ਏਅਰ ਇੰਡੀਆ ਦੀ ਫਲਾਈਟ ਦੇ ਖਾਣੇ ‘ਚ ਨਿਕਲੀ ਕਿਰਲੀ


ਮੁੰਬਈ, 13 ਜੂਨ (ਏਜੰਸੀ) : ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਖਾਣੇ ਵਿਚ ਕਿਰਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੀਰਵਾਰ ਦੀ ਹੈ। ਏਅਰ ਇੰਡੀਆ ਵਲੋਂ ਹੁਣ ਤੱਕ ਇਸ ਮਾਮਲੇ ਵਿਚ ਕੋਈ ਸਫਾਈ ਨਹੀਂ ਦਿੱਤੀ ਗਈ। ਏਵੀਏਸ਼ਨ ਮਨਿਸਟਰ ਅਸ਼ੋਕ ਗਜਪਤੀ ਰਾਜੂ ਨੇ ਇਸ ਮਾਮਲੇ ਨੂੰ ਗੰਭੀਰ ਦੱਸਿਆ ਹੈ। ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੇ ਜਿਵੇਂ ਹੀ ਉਡਾਣ ਭਰੀ ਤਾਂ ਇਸ ਦੇ ਇਕ ਯਾਤਰੀ ਨੇ ਲੰਚ ਮੰਗਿਆ। ਫਲਾਈਟ ਅਟੈਂਡੈਂਟ ਨੇ ਲੰਚ ਪੈਕ ਇਕ ਟਰੇਅ ਵਿਚ ਲਿਆ ਕੇ ਦਿੱਤਾ। ਜਿਵੇਂ ਹੀ ਉਸ ਨੇ ਇਹ ਟਰੇਅ ਦਿੱਤੀ, ਯਾਤਰੀ ਚੀਕ ਪਿਆ। ਇਕ ਸੂਤਰ ਦੇ ਮੁਤਾਬਕ ਲੰਚ ਪੈਕ ਵਿਚ ਇਕ ਬਰਗਰ ਵੀ ਸੀ। ਬਰਗਰ ਦੀ ਪੈਕਿੰਗ ਵਿਚ ਕਿਰਲੀ ਸਾਫ ਨਜ਼ਰ ਆ ਰਹੀ ਸੀ। ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਫਲਾਈਟ ਦੇ ਕਈ ਯਾਤਰੀਆਂ ਨੇ ਲੰਚ ਲੈਣ ਤੋਂ ਹੀ ਇੰਨਕਾਰ ਕਰ ਦਿੱਤਾ। ਇਸ ਯਾਤਰੀ ਨੇ ਘਟਨਾ ਦੀ ਸ਼ਿਕਾਇਤ ਏਅਰ ਇੰਡੀਆ ਨੂੰ ਕੀਤੀ ਹੈ, ਲੇਕਿਨ ਕੰਪਨੀ ਨੇ ਇਸ ਮਾਮਲੇ ‘ਤੇ ਹੁਣ ਤੱਕ ਕੋਈ ਸਪਸ਼ਟੀਕਰਣ ਨਹੀਂ ਦਿੱਤਾ ਹੈ।

ਜਹਾਜ਼ ਅਮਲੇ ਦੇ ਅਧਿਕਾਰੀਆਂ ਮੁਤਾਬਕ, ਅਸੀਂ ਕਈ ਮਹੀਨਿਆਂ ਤੋਂ ਕਿਚਨ ਪ੍ਰਾਪਰਟੀਜ਼ ਨੂੰ ਲੈ ਕੇ ਮੈਨੇਜਮੈਂਟ ਨੂੰ ਸ਼ਿਕਾਇਤ ਕਰ ਰਹੇ ਹਨ ਕਿ ਇੱਥੇ ਸਫਾਈ ਵਿਵਸਥਾ ਨਹੀਂ ਹੈ, ਕਈ ਵਾਰ ਕਾਕਰੋਚ ਵੀ ਦੇਖੇ ਗਏ ਹਨ ਪਰ ਕਾਰਵਾਈ ਨਹੀਂ ਕੀਤੀ ਗਈ। ਇਹ ਘਟਨਾ ਤਦ ਸਾਹਮਣੇ ਆਈ ਹੈ ਜਦ ਏਅਰ ਇੰਡੀਆ ਪਹਿਲਾਂ ਤੋਂ ਹੀ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਹੈ। ਏਅਰ ਇੰਡੀਆ ‘ਤੇ ਚਾਰ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਕਾਰਨ ਕੈਟਰਰਸ ਦੀ ਤਨਖਾਹ ਲਟਕਦੀ ਰਹੀ ਹੈ। ਇਕ ਸੂਤਰ ਮੁਤਾਬਕ, ਕਈ ਮਹੀਨੇ ਤੋਂ ਕੈਟਰਰਸ ਉਧਾਰ ਵਿਚ ਫੂਡ ਸਪਲਾਈ ਕਰ ਰਹੇ ਹਨ। ਹੋ ਸਕਦਾ ਹੈ ਕਿ ਇਹ ਪਹਿਲੀ ਵਾਰ ਹੋਵੇ ਜਦ ਏਅਰ ਇੰਡੀਆ ਵਲੋਂ ਦਿੱਤੇ ਗਏ ਲੰਚ ਪੈਕ ਵਿਚ ਕਿਰਲੀ ਮਿਲੀ ਹੋਵੇ। ਪਰ ਪਿਛਲੇ ਸਾਲ ਰਿਆਦ ਤੋਂ ਤਿਰੂਅਨੰਤਪੁਰ ਆ ਰਹੀ ਏਅਰ ਇੰਡੀਆ ਦੀ ਇਕ ਫਲਾਈਟ ਵਿਚ ਇਕ ਯਾਤਰੀ ਨੂੰ ਜੋ ਲੰਚ ਦਿੱਤਾ ਗਿਆ ਸੀ, ਉਸ ਵਿਚ ਕਾਕਰੋਚ ਪਿਆ ਸੀ। ਇਸੇ ਸਾਲ, ਮਈ ਵਿਚ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਚੂਹੇ ਦੇ ਕਾਰਨ ਕਾਫੀ ਦੇਰ ਤੱਕ ਰੋਕਣਾ ਪਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਏਅਰ ਇੰਡੀਆ ਦੀ ਫਲਾਈਟ ਦੇ ਖਾਣੇ ‘ਚ ਨਿਕਲੀ ਕਿਰਲੀ