ਰਾੱਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਨਹੀਂ ਰਹੇ

Rock-Garden-creator-Nek-Chand-dies

ਚੰਡੀਗੜ੍ਹ, 12 ਜੂਨ (ਏਜੰਸੀ) : ਰਾੱਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕਚੰਦ ਦਾ ਵੀਰਵਾਰ ਦੇਰ ਰਾਤ ਪੀਜੀਆਈ ਵਿਚ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਪੀਜੀਆਈ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਸ਼ਾਮ ਚਾਰ ਵਜੇ ਪੀਜੀਆਈ ਲਿਆਇਆ ਗਿਆ ਅਤੇ ਹਾਲਾਤ ਵਿਗੜਨ ‘ਤੇ ਰਾਤ 9 ਵਜੇ ਆਈਸੀਯੂ ਵਿਚ ਸ਼ਿਫਟ ਕੀਤਾ। ਉਨ੍ਹਾਂ ਦੀ ਕਿਡਨੀ ਫ਼ੇਲ੍ਹ ਹੋ ਗਈ ਸੀ। ਉਨ੍ਹਾਂ ਦਾ ਦੇਹਾਂਤ ਰਾਤ 12.12 ਵਜੇ ਹੋਇਆ ਅਤੇ ਉਸ ਸਮੇਂ ਉਨ੍ਹਾਂ ਦੇ ਬੇਟੇ ਅਨੁਜ ਸੈਣੀ ਉਨ੍ਹਾਂ ਦੇ ਨਾਲ ਮੌਜੂਦ ਸੀ। ਡਾਇਬਿਟੀਜ਼, ਹਾਈਪਰਟੈਂਸ਼ਨ ਤੋਂ ਵੀ ਪੀੜਤ ਸੀ। ਹਾਲ ਹੀ ਵਿਚ ਉਨ੍ਹਾਂ ਕੈਂਸਰ ਹੋਣ ਦਾ ਪਤਾ ਚਲਿਆ ਸੀ। ਉਨ੍ਹਾਂ ਦਾ ਜਨਮ ਸ਼ਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ (ਹੁਣ ਪਾਕਿਸਤਾਨ ਵਿਚ) 15 ਦਸੰਬਰ 1924 ਨੂੰ ਹੋਇਆ ਸੀ। 1947 ਵਿਚ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਆਕੇ ਵਸ ਗਿਆ। 1951 ਵਿਚ ਨੇਕਚੰਦ ਪੀਡਬਲਿਊਡੀ ਡਿਪਾਰਟਮੈਂਟ ਵਿਚ ਰੋਡ ਇੰਸਪੈਕਟਰ ਸੀ। 1975 ਵਿਚ ਉਨ੍ਹਾਂ ਨੇ ਟੁੱਟੇ ਫੁੱਟੇ ਸਮਾਨ ਨਾਲ ਰਾੱਕ ਗਾਰਡਨ ਤਿਆਰ ਕੀਤਾ। ਭਾਰਤ ਸਰਕਾਰ ਨੇ ਨੇਕ ਚੰਦ ਨੂੰ ਉਨ੍ਹਾਂ ਦੇ ਇਸ ਕੰਮ ਦੇ ਲਈ 1984 ਵਿਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਦੱਸਣਯੋਗ ਹੈ ਕਿ ਰਾੱਕ ਗਾਰਡਨ ਕ੍ਰਿਏਟਰ ਪਦਮਸ਼੍ਰੀ ਨੇਕਚੰਦ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਬਾਅਦ ਚੰਡੀਗੜ੍ਹ ਵਿਚ ਬਣ ਰਹੇ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਸੰਵਾਰਨ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਉਨ੍ਹਾਂ ਦੇ ਬੇਟੇ ਅਨੁਜ ਸੈਣੀ ਦੇ ਨਾਲ ਪਿਛਲੇ ਦਿਨੀਂ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਬੈਠਕ ਕੀਤੀ ਸੀ।

Facebook Comments

POST A COMMENT.

Enable Google Transliteration.(To type in English, press Ctrl+g)