ਬਿਹਾਰ ‘ਚ ਜਦਯੂ ਅਤੇ ਰਾਜਦ 100-100 ਸੀਟਾਂ ‘ਤੇ ਲੜਣਗੇ ਚੋਣ


ਪਟਨਾ, 12 ਅਗਸਤ (ਏਜੰਸੀ) : ਬਿਹਾਰ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸੀਟਾਂ ਦੀ ਵੰਡ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਬਿਹਾਰ ਦੀਆਂ ਕੁੱਲ 243 ਵਿਧਾਨ ਸਭਾ ਸੀਟਾਂ ‘ਤੇ ਜਨਤਾ ਦਲ (ਯੂ) ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਵਿਚਾਲੇ 100-100 ਸੀਟਾਂ ਲਈ ਸਮਝੌਤਾ ਹੋਇਆ ਹੈ। ਇਹ ਦੋਨੋਂ ਪਾਰਟੀਆਂ 100-100 ਸੀਟਾਂ ਉਤੇ ਆਪਣੀ ਕਿਸਮਤ ਅਜ਼ਮਾਉਣਗੀਆਂ, ਜਦੋਂ ਕਿ ਕਾਂਗਰਸ ਲਈ 40 ਸੀਟਾਂ ਛੱਡੀਆਂ ਗਈਆਂ ਹਨ। ਵਰਣਨਯੋਗ ਹੈ ਕਿ ਪਿਛਲੀ ਵਾਰੀ 2010 ਵਿਚ ਜਨਤਾ ਦਲ ਯੂ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਨੇ ਸੂਬੇ ਵਿਚ ਮਿਲ ਕੇ ਚੋਣ ਲੜੀ ਸੀ, ਜਿਸ ਵਿਚ ਜਦਯੂ ਨੂੰ 141 ਅਤੇ ਭਾਜਪਾ ਨੂੰ 102 ਸੀਟਾਂ ਮਿਲੀਆਂ ਸਨ। ਦੋਨਾਂ ਪਾਰਟੀਆਂ ਨੇ ਵੱਡੀ ਜਿੱਤ ਨਾਲ ਸੂਬੇ ਵਿਚ ਸਰਕਾਰ ਬਣਾਈ ਸੀ, ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ‘ਤੇ ਨਰਿੰਦਰ ਮੋਦੀ ਦੀ ਉਮੀਦਵਾਰੀ ਦੇ ਮੁੱਦੇ ‘ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਨਾਲੋਂ ਆਪਣੀ ਪਾਰਟੀ ਨੂੰ ਅਲੱਗ ਕਰ ਲਿਆ ਸੀ। ਇਸ ਵਾਰੀ 2015 ਵਿਚ ਬਿਹਾਰ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਹੱਕ ਵਿਚ ਇਥੇ ਰੈਲੀਆਂ ਨੂੰ ਸੰਬੋਧਨ ਕਰਕੇ ਸੂਬੇ ਵਿਚ ਸੱਤਾ ਪਰਿਵਰਤਨ ਲਈ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ, ਉਥੇ ਦੂਸਰੇ ਪਾਸੇ ਨੀਤੀਸ਼ ਕੁਮਾਰ ਬਿਹਾਰ ਦੀ ਜਨਤਾ ਨੂੰ ਫਿਰ ਤੋਂ ਸੇਵਾ ਦਾ ਮੌਕਾ ਦੇਣ ਲਈ ਅਪੀਲ ਕਰ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਿਹਾਰ ‘ਚ ਜਦਯੂ ਅਤੇ ਰਾਜਦ 100-100 ਸੀਟਾਂ ‘ਤੇ ਲੜਣਗੇ ਚੋਣ