ਸਰਕਾਰ ਕਰ ਰਹੀ ਹੈ ‘ਚਲਾਕੀ’ : ਗੁਲਾਮ ਨਬੀ


ਨਵੀਂ ਦਿੱਲੀ, 21 ਦਸੰਬਰ (ਏਜੰਸੀ) : ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਅੱਜ ਰਾਜ ਸਭਾ ਵਿੱਚ ਸੂਚੀਬੱਧ ਨਾ ਹੋਣ ਦੇ ਬਾਵਜੂਦ ਜੁਵੇਨਾਇਲ ਜਸਟਿਸ ਬਿੱਲ ਲਿਆਏ ਜਾਣ ਦਾ ਪ੍ਰਸਤਾਵ ਪੇਸ਼ ਕਰਕੇ ਸਰਕਾਰ ‘ਚਲਾਕੀ’ ਕਰ ਰਹੀ ਹੈ। ਪਾਰਟੀ ਨੇ ਕਿਹਾ ਕਿ ਇਹ ਵਿਰੋਧੀ ਧਿਰ ਦਾ ਅਕਸ ਖਰਾਬ ਕਰਨ ਅਤੇ ਡੀਡੀਸੀਏ ਮਾਮਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਡੀਡੀਸੀਏ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਅਸਤੀਫ਼ੇ ਦੀ ਮੰਗ ਕਰਦਿਅਾਂ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਵਿੱਚ ਕਾਂਗਰਸ ਨੇ ਵਿਘਨ ਪਾਇਆ। ਕਾਂਗਰਸ ਦੇ ਇਸ ਬਿੱਲ ਦਾ ਸਮਰਥਨ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘ਹਾਂ, ਅਸੀਂ ਇਸ ਨੂੰ ਭਲਕੇ ਸਦਨ ਵਿੱਚ ਲਿਆਉਣ ਲਈ ਕਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਰਕਾਰ ਕਰ ਰਹੀ ਹੈ ‘ਚਲਾਕੀ’ : ਗੁਲਾਮ ਨਬੀ