ਤਾਮਿਲਨਾਡੂ ‘ਚ ਮੀਂਹ ਨਾਲ ਹੁਣ ਤੱਕ 71 ਲੋਕਾਂ ਦੀ ਮੌਤ

ਚੇਨਈ, 16 ਨਵੰਬਰ (ਏਜੰਸੀ) : ਬੰਗਾਲ ਦੀ ਖਾੜੀ ਉਪਰ ਬਣੇ ਘੱਟ ਦਬਾਅ ਦੇ ਚਲਦਿਆਂ ਤਾਮਿਲਨਾਡੂ ‘ਚ ਲਗਾਤਾਰ ਮੀਂਹ ਜਾਰੀ ਹੈ। ਮੀਂਹ ਨਾਲ ਇਲਾਕੇ ‘ਚ ਪਾਣੀ ਭਰ ਗਿਆ ਹੈ, ਸੜਕਾਂ ‘ਤੇ ਹੜ੍ਹ ਵਰਗਾ ਨਜ਼ਾਰਾ ਹੈ। ਲੋਕਾਂ ਦੇ ਘਰਾਂ ‘ਚ ਪਾਣੀ ਦਾਖ਼ਲ ਹੋ ਗਿਆ ਹੈ, ਉਥੇ ਹੀ ਹੇਠਲੇ ਇਲਾਕੇ ਪੂਰੀ ਤਰ੍ਹਾਂ ਜਲ-ਥਲ ਹੋ ਚੁਕੇ ਹਨ। ਸਥਾਨਕ ਲੋਕਾਂ ਮੁਤਾਬਿਕ ਪਾਣੀ ਲਗਾਤਾਰ ਉਪਰ ਵਲ ਵੱਧ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਜਾਰੀ ਮੀਂਹ ਦੇ ਚਲਦਿਆਂ ਸੂਬੇ ਭਰ ‘ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਤੱਕ 71 ਹੋ ਚੁਕੀ ਹੈ। ਸੂਬੇ ਦੀ ਮੁੱਖ ਮੰਤਰੀ ਜੈਲਲਿਤਾ ਅੱਜ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੀ ਅਤੇ ਲੋਕਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਜੈਲਲਿਤਾ ਨੇ ਕਿਹਾ ਕਿ ਹੜ੍ਹ ਨੂੰ ਲੈ ਕੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਹਰਸੰਭਵ ਮਦਦ ਲਈ ਦਿਸ਼ਾ ਨਿਰਦੇਸ਼ਕ ਦੇ ਦਿੱਤੇ ਹਨ। ਜੈਲਲਿਤਾ ਨੇ ਹੜ੍ਹ ‘ਚ ਮਾਰੇ ਗਾਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਆਰਥਿਕ ਸਹਾਇਤਾ ਦੇ ਤੌਰ ‘ਤੇ ਵੀ ਦੇਣ ਦਾ ਐਲਾਨ ਕੀਤਾ ਹੈ। ਮੌਸਮ ਵਿਭਗਾ ਮੁਤਾਬਿਕ ਅਗਲੇ 24 ਘੰਟਿਆਂ ‘ਚ ਮੀਂਹ ਦੇ ਆਸਾਰ ਹਨ।

Leave a Reply

Your email address will not be published.