ਟੀਮ ਇੰਡੀਆ ਨੇ ਸ੍ਰੀਲੰਕਾ ‘ਤੇ ਕਸਿਆ ਸ਼ਿਕੰਜਾ


ਗਾਲੇ, 12 ਅਗਸਤ (ਏਜੰਸੀ) : ਸ੍ਰੀਲੰਕਾ ਖਿਲਾਫ਼ ਅੱਜ ਤੋਂ ਸ਼ੁਰੂ ਹੋਈ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਦਿਨ ਟੀਮ ਇੰਡੀਆ ਦੇ ਨਾਮ ਰਿਹਾ। ਮੇਜ਼ਬਾਨ ਟੀਮ ਸ੍ਰੀਲੰਕਾ ਨੂੰ 183 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਭਾਰਤ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 128 ਦੌੜਾਂ ਸੀ। ਟੀਮ ਇੰਡੀਆ ਸ੍ਰੀਲੰਕਾ ਤੋਂ 55 ਦੌੜਾਂ ਪਿੱਛੇ ਹੈ ਅਤੇ ਉਸ ਕੋਲ 8 ਵਿਕਟਾਂ ਬਾਕੀ ਹਨ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਉਸ ਦਾ ਇਹ ਫੈਸਲਾ ਉਦੋਂ ਗਲਤ ਸਾਬਿਤ ਹੋਇਆ, ਜਦੋਂ ਗੇਂਦਬਾਜ਼ ਆਰ. ਅਸ਼ਵਿਨ ਨੇ ਉਸ ਦੇ 6 ਖਿਡਾਰੀਆਂ ਨੂੰ ਆਊਟ ਕਰਕੇ ਡੂੰਘੇ ਸੰਕਟ ਵਿਚ ਪਾ ਦਿੱਤਾ।

ਇਸ ਤੋਂ ਇਲਾਵਾ ਅਮਿਤ ਮਿਸ਼ਰਾ ਨੇ 2 ਅਤੇ ਇਸ਼ਾਂਤ ਸ਼ਰਮਾ ਤੇ ਵਰੁਣ ਆਰੋਨ ਨੇ 1-1 ਵਿਕਟ ਹਾਸਲ ਕੀਤੀ। ਕਪਤਾਨ ਐਂਜਲੂ ਮੈਥੀਊਜ਼ ਦੀਆਂ 64 ਅਤੇ ਦਿਨੇਸ਼ ਚਾਂਦੀਮਲ ਦੀਆਂ 59 ਦੌੜਾਂ ਨੂੰ ਛੱਡ ਕੇ ਹੋਰ ਕੋਈ ਵੀ ਸ੍ਰੀਲੰਕਾਈ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕਿਆ। ਦੂਸਰੇ ਪਾਸੇ ਟੀਮ ਇੰਡੀਆ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ। ਸਲਾਮੀ ਬੱਲੇਬਾਜ਼ ਰੋਕੇਸ਼ ਰਾਹੁਲ 7 ਤੇ ਰੋਹਿਤ ਸ਼ਰਮਾ ਕੇਵਲ 9 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ ਟੀਮ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਦਿਆਂ ਕ੍ਰਮਵਾ 53 ਅਤੇ 45 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੁੱਲ ਮਿਲਾ ਕੇ ਪਹਿਲਾ ਦਿਨ ਭਾਰਤ ਦੇ ਨਾਮ ਰਿਹਾ। ਦੂਸਰੇ ਦਿਨ ਭਾਰਤ ਦੀ ਇਹੀ ਰਣਨੀਤੀ ਹੋਵੇਗੀ ਕਿ ਵਿਰੋਧੀ ਟੀਮ ਅੱਗੇ ਵੱਡਾ ਸਕੋਰ ਖੜ੍ਹਾ ਕੀਤਾ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟੀਮ ਇੰਡੀਆ ਨੇ ਸ੍ਰੀਲੰਕਾ ‘ਤੇ ਕਸਿਆ ਸ਼ਿਕੰਜਾ