ਪ੍ਰਿਯੰਕਾ ਚੋਪੜਾ ਅਮਰੀਕਾ ‘ਚ ਹੋਈ ਨਸਲਵਾਦ ਦਾ ਸ਼ਿਕਾਰ


ਮੁੰਬਈ, 16 ਨਵੰਬਰ (ਏਜੰਸੀ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨਾਂ ‘ਚ ਹਿੱਟ ਹਾਲੀਵੁੱਡ ਟੀ.ਵੀ. ਸੀਰੀਅਲ ਕਵਾਂਟਿਕੋ ‘ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇੰਟਰਨੈਸ਼ਨਲ ਐਲਬਮ ਮਗਰੋਂ ਹਾਲੀਵੁੱਡ ‘ਚ ਵੀ ਉਹ ਇਕ ਵੱਡਾ ਨਾਂਅ ਬਣ ਗਈ ਹੈ। ਪਰ ਪ੍ਰਿਯੰਕਾ ਲਈ ਇਹ ਸਫ਼ਰ ਏਨਾ ਸੌਖਾ ਨਹੀਂ ਰਿਹਾ। ਉਨ੍ਹਾਂ ਨੂੰ ਵੀ ਅਮਰੀਕਾ ‘ਚ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ। ਹਾਲ ਹੀ ‘ਚ ਇਕ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਅਮਰੀਕਾ ਦੇ ਹਾਈ ਸਕੂਲ ‘ਚ ਸ਼ਰਮਿੰਦਾ ਕੀਤਾ ਜਾਂਦਾ ਸੀ। ਪ੍ਰਿਯੰਕਾ ਨੇ ਕਿਹਾ, ”ਮੈਨੂੰ ਅਮਰੀਕਾ ‘ਚ ਬ੍ਰਾਊਨੀ ਬੁਲਾਇਆ ਜਾਂਦਾ ਸੀ ਅਤੇ ਵਾਪਸ ਆਪਣੇ ਦੇਸ਼ ਜਾਣ ਲਈ ਕਿਹਾ ਜਾਂਦਾ ਸੀ। ਅਜਿਹੇ ‘ਚ ਮੈਨੂੰ ਘਰ ਦੀ ਯਾਦ ਆਉਣ ਲਗਦੀ ਸੀ।”

ਉਨ੍ਹਾਂ ਦੱਸਿਆ ਕਿ ਇਹ ਬਹੁਤ ਮੁਸ਼ਕਲ ਸੀ, ਮੈਨੂੰ ਅਜਿਹਾ ਲਗਦਾ ਸੀ ਕਿ ਮੈਂ ਹਰ ਘਰ ਜਾਣਾ ਚਾਹੁੰਦੀ ਸੀ। ਹਾਈ ਸਕੂਲ ‘ਚ ਜੂਨੀਅਰ ਕਲਾਸ ਮਗਰੋਂ ਉਹ ਵਾਪਸ ਭਾਰਤ ਆ ਗਈ ਸੀ। ਇਸ ਮਗਰੋਂ ਬਾਲੀਵੁੱਡ ਫਿਲਮਜ਼ ‘ਚ ਉਨ੍ਹਾਂ ਨੂੰ ਲਿੰਗਵਾਦ ਦਾ ਸਾਹਮਣਾ ਕਰਨਾ ਪਿਆ। ਜਦੋਂ ਪ੍ਰਿਯੰਕਾ ਨੇ ਇਕ ਪ੍ਰਾਜੈਕਟ ਦੌਰਾਨ ਘੱਟ ਪੈਸਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਥੇ ਬਹੁਤ ਸਾਰੀਆਂ ਖ਼ੂਬਸੂਰਤ ਔਰਤਾਂ ਹਨ, ਇਸ ਲਈ ਉਨ੍ਹਾਂ ਨੂੰ (ਪ੍ਰਿਯੰਕਾ) ਆਸਾਨੀ ਨਾਲ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ, ”ਉਸ ਸ਼ਖ਼ਸ ਨੇ ਕਿਹਾ ਜੇ ਤੁਸੀਂ ਅਡਜਸਟ ਨਹੀਂ ਕਰ ਸਕਦੇ ਤਾਂ ਅਸੀਂ ਨਵੀਂ ਕੁੜੀ ਨੂੰ ਲਾਂਚ ਕਰ ਦੇਵਾਂਗੇ। ਇਸ ਨੂੰ ਮੈਨੂੰ ਬਹੁਤ ਧੱਕਾ ਲੱਗਿਆ।” ਦੱਸਣਯੋਗ ਹੈ ਕਿ ਪ੍ਰਿਯੰਕਾ ਫਿਲਹਾਲ ਆਪਣੇ ਹਾਲੀਵੁੱਡ ਸ਼ੋਅ ‘ਚ ਰੁੱਝੀ ਹੋਈ ਹੈ। ਅਗਲੇ ਮਹੀਨੇ ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਬਾਜੀਰਾਵ ਮਸਤਾਨੀ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ 18 ਦਸੰਬਰ ਨੂੰ ਰਿਲੀਜ਼ ਹੋਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਿਯੰਕਾ ਚੋਪੜਾ ਅਮਰੀਕਾ ‘ਚ ਹੋਈ ਨਸਲਵਾਦ ਦਾ ਸ਼ਿਕਾਰ