ਤੀਆਂ ਦੇ ਮੇਲੇ ਤੇ ਬੀਬੀਆਂ ਨੇ ਬਹਿਜਾ ਬਹਿਜਾ ਕਰਵਾਈ

ਰਾਜਦੀਪ ਮੁੰਡੀ ਤੇ ਜਗਦੀਸ ਬੋਪਾਰਾਏ ਦੀ ਕੋਰਿਉਗ੍ਰਾਫੀ ਪ੍ਰੋਗਰਾਮ ਦਾ ਸਿਖਰ ਸੀ

ਐਡਮਿੰਟਨ(ਹਰਬੰਸ ਬੁੱਟਰ) ਐਡਮਿੰਟਨ ਦੀ ਮਸਹੂਰ ਸੰਸਥਾ ਲੋਕ ਵਿਰਸਾ ਕਲੱਬ ਤੇ ਮਨੋਰੰਜਨ ਕਲੱਬ ਵੱਲੋ ਬੀਬੀਆਂ ਦੇ ਲਈ 21ਵੇਂ ਤੀਆਂ ਦੇ ਮੇਲੇ ਦਾ ਆਯੋਜਿਨ ਜੈਕਸਨ ਹਾਈਟ 4304-41 ਐਵਨਿਉ ਬਰਨਵੁਡ ਲੀਗ ਕਨਿਸਕੀ ਗਾਰਡਨ ਵਿਚ ਸਰਦਿੰਰ ਔਜਲਾ,ਸੁਖਪਾਲ ਗਰੇਵਾਲ,ਹਰਪ੍ਰੀਤ ਗਿੱਲ,ਵਰਦਿੰਰ ਨਿੱਝਰ ਵੱਲੋ ਕੀਤਾ ਗਿਆ, ਜਿਸ ਵਿਚ ਐਡਮਿੰਟਨ ਅਤੇ ਆਸਪਾਸ ਦੀਆਂ ਮੁਟਿਆਰਾਂ,ਬੀਬੀਆਂ ਤੇ ਬੱਚੀਆਂ ਵੱਲੋ ਗਿੱਧੇ ਭੰਗੜੇ ਦੀਆਂ ਆਈਟਮਾਂ ਪੇਸ ਕੀਤੀਆਂ ਗਈਆਂ । ਮਿਸ ਪੰਜਾਬਣ ਦੀ ਚੋਣ ਲਈ ਬਖਸ ਸੰਘਾ,ਅੰਮ੍ਰਿਤਪਾਲ ਸੇਖੋ,ਜਗਦੀਸ ਬੋਪਾਰਾਏ ਨੇ ਵਧੀਆ ਜੱਜਾਂ ਦਾ ਰੋਲ ਨਿਭਾਉਂਦੇ ਹੋਏ 13-18 ਸਾਲ ਦੀ ਉਮਰ ਦੇ ਗਰੁੱਪ ਵਿਚ ਮਹਿਤਾਬ ਔਲਖ ਨੂੰ ਮਿੱਸ ਪੰਜਾਬਣ ਦੇ ਲਈ ਤੇ ਦੂਜੇ ਸਥਾਨ ਦੇ ਲਈ ਦਿਲਦੀਪ ਪਾਬਲਾ ਤੀਜੇ ਸਥਾਨ ਤੇ ਹਰਰੂਪ ਨੂੰ ਚੁਣਿਆ। 18 ਸਾਲ ਤੋ ਲੈ ਕੇ ਵੱਡੀ ਉਮਰ ਦੀਆਂ ਬੀਬੀਆਂ ਦੇ ਲਈ ਵਧੀਆ ਸੁੱਘੜ ਸੁਆਣੀ ਦਾ ਰੁਤਬਾ ਦੇਣ ਦੇ ਲਈ ਪਹਿਲਾ ਇਨਾਮ ਪਵਨ ਕੌਰ ਗਿੱਲ ਨੂੰ ਤੇ ਦੂਜੇ ਸਥਾਨ ਦਾ ਸਾਂਝਾ ਇਨਾਮ ਸੁਖਬੀਰ ਬਾਜਵਾ,ਹਰਲੀਨ ਕੌਰ ਤੇ ਤੀਜੇ ਸਥਾਨ ਲਈ ਸੋਨੀ ਬਰਾੜ ਦੇ ਹਿੱਸੇ ਆਇਆ।

ਪ੍ਰੋਗਰਾਮ ਦ ਿਇੱਕ ਸਿਫਤ ਇਹ ਵੀ ਸੀ ਕਿ ਕੁਲਦੀਪ ਕੌਰ ਸਰਾਭਾ ਤੇ ਜਗਜੀਤ ਕੌਰ ਦਿਉਲ ਨੇ ਆਪਣੀਆਂ ਵਧੀਆ ਕਾਵਿ ਟੁਕੜੀਆਂ ਜੋ ਕਿ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸੀ ਪੇਸ਼ਕਾਰੀਆਂ ਤੋ ਪਹਿਲਾ ਪੇਸ਼ ਕਰਕੇ ਵਾਹ ਵਾਹ ਖੱਟੀ। ਜਸਦੀਸ ਕੌਰ ਬੋਪਾਰਾਏ ਤੇ ਰਾਜਦੀਪ ਕੌਰ ਮੁੰਡੀ ਵੱਲੋ ਰਾਏ ਜੁਝਾਰ ਦੇ ਗੀਤ “ਹਾਏ ਕੈਨੇਡਾ” ਦੀ ਪੇਸਕਾਰੀ ਪ੍ਰੋਗਰਾਮ ਦਾ ਸਿਖਰ ਹੋ ਨਿਬੜੀ। ਇੰਦਰਜੀਤ ਕੌਰ ਗਿੱਲ ਦੇ ਸਹਿਯੋਗ ਨਾਲ ਪੇਸ ਕੀਤੀ ਗਈ ਗੇਜੇ ਵਾਲੀ ਆਈਟਮ “ਮੇਲਾ” ਵੀ ਸਲਾਹਣਯੋਗ ਸੀ।ਮਨਜੀਤ ਸਿੰਘ ਵੱਲੋ ਜਿੱਥੇ ਸਟੇਜ ਤੇ ਬੋਲੀਆਂ ਪਾਈਆਂ ਗਈਆ ਸਨ ਉਥੇ ਇੰਡੀਆ ਤੋ ਆਏ ਢੋਲੀ ਬਿੱਟੂ ਢੋਲੀ ਨੇ ਢੋਲ ਵਜਾ ਕੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ।ਇਸ ਤੀਆ ਦੇ ਮੇਲੇ ਵਿਚ ਸੈਕੜੇ ਡੋਰ ਪ੍ਰਾਈਜ ਵੀ ਕੱਢੇ ਗਏ ਜਿਸ ਵਿਚ ਟੀæਵੀæ ਸੈਟ ਤੋ ਇਲਾਵਾ ਗੁਰਦਾਸ ਮਾਨ ਦੇ ਸੋਅ ਦੀਆਂ ਟਿਕਟਾਂ,ਰਸੋਈ ਵਿਚ ਕੰਮ ਆਉਣ ਵਾਲਾ ਸਾਜੋ ਸਮਾਨ,ਮੰਜੇ ਅਤੇ ਸੋਨੇ ਦੀਆਂ ਵਾਲੀਆਂ ਵੀ ਕੱਢੀਆ ਗਈਆ ਸਨ। ਮੇਲੇ ਵਿਚ ਮਹਿੰਦੀ ਲਾਉਣ ਦੇ ਸਟਾਲ,ਦਿਲੇ-ਪੰਜਾਬ ਰੈਸਟੋਰੈਟ ਵਾਲੇ ਅਰਮਾਨ ਸਾਹਿਬ ਵੱਲੋ ਖਾਣ ਪੀਣ ਦੇ ਲਈ ਵੀ ਪ੍ਰਬੰਧ ਕੀਤਾ ਗਿਆ ਸੀ।ਡਾæ ਤਾਨੀਆ ਥਾਪਰ ਇਸ ਮੇਲੇ ਵਿਚ ਵਿਸੇਸ ਤੌਰ ਤੇ ਪਹੁੱਚੇ ਹੋਏ ਸਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)