇ ਇਸ ਸਕੈਂਡਲ ਵਿੱਚ ਸ਼ਾਮਿਲ ਖੇਤੀ ਮੰਤਰੀ,ਅਫਸਰਸ਼ਾਹੀ ਅਤੇ ਦੋਸ਼ੀ ਕੰਪਨੀਆਂ ਨੂੰ ਕਟਿਹਰੇ ਵਿੱਚ ਖੜਾ ਕੀਤਾ ਜਾਵੇਗਾ ਅਤੇ ਕਿਸਾਨਾਂ ਦੇ ਹੋਏ 4000 ਕਰੋੜ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜੇ ਦੀ ਮੰਗ ਕੀਤੀ ਜਾਵੇਗੀ। ਦੋਹਾਂ ਆਗੂਆਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਾਰੀਆਂ ਹੀ ਸਰਕਾਰਾਂ ਦੀਆਂ ਕਿਸਾਨਾ ਵਿਰੋਧੀ ਨੀਤੀਆਂ ਕਾਰਨ ਅਤੇ ਸਰਕਾਰੀ ਤੰਤਰ ਵਿੱਚ ਫੈਲੇ ਭਰਿਸ਼ਟਾਚਾਰ ਕਾਰਨ ਪੰਜਾਬ ਦੇ ਕਰਜੇ ਹੇਠ ਬੁਰੀ ਤਰਾਂ ਲਤਾੜੇ ਹੋਏ ਕਪਾਹ ਉਤਪਾਦਕ ਕਿਸਾਨਾਂ ਨੂੰ ਚੱਟੀ ਮੱਖੀ ਦੇ ਹਮਲੇ ਨੇ ਨਿਚੋੜ ਸੁਟਿਆ ਹੈ। ਇਹ ਕੋਈ ਕੁਦਰਤੀ ਆਫਤ ਨਹੀਂ ਸੀ ਸਗੋਂ ਅਫਸਰਸ਼ਾਹੀ, ਸਿਆਸੀ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਸਾਜਿਸ਼ ਕਾਰਨ ਕਿਸਾਨਾਂ ਵੇਚੀਆਂ ਗਈਆਂ ਘਟੀਆ ਕੀੜੇਮਾਰ ਦਵਾਈਆਂ ਦਾ ਸਿੱਟਾ ਹੈ।

ਉਹਨਾਂ ਕਿਹਾ ਸੂਬੇ ਦੇ ਮੁੱਖ ਮੰਤਰੀ ਨੇ ਖੁਦ ਮੰਨਿਆ ਹੈ ਕਿ ਦਵਾਈਆਂ ਦੀ ਖਰੀਦ ਵਿੱਚ ਅਣਗਹਿਲੀ ਵਰਤੀ ਗਈ ਹੈ, ਤਾਂ ਫਿਰ ਸਰਕਾਰੀ ਅਣਗਹਿਲੀ ਦੀ ਸਜਾ ਸਬੰਧਤ ਮੰਤਰੀ, ਅਫਸਰਸ਼ਾਹੀ ਅਤੇ ਕੰਪਨੀਆਂ ਨੰ ਕਿਉਂ ਨਾ ਮਿਲੇ, ਇਸ ਦੀ ਸਜਾ ਕਿਸਾਨ ਕਿਉਂ ਭੁਗਤਨ। ਉਹਨਾਂ ਕਿਹਾ ਕਿ ਗਰੀਬ ਕਿਸਾਨ ਇਨਸਾਫ ਲਈ ਕੇਵਲ ਸੰਘਰਸ਼ ਹੀ ਕਰ ਸਕਦਾ ਹੈ ਜਿਸ ਨੂੰ ਸਰਕਾਰ ਵਲੋਂ ਡੰਡੇ ਦੇ ਜੋਰ ਨਾਲ ਦਬਾਇਆ ਜਾਂਦਾ ਹੈ, ਉਹ ਮਹਿੰਗੀ ਅਦਾਲਤੀ ਲੜਾਈ ਨਹੀਂ ਲੜ ਸਕਦਾ। ਕਿਸਾਨਾਂ ਦੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਡਾ: ਗਾਂਧੀ ਵਲੋਂ ਪੰਜਾਬ ਦੇ ਕਿਸਾਨਾਂ ਦਾ ਮਸਲਾ ਸੰਸਦ ਵਿੱਚ ਉਠਾਉਣ ਤੋਂ ਬਾਅਦ ਹੁਣ ਇਸ ਮਸਲੇ ਤੇ ਲੜਾਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿੱਚ ਲੜਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਾਰੇ ਦਸਤਾਵੇਜ ਇਕੱਠੇ ਕਰ ਲਏ ਗਏ ਹਨ ਅਤੇ ਸ਼੍ਰੀ ਪ੍ਰਸ਼ਾਤ ਭੂਸ਼ਨ ਨੇ ਖੁਦ ਇਹ ਕੇਸ ਲੜਣ ਲਈ ਆਪਣੀ ਸਹਿਮਤੀ ਦਿੰਦੇ ਹੋਏ 27 ਦਸੰਬਰ ਨੂੰ ਬਠਿੰਡਾ ਵਿੱਖੇ ਇੱਕ ਦਿਨ ਦਾ ਕੈਂਪ ਲਗਾਕੇ ਕਿਸਾਨਾਂ ਤੋਂ ਕੇਸ ਲੜਣ ਲਈ ਲੋੜੀਦੀ ਕਾਗਜੀ ਕਾਰਵਾਈ ਕੀਤੀ ਜਾਵੇਗੀ। ਦੋਹਾਂ ਆਗੂਆਂ ਨੇ ਉਸ ਦਿਨ ਕਿਸਾਨਾਂ ਨੂੰ ਬਠਿੰਡਾ ਪਹੁੰਚਣ ਦੀ ਅਪੀਲ ਵੀ ਕੀਤੀ। ਦੋਹਾਂ ਆਗੂਆਂ ਨੇ ਕਿਹਾ ਕਿ ਸਿਆਸੀ ਅਫਸਰਸ਼ਾਹੀ ਗੱਠਜੋੜ ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗਕੇ 33 ਕਰੋੜ ਰੁਪਏ ਦੀ ਸਬਸਿਡੀ ਦਾ ਸੌਦਾ ਇੱਕ ਹੀ ਕੰਪਨੀ ਨਾਲ ਬਿਨਾਂ ਕਿਸੇ ਟੈਂਡਰ ਦੇ ਕੀਤਾ ਅਤੇ ਕਿਸਾਨਾਂ ਨੂੰ ਨਕਲੀ ਦਵਾਈਆਂ ਮੁਹਈਆ ਕਰਵਾਈਆਂ। ਉਹਨਾਂ ਕਿਹਾ ਕਿ ਜਦ ਬੀਜਾਂ, ਖਾਦਾਂ ਅਤੇ ਦਵਾਈਆਂ ਦੇ ਲਾਇਸੰਸ ਸਰਕਾਰ ਵਲੋਂ ਜਾਰੀ ਕੀਤੇ ਜਾਂਦੇ ਹਨ ਅਤੇ ਸਰਕਾਰ ਦਾ ਪੂਰੀ ਤਰਾਂ ਕੰਟਰੌਲ ਹੈ ਤਾਂ ਫਿਰ ਬਜਾਰ ਵਿੱਚ ਧੜਾ ਧੜ ਵਿਕਣ ਵਾਲੀਆਂ ਨਕਲੀ ਕੀੜੇਮਾਰ ਦਵਾਈਆਂ, ਖਾਦਾਂ ਅਤੇ ਬੀਜਾਂ ਲਈ ਜੁੰਮੇਵਾਰ ਕੌਣ ਹੈ।

ਕਿਸਾਨਾਂ ਨੂੰ ਇਹਨਾਂ ਦਵਾਈਆਂ ਤੇ ਬੀਜਾਂ ਦੀ ਸ਼ਿਫਾਰਸ਼ ਲਈ ਵੀ ਸਰਕਾਰੀ ਏਜੰਸੀਆਂ ਹੀ ਜੁੰਮੇਵਾਰ ਹਨ।ਸਰਕਾਰ ਵਲੋਂ ਹੀ ਦਵਾਈਆਂ ਵੇਚੀਆਂ ਗਈਆਂ ਹਨ, ਇਸ ਲਈ ਸਰਕਾਰ ਅਤੇ ਕੰਪਨੀਆਂ ਜਿੱਥੇ ਸਰਵਿਸ ਪ੍ਰੋਵਾਈਡਰ ਦੇ ਥੌਰ ਤੇ ਜੁੰਮੇਵਾਰ ਹਨ ਉਥੇ ਘਟੀਆ ਕੁਆਲਟੀ ਦੇ ਮਾਲ ਦੀ ਵਿੱਕਰੀ ਲਈ ਵੀ ਜਿੰਮੇਵਾਰ ਹਨ। ਉਹ ਕਿਹਾ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪੂਰਤੀ ਲਈ ਇਹ ਕੇਸ ਧੜੱਲੇ ਨਾਲ ਲੜਿਆ ਜਾਵੇਗਾ। ਉਹਨਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਇਸ ਦਾ ਸਭ ਤੋਂ ਵੱਦ ਨੁਕਸਾਨ ਬੀਟੀ ਕਾਟਨ ਵਾਲੇ ਕਿਸਾਨਾਂ ਨੂੰ ਹੋਇਆ ਹੈ ਪਰ ਅਜੇ ਵੀ ਮਾਹੀਕੋ ਵਰਗੀਆਂ ਕੰਪਨੀਆਂ ਬੀਟੀ ਬੈਂਗਣ ਅਤੇ ਹੋਰ ਬੀਟੀ ਫਸਲਾਂ ਦੀ ਵਕਾਲਤ ਕਰ ਰਹੀਆਂ ਹਨ ਅਤੇ ਪੰਜਾਬ ਅੰਦਰ ਬੀਟੀ ਕਪਾਹ ਦੀ ਪ੍ਰਵਾਨਗੀ ਦੇਣ ਵਾਲਾ ਕਪਤਾਨ ਅਜੇ ਵੀ ਇਸ ਨੂੰ ਆਪਣੀ ਸਰਕਾਰ ਦੀ ਇੱਕ ਪ੍ਰਾਪਤੀ ਦੱਸ ਰਿਹਾ ਹੈ ਅਤੇ ਕਿਸਾਨਾਂ ਦੇ ਮਸਲੇ ਦੇ ਹੱਲ ਜਮੀਨਾਂ ਵੇਚਣਾ ਦੱਸ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਕਿ ਉਸ ਦੀ ਸਰਕਾਰ ਆਥੁਣ ਤੇ ਕਿਸਾਨਾਂ ਦੀਆਂ ਜਮੀਨਾਂ ਦੇ ਭਾਅ ਵਧਾ ਜਾਣਗੇ ਅਤੇ ਕਿਸਾਨ ਮਹਿੰਗੇ ਭਾਅ ਜਮੀਮਾਂ ਵੇਚ ਸਕਣਗੇ ਤੇ ਤਨਜ ਕੱਸਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਜਦ ਸਾਰੀ ਵਿਸ਼ਵ ਆਰਥਿਕਤਾ ਹੀ ਸੰਕਟ ਵਿੱਚ ਫਸੀ ਹੋਈ ਹੈ ਤਾਂ ਅਜਿਹੇ ਕਿਸਾਨ ਜਮੀਨਾਂ ਵੇਚਕੇ ਜਾਣਗੇ ਕਿਥੇ। ਉਹਨਾਂ ਕਿਹਾ ਕਿ ਅਸਲ ਵਿੱਚ ਕੈਪਟਨ ਦੀ ਅੱਖ ਕਿਸਾਨਾਂ ਦੀਆਂ ਜਮੀਨਾਂ ਤੇ ਹੈ ਅਤੇ ਕਿਸਾਨਾਂ ਨੂੰ ਬੇਜਮੀਨੇ ਬਣਾਉਣਾ ਚਾਹੁੰਦਾ। ਕਾਂਗਰਸ ਅਤੇ ਆਕਾਲੀ ਭਾਜਪਾ ਦੀਆਂ ਨੀਤੀਆਂ ਵਿੱਚ ਭੋਰਾ ਵੀ ਫਰਕ ਨਹੀਂ ਏ ਇਹਨਾਂ ਦੀਆਂ ਨੀਤੀਆਂ ਨਾਲ ਕਿਸਾਨਾਂ ਦੀ ਹਾਲਤ ਸੁਧਰਣੀ ਨਹੀਂ ਸਗੋਂ ਹੋਰ ਵੀ ਬਦਤਰ ਹੋਵੇਗੀ। ਉਹਨਾਂ ਕਿਹਾ ਕਿ ਸਵਰਾਜ ਅਭਿਆਨ ਦੇ ਵਲੰਟੀਅਰ ਕਪਾਹ ਪੱਟੀ ਦੇ ਪਿੰਡਾਂ ਵਿੱਚ ਕਿਸਾਨਾਂ ਨਾਲ ਨਾਲ ਤਾਲਮੇਲ ਕਰਨ ਲਈ ਨਿੱਕਲ ਚੁੱਕੇ ਹਨ ਤਾਂ ਕਿ ਵੱਧ ਤੋਂ ਵੱਧ ਕਿਸਾਨ ਇਸ ਕੇਸ ਵਿੱਚ ਪਾਰਟੀ ਬਣ ਸਕਣ। 27 ਦਸੰਬਰ ਨੂੰ ਸਵਰਾਜ ਅਭਿਆਨ ਤੋਂ ਇਲ਼ਾਵਾ ਆਮ ਆਦਮੀ ਵਲੰਟੀਅਰ ਫਰੰਟ ਪੰਜਾਬ ਦੇ ਵਲੰਟੀਅਰ ਵੀ ਬਠਿੰਡਾ ਪਹੁੰਚਣਗੇ ਅਤੇ ਕਿਸਾਨਾਂ ਦਾ ਕੇਸ ਤਿਆਰ ਕਰਨ ਵਿੱਚ ਮਦਦ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਵਰਾਜ ਅਭਿਆਨ ਵਲੋਂ ਪੰਜਾਬ ਨਰਮਾ ਉਤਪਾਦਕ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੇਸ ਸੁਪਰੀਮ ਕੋਰਟ ਵਿੱਚ ਲੜਨ ਦਾ ਫੇਸਲਾ