ਕੈਨੇਡਾ ਦੇ ਜੰਗਲਾਂ ‘ਚ ਅੱਗ : ਅੱਠ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਭੇਜਿਆ


ਉਟਾਵਾ, 5 ਜੁਲਾਈ (ਏਜੰਸੀ) : ਕੇਂਦਰੀ ਕੈਨੇਡਾ ਦੇ ਸਸਕਾਚੇਵਨ ਸੂਬੇ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ‘ਚ ਫਸੇ 8000 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਬਚਾਅ ਕੇ ਸੁਰੱਖਿਆ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ। ਅੱਗ ਬੜੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ ਅਤ ਲਾ ਰੋਂਜ ਨਗਰ ਦੇ ਨੇੜੇ ਤੱਕ ਪੁੱਜ ਗਈ ਹੈ। ਅੱਗ ਕਾਰਨ ਬਸਤੀਆਂ ‘ਚ ਧੂਆਂ ਅਤੇ ਰਾਖ ਹੀ ਰਾਖ ਦਿਖਾਈ ਦੇ ਰਹੀ ਹੈ। ਗੁਆਂਢੀ ਸੂਬੇ ਅਲਬਰਟ ਤੋਂ ਵੀ ਪੰਜ ਹਜ਼ਾਰ ਲੋਕਾਂ ਨੂੰ ਬਚਾਅ ਦੇ ਕੋਲਡ ਲੇਕ ਸ਼ਹਿਰ ‘ਚ ਪਹੁੰਚਾਇਆ ਗਿਆ ਹੈ। ਫ਼ੌਜ ਲੋਕਾਂ ਨੂੰ ਮੁਸੀਬਤ ‘ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਹਫ਼ਤੇ ਸਾਢੇ ਪੰਜ ਹਜ਼ਾਰ ਲੋਕਾਂ ਨੂੰ ਨੇੜੇ ਆਉਂਦੀ ਅੱਗ ਕਾਰਲ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋਣ ਗਿਆ ਸੀ। ਅੱਗ ਕੈਨੇਡਾ ਦੇ ਕਈ ਸੂਬਿਆਂ ਦੇ ਜੰਗਲਾਂ ‘ਚ ਫੈਲ ਗਈ ਹੈ। ਸਰਕਾਰ ਨੇ ਲਾਅ ਰੋਨਜ ਨਗਰ ‘ਚ ਪ੍ਰਵੇਸ਼ ਕਰਨ ‘ਤੇ ਰੋਕ ਲਾ ਦਿੱਤੀ ਹੈ। ਕੁੱਝ ਦੂਜੇ ਸ਼ਹਿਰਾਂ ‘ਚ ਵੀ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪਿਛਲੇ ਹਫ਼ਤੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਲਗਭਗ 7000 ਲੋਕਾਂ ਨੂੰ ਹਟਾਇਆ ਗਿਆ ਸੀ।

ਇਲਾਕੇ ‘ਚ ਮਕਾਨਾਂ ਅਤੇ ਤੇਲ ਰਿਫਾਇਨਰੀਆਂ ਸਮੇਤ ਵਪਾਰਕ ਅਦਾਰਿਆਂ ਦਾ ਇਸ ਅੱਗ ਦੀ ਲਪੇਟ ‘ਚ ਆਉਣ ਦਾ ਖਤਰਾ ਹੈ। ਜੰਗਲਾਂ ‘ਚ ਅੱਗ 70 ਤੋਂ ਜ਼ਿਆਦਾ ਥਾਂਵਾਂ ‘ਤੇ ਲੱਗੀ ਹੈ ਅਤੇ 1600 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ‘ਚ ਲੱਗੇ ਹਨ। ਇਨ੍ਹਾਂ ‘ਚੋਂ 55 ਥਾਂਵਾਂ ‘ਤੇ ਅੱਗ ਬਿਜਲ ਡਿੱਗਣ ਨਾਲ ਲੱਗੀ ਸੀ। ਇਸ ਤੋਂ ਬਾਅਦ ਹੀ ਸੂਬੇ ‘ਚ ਕੈਂਪ ਸਥਾਨਾਂ ਅਤੇ ਮਕਾਨਾਂ ਦੇ ਪਿਛੇ ਵਿਹੜੇ ‘ਚ ਅੱਗ ਲਗਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਅੱਗ ‘ਤੇ ਕਾਬੂ ਪਾਉਣ ਲਈ ਸਰਕਾਰ ਅਮਰੀਕਾ ਅਤੇ ਮੈਕਸੀਕੋ ਤੋਂ ਮਦਦ ਮੰਗਣ ‘ਤੇ ਵਿਚਾਰ ਕਰ ਰਹੀ ਹੈ। ਅੱਗ ਘਰਾਂ ਜਾਂ ਤੇਲ ਰਿਫਾਇਨਰੀਆਂ ਦੇ 20 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚ ਗਈ ਹੈ। ਕੋਲ ਲੇਕ ਇਲਾਕੇ ‘ਚ ਸੀਨੋਵਸ ਅਤੇ ਕੈਨੇਡੀਅਨ ਨੇਚੁਰਲ ਲਿਮਟਿਡ ਤੇਲ ਅਦਾਰਿਆਂ ਤੋਂ ਕਰੀਬ 2000 ਵਰਕਰਾਂ ਨੂੰ ਬਾਹਰ ਕੱਢਿਆ ਗਿਆ ਹੈ। ਦਰਅਸਲ 10000 ਹੈਕਟੇਅਰ ਦੇ ਖੇਤਰ ‘ਚ ਲੱਗੀ ਅੱਗ ਨੇ ਸੜਕਾਂ ਤੱਕ ਜਾਣ ਦੇ ਇਕਮਾਤਰ ਰਸਤੇ ਨੂੰ ਰੋਕ ਦਿੱਤਾ ਹੈ। ਹਾਲਾਂਕਿ ਇਨ੍ਹਾਂ ‘ਚੋਂ ਕਿਸੇ ਤੇਲ ਅਦਾਰੇ ਦੇ ਅੱਗ ਦੀ ਲਪੇਟ ‘ਚ ਆਉਣ ਦਾ ਖ਼ਤਰਾ ਨਹੀਂ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਦੇ ਜੰਗਲਾਂ ‘ਚ ਅੱਗ : ਅੱਠ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਭੇਜਿਆ