ਬਾਬਾ ਫਰੀਦ ਸਪੋਰਟਸ ਕਲੱਬ ਤੇ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋ ਸਾਝੇ ਤੌਰ ਤੇ ਟੂਰਨਾਮੈਟ ਕਰਵਾਇਆ ਗਿਆ

ਬੀਬੀਆ ਦੇ ਗਿੱਧੇ ਅਤੇ ਲੋਕ ਨਾਚ ਦਾ ਰੰਗ ਤਮਾਸਾ ਵਿਲੱਖਣ ਰਿਹਾ
ਤਾਸ਼ ਦੀ ਬਾਜੀ ਅਤੇ ਵਾਲੀਵਾਲ ਦੇ ਮੁਕਾਬਲੇ ਰੌਚਿਕ ਰਹੇ

ਐਡਮਿੰਟਨ, (ਹਰਬੰਸ ਬੁੱਟਰ) : ਐਡਮਿੰਟਨ ਵਿਚ ਬਾਬਾ ਫਰੀਦ ਸਪੋਰਟਸ ਕਲੱਬ ਤੇ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋ ਸਾਝੇ ਤੌਰ ਤੇ ਇਸ ਰੁੱਤ ਦਾ ਪਹਿਲਾ ਟੂਰਨਾਮੈਟ ਕਰਵਾਇਆ ਗਿਆ ।ਜਿਸ ਵਿਚ ਅਲਬਰਟਾ ਕਬੱਡੀ ਫੈਡਰੇਸਨ ਦੀਆ 8 ਟੀਮਾਂ ਨੇ ਭਾਗ ਲਿਆ। ਚੋਟੀ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਉੱਥੇ ਮਸਹੂਰ ਕਮੈਂਟੈਂਟਰ ਮੱਖਣ ਅਲੀ ਅਤੇ ਕਾਲਾ ਰਸ਼ੀਨ ਨੇ ਵੀ ਨਵੇਂ ਪੁਰਾਣੇ ਖਿਡਾਰੀਆਂ ਦੇ ਸਿਰਜੇ ਹੋਏ ਕਬੱਡੀ ਦੇ ਇਤਹਾਸ ਦੀ ਗੱਲ ਕਰਦਿਆਂ ਮਾਈਕ ਉੱਪਰ ਕਬੱਡੀਆਂ ਪਾਈਆਂ ।। ਕਬੱਡੀ ਤੋ ਇਲਾਵਾ ਵਾਲੀਵਾਲ ਦੇ ਮੈਚ ਵੀ ਹੋਏ ਜਿਸ ਵਿਚ ਭਾਗ ਲੈਣ ਲਈ ਕੈਲਗਰੀ ਤੋ ਵੀ ਟੀਮਾਂ ਨੇ ਭਾਗ ਲਿਆ। ਬਜੁਰਗਾਂ ਦੇ ਲਈ ਤਾਸ ਦੀ ਖੇਡ ਸੀਪ ਦੇ ਵੀ ਮੁਕਾਬਲੇ ਕਰਵਾਉਣ ਤੋ ਬਿਨਾ ਫੀਲਡ ਹਾਕੀ ਦੇ ਬੱਚਿਆਂ ਦੇ ਮੁਕਾਬਲੇ ਵੀ ਦੇਖਣ ਯੋਗ ਸਨ ,ਜਿੱਥੇ ਇੱਕ ਪਾਸੇ ਕਬੱਡੀਆਂ ਪੈ ਰਹੀਆਂ ਸਨ, ਉੱਥੇ ਦੂਜੇ ਪਾਸੇ ਦਰਸਕਾਂ ਦੇ ਵਸਤੇ ਖਾਣ ਪੀਣ ਦੇ ਲਈ ਚਾਹ ਪਕੌੜਿਆਂ, ਬ੍ਰੈਡ ਪੀਸ ਤੇ ਦਾਲ ਚੌਲ ਤੋ ਇਲਾਵਾ ਦੁੱਧ ਸੋਡੇ ਦਾ ਵੀ ਪ੍ਰਬੰਧ ਸਰਬਣ ਸਿੰਘ ਘੁੰਮਣ ਹੋਰਾਂ ਵੱਲੋ ਕੀਤਾ ਗਿਆ ਸੀ। ਇੱਕ ਸਾਈਡ ਤੇ ਬੀਬੀਆਂ ਵੱਲੋ ਆਪਣਾ ਟੈਂਟ ਲਾ ਕੇ ਉਸ ਦੇ ਮੂਹਰੇ ਗੋਲ ਸਰਕਲ ਬਣਾਕੇ ਆਪਣਾ ਮੰਨੋਰਜਨ ਕਰਨ ਦੇ ਲਈ ਤੀਆਂ ਦਾ ਪ੍ਰਬੰਧ ਜਰਨੈਲ ਕੌਰ ਸਿੱਧੂ ਤੇ ਕੁਲਦੀਪ ਕੌਰ ਸਰਾਭਾ, ਦਰਸਨਾ ਭਨੋਟ, ਬੀਬੀ ਹਰਜਿੰਦਰ ਕੈਲੇ, ਭਜਨ ਕੌਰ ਤੂਰ, ਨਸੀਬ ਕੌਰ ਸਿੱਧੂ, ਕੁੱਕੀ ਪਨੇਸਰ,ਤੇ ਹੋਰ ਬੀਬੀਆਂ ਦੀ ਦੇਖਰੇਖ ਵਿਚ ਹੋ ਰਿਹਾ ਸੀ।

ਬੀਬੀਆਂ ਨੇ ਆਪਣੇ ਇਸ ਪ੍ਰੋਗਰਾਮ ਵਿਚ ਜਿੱਥੇ ਲੰਮੀ ਹੇਕ ਵਾਲੇ ਗੀਤ ਸੁਹਾਗ ਸਿੱਠਣੀਆਂ,ਘੋੜੀਆਂ ਤੇ ਪੰਜਾਬੀ ਸਭਿਆਚਾਰ ਦੀਆਂ ਹੋਰ ਵੰਨਗੀਆਂ ਪੇਸ ਕਰ ਸੁਣਾਈਆਂ ਉਥੇ ਹੀ ਨਾਲ ਦੀ ਨਾਲ ਇਕ ਦੂਜੀ ਨਾਲ ਜਿੱਦ ਜਿੱਦ ਕੇ ਲੋਕ ਬੋਲੀਆਂ ਪਾ ਕੇ ਗਿੱਧੇ ਦਾ ਪਿੜ ਵੀ ਬੰਨਿਆਂ ਇਸ ਦੀ ਵਿਸੇਸਤਾ ਇਹ ਸੀ ਕਿ ਇਹ ਪੰਜਾਬ ਦੀਆਂ ਤੀਆਂ ਵਾਗੂੰ ਬਿਨਾ ਕਿਸੇ ਡੀæਜੇ ਦੇ ਸੋਰ ਸਰਾਬੇ ਤੋ ਆਪਣੀ ਹਿੱਕ ਦੇ ਜੋਰ ਨਾਲ ਗਾ ਕੇ ਮਨਾਇਆ ਗਿਆ । ਬੀਬੀਆਂ ਭੈਣਾਂ ਬੱਚੀਆਂ ਦੇ ਵਿਚ ਉਤਸਾਹ ਦੇਖਣ ਵਾਲਾ ਸੀ। ਦੇਖਣ ਨੂੰ ਇਹ ਟੂਰਨਾਮੈਟ ਤੇ ਸੱਭਿਆਚਰਕ ਮੇਲਾ ਬਿਲਕੁਲ ਪੰਜਾਬ ਦੇ ਕਿਸੇ ਪਿੰਡ ਦਾ ਮਹੌਲ ਸਿਰਜ ਰਿਹਾ ਸੀ ਤੇ ਕਾਮਯਾਬੀ ਦਾ ਸਬੂਤ ਛੱਡ ਰਿਹਾ ਸੀ।ਪਰ ਆਖਿਰ ਉੱਪਰ ਇਸ ਤਰਾਂ ਲੱਗਾ ਕਿ ਇਸ ਨੂੰ ਕਿਸੇ ਦੀ ਬੁਰੀ ਨਜ਼ਰ ਹੀ ਲੱਗ ਗਈ। ਫਾਈਨਲ ਮੈਚ ਸੇਰੇ ਪੰਜਾਬ ਐਂਡ ਅਜਾਦ ਜਲੱਬ ਕਬੱਡੀ ਕਲੱਬ ਐਡਮਿੰਟਨ ਅਤੇ ਅੰਬੀ ਐਂਡ ਹਰਜੀਤ ਸਪੋਰਟਸ ਕਲੱਬ ਕੈਲਗਰੀ ਦੀਆਂ ਟੀਮਾਂ ਵਿਚਕਾਰ ਹੋਣਾ ਸੀ।

