ਪੰਜਾਬੀ ਲਿਖ਼ਰੀ ਸਭਾ ਵਲੋ ਬਾਲ ਕਲਾਕਾਰ “ਸਫਲ ਮਾਲਵਾ” ਦਾ ਸਨਮਾਨ


ਕੈਲਗਰੀ (ਸੁੱਖਪਾਲ ਪਰਮਾਰ) : ਪੰਜਾਬੀ ਲਿਖ਼ਾਰੀ ਸਭਾ ਦੀ ਅਗੱਸਤ ਮਹੀਨੇ ਦੀ ਮੀਟਿੰਗ 16 ਤਰੀਕ ਦਿੱਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਹੋਈ।ਸਭ ਤੋ ਪਹਿਲਾ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਸਭਾ ਵਿੱਚ ਆਏ ਸਾਰੇ ਸਰੋਤੇਆਂ ਨੂੰ ਜੀ ਆਇਆਂ ਕਿਹਾ। ਸਭਾ ਦੀ ਸੁæਰੂਆਤ ਵਿੱਚ ਕੈਲਗਰੀ ਦੇ ਪ੍ਰਸਿੱਧ ਬਿਜਨਸਮੈਨ ਲਾਡੀ ਬੋਪਾਰਾਏ ਦੇ ਬੇਟੇ ਦੀ ਵੇਵਕਤ ਮੋਤ ਤੇ ਸ਼ੋਕ ਮਤਾ ਪਾਇਆ ਅਤੇ ਬੋਪਾਰਏ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ। ਕਵਿਤਾਵਾ ਦੇ ਦੋਰ ਦੀ ਵਿੱਚ ਛੋਟੇ ਬੱਚੇ ਸਿਮਰਨਪ੍ਰੀਤ ਨੇ ਹਾਸਰਾਸ ਕਵਿਤਾ ਨਾਲ ਸੁਰੂਆਤ ਕੀਤੀ,ਮਾਸਟਰ ਜੀਤ ਸਿੰਘ ਨੇ ਸੁੱਖਾ ਅਤੇ ਜਿੰਦਾ ਬਾਰੇ ਕਵਿਤਾ ਸੁਣਾਈ।ਸਮਾਜ ਵਿੱਚ ਆਈਆਂ ਉਣਤਾਈਆਂ ਅਤੇ ਵਕਤ ਦੇ ਹੱਥੋ ਅਪਣੀ ਪਛਾਣ ਖੋਈ ਜਾਦੇ ਰਿਸ਼ਤਿਆਂ ਵਾਰੇ ਨਵੇਕਲੀ ਕਹਾਣੀ ਸੁਣਾ ਕੇ ਵਾਹ-ਵਾਹ ਜੋਗਿੰਦਰ ਸੰਘਾ ਨੇ ਖੱਟੀ।ਸੁਖਮਿੰਦਰ ਤੂਰ ਨੇ ਅਪਣੀ ਬੁਲੰਦ ਅਵਾਜ ਵਿੱਚ ਹਰਨੇਕ ਬੰਧਨੀ ਦਾ ਲਿੱਖਿਆ ਗੀਤ ਸੁਣਾਇਆ। ਸਭਾ ਵਲੋ ਬੀਬੀ ਗੁਰਦੀਸ਼ ਕੋਰ ਗਰੇਵਾਲ ਨੂੰ ਉੱਹਨਾਂ ਦੀ ਨਵੀਂ ਪੁਸਤਕ ਲਈ ਵਧਾਈ ਪੇਸ਼ ਕੀਤੀ।ਇੱਸ ਦੇ ਨਾਲ ਗੁਰਦੀਸ਼ ਕੋਰ ਗਰੇਵਾਲ ਨੇ ਇੱਕ ਰਚਨਾ ਅਜਾਦੀ ਬਾਰੇ ਅਤੇ ਇੱਕ ਰਚਨਾ ਅਪਣੀ ਨਵੀ ਪੁਸਤਕ ਵਿੱਚੋ ਸੁਣਾ ਕੇ ਆਪਣੀ ਹਾਜਰੀ ਲੁਆਈ,ਵੀਜਾ ਰਾਮ ਨੇ ਸਪੋਰਟਸ ਮੇਲੇ ਵਾਰੇ ਯਾਣਕਾਰੀ ਦਿੱਤੀ।ਸਭਾ ਵਿੱਚ ਸਭ ਤੋ ਛੋਟੀ ਉੱਮਰ ਮੈਬਰ ਸਫਲ ਮਾਲਵਾ ਨੂੰ ਉਹਨਾਂ ਦੀਆਂ ਸਫ਼ਲ ਕਾਰਗੁਜਾਰੀਆਂ ਲਈ ਸਨਮਾਨਤ ਕੀਤਾ ਗਿਆ।

