ਲੁਧਿਆਣਾ ‘ਚ ਮਿਲੇ ਏ ਕੇ 47 ਦੇ 200 ਤੋਂ ਵੱਧ ਜਿੰਦਾ ਕਾਰਤੂਸ

ludhiana-kvm

ਲੁਧਿਆਣਾ, 12 ਅਗਸਤ (ਏਜੰਸੀ) : ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਇਕ ਸਕੂਲ ਦੇ ਬਾਹਰ ਇਕ ਲਿਫਾਫੇ ਵਿਚੋਂ ਏ ਕੇ 47 ਦੇ 200 ਤੋਂ ਵੱਧ ਜ਼ਿੰਦਾ ਕਾਰਤੂਸ ਮਿਲੇ ਹਨ। ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਣ ‘ਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਾਰੇ ਜ਼ਿੰਦਾ ਕਾਰਤੂਸ ਕਬਜ਼ੇ ਵਿਚ ਲੈ ਲਏ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਕੂਲ ਦੇ ਬਾਹਰ ਆਖਿਰ ਇਹ ਜ਼ਿੰਦਾ ਕਾਰਤੂਸ ਆਏ ਕਿਵੇਂ। ਪੁਲਿਸ ਇਸ ਗੱਲ ‘ਤੇ ਵੀ ਧਿਆਨ ਦੇ ਰਹੀ ਹੈ ਕਿ ਕਿਤੇ ਇਹ ਕਾਰਤੂਸ ਕਿਸੇ ਪੁਲਿਸ ਮੁਲਾਜ਼ਮ ਕੋਲੋਂ ਗਲਤੀ ਨਾਲ ਤਾਂ ਨਹੀਂ ਡਿੱਗ ਗਏ ਕਿਉਂਕਿ ਸਕੂਲ ਤੋਂ ਥੋੜ੍ਹੀ ਹੀ ਦੂਰੀ ‘ਤੇ ਪੁਲਿਸ ਲਾਈਨ ਅਤੇ ਪੁਲਿਸ ਕੰਟਰੋਲ ਰੂਮ ਵੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਪੂਰੇ ਸਕੂਲ ਅਤੇ ਇਸ ਦੇ ਆਸਪਾਸ ਦੇ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਹੋਈ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਦੀਨਾਨਗਰ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਸੂਬੇ ਵਿਚ ਹਾਈ ਅਲਰਟ ਹੈ।

Facebook Comments

POST A COMMENT.

Enable Google Transliteration.(To type in English, press Ctrl+g)