ਸ਼ਾਦੀ ਦੇ ਬੰਧਨ ‘ਚ ਬੱਝੇ ਦਿਨੇਸ਼ ਕਾਰਤਿਕ ਅਤੇ ਦੀਪਿਕਾ ਪੱਲੀਕਲ


ਨਵੀਂ ਦਿੱਲੀ, 20 ਅਗਸਤ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਵਿਕਟ ਕੀਪਰ ਦਿਨੇਸ਼ ਕਾਰਤਿਕ ਆਪਣੀ ਮੰਗੇਤਰ ਦੀਪਿਕਾ ਪੱਲੀਕਲ ਨਾਲ ਸ਼ਾਦੀ ਦੇ ਬੰਧਨ ‘ਚ ਬੱਝ ਗਏ। ਇਨ੍ਹਾਂ ਦੋਨਾਂ ਦੀ ਸ਼ਾਦੀ ਚੇਨੱਈ ਦੀ ਇਕ ਚਰਚ ਵਿਚ ਹੋਈ, ਜਿਸ ਵਿਚ ਦਿਨੇਸ਼ ਅਤੇ ਦੀਪਿਕਾ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਹੀ ਹਿੱਸਾ ਲਿਆ। ਇਸ ਤੋਂ ਬਾਅਦ ਦੋਨਾਂ ਦੀ ਸ਼ਾਦੀ ਮੁੜ ਤੋਂ ਤੇਲਗੂ-ਨਾਇਡੂ ਰੀਤੀ-ਰਿਵਾਜਾਂ ਮੁਤਾਬਕ ਹੋਈ। ਇਹ ਇਸ ਲਈ ਕਿਉਂਕਿ ਦੀਪਿਕਾ ਈਸਾਈ ਧਰਮ ਨਾਲ ਸਬੰਧਤ ਹੈ, ਜਦੋਂ ਕਿ ਦਿਨੇਸ਼ ਕਾਰਤਿਕ ਹਿੰਦੂ ਧਰਮ ਨਾਲ। ਦੱਸਣਯੋਗ ਹੈ ਕਿ ਦਿਨੇਸ਼ ਕਾਰਤਿਕ ਦੀ ਇਹ ਦੂਸਰੀ ਸ਼ਾਦੀ ਹੈ। ਉਸ ਦਾ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਸੀ। ਦਿਨੇਸ਼ ਕਾਰਤਿਕ ਭਾਰਤੀ ਕ੍ਰਿਕਟ ਟੀਮ ਤੋਂ ਇਲਾਵਾ ਵੱਖ-ਵੱਖ ਆਈ.ਪੀ.ਐਲ ਮੈਚਾਂ ਵਿਚ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਦੀਪਿਕਾ ਇਕ ਸਕਵੈਸ਼ ਖਿਡਾਰਨ ਹੈ ਅਤੇ ਉਹ ਭਾਰਤ ਲਈ ਮੁਕਾਬਲੇ ਜਿੱਤ ਚੁੱਕੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਾਦੀ ਦੇ ਬੰਧਨ ‘ਚ ਬੱਝੇ ਦਿਨੇਸ਼ ਕਾਰਤਿਕ ਅਤੇ ਦੀਪਿਕਾ ਪੱਲੀਕਲ