ਇੱਸ ਟਰੋਫੀ ਨੂੰ ਮੰਗਲ ਚੱਠਾ ਵਲੋ ਸਪੋਂਸਰ ਕੀਤਾ ਗਿਆ। ਪੰਜਾਬੀ ਲਿਖ਼ਰੀ ਸਭਾ ਨੁੰਇੱਸ ਗੱਲ ਦਾ ਮਾਣ ਹੈ ਉੱਸ ਨਾਲ ਤਿੱਨ ਪੀੜੀਆਂ ਦੇ ਮੈਬਰ ਜੁੜੇ ਹੋਏ ਹਨ।ਬਲਜਿੰਦਰ ਸੰਘਾ ਨੇ ਕਵਿਤਾ ‘ਮਜਦੂਰ’ ਸੁਣਾਈ, ਤ੍ਰਲੋਚਨ ਸੈਭੀਂ ਨੇ ਅਜਾਦੀ ਵਾਰੇ ਗੀਤ,ਹਰੀਪਾਲ ਨੇ ਸਰਮਾਏਦਾਰੀ ਸਮਾਜ ਦੀ ਅਲੋਚਨਾ ਕਰਦਿਆਂ ਸਰੋਤੇਆਂ ਨੂੰ ਸੰਬੋਧਨ ਕੀਤਾ,ਯੁਵਰਾਜ ਸਿੰਘ ਅਪਣੀ ਪਿਆਰੀ ਅਵਾਜ ਵਿੱਚ ਗੀਤ,ਹਰਨੇਕ ਬੰਧਨੀ ਨੇ ਅਪਣੀ ਨਜਮæ,ਸਤਵੰਤ ਸੱਤਾ ਨੇ ਅਪਣਾ ਗੀਤ ਸੁਣਾਇਆ, ਅਵਤਾਰ ਸਿੰਘ ਖਰੱਲ ਨੇ ਸਭਾ ਵਿੱਚ ਸਭਾ ਵਿੱਚ ਪਹਿਲੀ ਵਾਰ ਅਪਣੀ ਹਾਜਰੀ ਲੁਆਈ, ਗੁਰਬਚਨ ਬਰਾੜ ਨੇ ਅਪਣੀ ਗਜ਼ਲ,ਬਲਵੀਰ ਗੋਰਾ ਅਪਣਾ ਗੀਤ ਸੁਣਾਇਆਂ ਅਤੇ ਇਨਾਂ ਤੋ ਇਲਵਾ ਸਭਾ ਵਿੱਚ ਗੁਰਲਾਲ ਰੁਪਾਲੋ, ਹਰਬਕਸ਼ ਸਰੋਆ, ਮੇਜਰ ਧਾਲੀਵਾਲ ਵੀ ਹਾਜਰ ਸਨ। ਇਸੇ ਮਹਨੇ 25 ਤਰੀਖ ਤੋ 29 ਤੱਕ ਚੱਲਣ ਵਾਲਾ ਪੁਸਤਕ ਮੇਲਾ ਜੋ ਹਰੇਕ ਸਾਲ ਦੀ ਤਰਾ ਪੰਜਾਬੀ ਸਭਾ ਦੇ ਸਹਿਯੋਗ ਨਾਲ ਗਰੀਨ ਪਲਾਜੇ ਲਾਇਆ ਜਾ ਰਿਹਾ ਹੈ ਵਾਰੇ ਵੀ ਯਾਣਕਾਰੀ ਦਿੱਤੀ ਅਤੇ ਸਾਰੇਆਂ ਨੂੰ ਆਣ ਦਾ ਖੁੱਲਾ ਸੱਦਾ ਦਿੱਤਾ ਸਤੰਬਰ ਮਹੀਨੇ ਦੀ ਮੀਟਿਗ 20 ਤਰੀਕ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਸਪੱਰਕ ਕਰ ਸਕਦੇ ਹੋ 403-714-4816 ਜਾ ਫਿਰ 403-830-2374।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀ ਲਿਖ਼ਰੀ ਸਭਾ ਵਲੋ ਬਾਲ ਕਲਾਕਾਰ “ਸਫਲ ਮਾਲਵਾ” ਦਾ ਸਨਮਾਨ