ਵਾਰ ਵਾਰ ਮਾਈਕ ਉੱਪਰੋਂ ਸੱਦਾ ਦੇਣ ਉਪਰੰਤ ਵੀ ਦੋਵਾਂ ਵਿੱਚੋਂ ਕਈ ਟੀਮ ਗਰਾਉਂਡ ਵਿੱਚ ਨਹੀਂ ਸੀ ਆ ਰਹੀ ਉੱਪਰੋਂ ਹਨੇਰਾ ਪਸਰਣ ਦੀ ਤਿਆਰੀ ਵਿੱਚ ਸੀ ਕਿ ਆਖਿਰ ਜਿਉਂ ਹੀ ਐਡਮਿੰਟਨ ਦੀ ਟੀਮ ਗਰਾਊਂਡ ਵਿੱਚ ਪੁੱਜੀ ਹਾਲੇ ਫੋਟੋਆਂ ਹੀ ਖਿੱਚੀਆਂ ਸਨ ਕਿ ਮਾਈਕ ਉੱਪਰੋਂ ਅਨਾਊਂਸ ਹੋ ਗਿਆ ਕਿ ਕੈਲਗਰੀ ਦੀ ਟੀਮ ਇਹ ਮੈਚ ਨਹੀਂ ਖੇਡਣਾ ਚਾਹੂੰਦੀ ਕਿਉਂਕਿ ਉਹਨਾਂ ਦੇ ਖਿਡਾਰੀਆਂ ਨੁੰ ਇਸ ਮੈਚ ਦੌਰਾਨ ਸੱਟ ਲੱਗਣ ਦਾ ਸੰਭਾਵਤ ਖਤਰਾ ਹੈ। ਇਸ ਸਭ ਕੁੱਝ ਨਾਲ ਖੇਡ ਪ੍ਰੇਮੀਆਂ ਨੂੰ ਕਾਫੀ ਨਿਰਾਸਾ ਹੋਈ। ਇਸ ਟੂਰਨਾਮੈਟ ਨੂੰ ਕਾਮਯਾਬ ਕਰਨ ਵਿਚ ਜਲੰਧਰ ਸਿੰਘ ਸਿੱਧੂ ,ਕੁਲਵਿੰਦਰ ਰੋਮਾਣਾ,ਲਖਵੀਰ ਖੋਸਾ,ਗੁਰਚਰਨ ਧਾਲੀਵਾਲ,ਰਾਣਾ ਢਿੱਲੋਂ ਜੋਗਾ ਥੋਥਰ,ਗੈਰੀ ਭੰਡਾਲ, ਜਸਪਾਲ ਭੰਡਾਲ, ਜਸਵਿੰਦਰ ਭਿੰਡਰ,ਗੁਰਪ੍ਰੀਤ ਢਿੱਲੋ,ਸਰਬਣ ਸਿੰਘ ਘੁੰਮਣ, ਰਾਜਾ ਬਰਦਰਜ਼,ਖਹਿਰਾ ਬਰਦਰਜ਼,ਜੀਤ ਆਟੋ ਸੇਸਜ਼,ਆਰਮੋਰ ਇੰਨਸੋਰੈਂਸ,ਮਨੀ ਗਰੇਵਾਲ,ਉਪਿੰਦਰ ਮਠਾੜੂ,ਸੁੱਖ ਢਿੱਲੋਂ, ਤੇ ਹੋਰ ਸਾਥੀਆਂ ਦੀ ਦਿਨ ਰਾਤ ਦੀ ਮਿਹਨਤ ਤੇ ਭੱਜ ਦੌੜ ਦਾ ਨਤੀਜਾ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)