ਇਮਰਾਨ-ਰਹਿਮ ਦਾ ਤਲਾਕ


ਇਸਲਾਮਾਬਾਦ, 30 ਅਕਤੂਬਰ (ਏਜੰਸੀ) : ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਇਮਰਾਨ ਖਾਨ ਨੇ ਤਕਰੀਬਨ 10 ਮਹੀਨੇ ਪਹਿਲਾਂ ਟੀਵੀ ਪੱਤਰਕਾਰ ਰਹਿਮ ਨਾਲ ਦੂਜਾ ਵਿਆਹ ਕਰਾਇਆ ਸੀ, ਜੋ ਤਲਾਕ ਨਾਲ ਸਮਾਪਤ ਹੋ ਗਿਆ ਹੈ। ਸੂਤਰਾਂ ਮੁਤਾਬਕ ਇਮਰਾਨ ਨੂੰ ਰਾਜਸੀ ਮਾਮਲਿਅਾਂ ਵਿੱਚ ਰਹਿਮ ਦੀ ਦਖ਼ਲਅੰਦਾਜ਼ੀ ਉਤੇ ਇਤਰਾਜ਼ ਸੀ। 62 ਸਾਲਾ ਇਮਰਾਨ ਨੇ ਇਸ ਤੋਂ ਪਹਿਲਾਂ ਜੇਮਿਮਾ ਗੋਲਡਸਮਿੱਥ ਨਾਲ ਵਿਆਹ ਕਰਾਇਆ ਸੀ, ਜੋ 9 ਸਾਲਾਂ ਬਾਅਦ ਸਮਾਪਤ ਹੋਇਆ ਸੀ। ਉਹ ਜੂਨ, 2004 ਵਿੱਚ ਵੱਖ ਹੋ ਗਏ ਸਨ। ਇਮਰਾਨ ਤੇ ਜੇਜਿਮਾ ਦੇ ਦੋ ਬੇਟੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਮਰਾਨ-ਰਹਿਮ ਦਾ ਤਲਾਕ