ਚੰਡੀਗੜ੍ਹ ਦੇਸ਼ ਦਾ ਸਭ ਤੋਂ ਖੁਸ਼ਹਾਲ ਸ਼ਹਿਰ

Chandigarh

ਨਵੀਂ ਦਿੱਲੀ, 12 ਜੂਨ (ਏਜੰਸੀ) : ਦੇਸ਼ ਦਾ ਸਭ ਤੋਂ ਖੁਸ਼ਹਾਲ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਦੇਸ਼ ਦਾ ਸਭ ਤੋਂ ਖੁਸ਼ਦਿਲ ਮਹਾਨਗਰ ਦੇਸ਼ ਦੀ ਰਾਜਧਾਨੀ ਦਿੱਲੀ ਹੈ। ਖੁਸ਼ਹਾਲ ਸ਼ਹਿਰਾਂ ਵਿਚ ਨਵਾਬਾਂ ਦੇ ਸ਼ਹਿਰ ਲਖਨਊ ਦਾ ਦੂਜਾ ਸਥਾਨ ਹੈ। ਚੰਡੀਗੜ੍ਹ, ਲਖਨਊ ਅਤੇ ਦਿੱਲੀ ਤੋਂ ਬਾਅਦ ਖੁਸ਼ਹਾਲ ਸ਼ਹਿਰਾਂ ਵਿਚ ਚੇਨਈ ਅਤੇ ਬੰਗਲੁਰੂ ਸ਼ਾਮਲ ਹਨ। ਦੇਸ਼ ਦੇ ਪੰਜ ਘੱਟ ਖੁਸ਼ਮਿਜਾਜ਼ ਸ਼ਹਿਰਾਂ ਵਿਚ ਗੁਹਾਟੀ, ਮੁੰਬਈ, ਜੈਪੁਰ ਅਤੇ ਕੋਚੀ ਅਤੇ ਹੈਦਰਾਬਾਦ ਸ਼ਾਮਲ ਹਨ। 54 ਫ਼ੀਸਦੀ ਭਾਰਤੀ ਜੀਵਨ ਦੇ ਮੁੱਲਾਂ ਦੀ ਸੂਚੀ ਵਿਚ ਖੁਸ਼ੀ ਅਤੇ ਭਰੋਸੇ ਨੂੰ ਪਹਿਲੇ ਦੋ ਸਥਾਨ ‘ਤੇ ਰਖਦੇ ਹਨ। ਇਹ ਖੁਲਾਸਾ ਐਲਜੀ ਲਾਈਫਸ ਗੁਡ ਹੈਪੀਨੈਸ ਸਟੱਡੀ ਦੀ ਰਿਪੋਰਟ ਵਿਚ ਕੀਤਾ ਗਿਆ। ਐਲਜੀ ਨੇ ਆਈਐਮਆਰਬੀ ਇੰਟਰਨੈਸ਼ਨਲ ਦੇ ਨਾਲ ਮਿਲ ਕੇ ਦੇਸ਼ ਦੇ 16 ਸ਼ਹਿਰਾਂ ਵਿਚ ਇਹ ਸਰਵੇ ਕੀਤਾ। ਸਰਵੇ ਵਿਚ 18 ਤੋਂ 45 ਸਾਲ ਦੀ ਉਮਰ ਦੇ 2424 ਮਰਦ ਅਤੇ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ।

ਰਿਪੋਰਟ ਦੇ ਮੁਤਾਬਕ ਪੰਜ ਜ਼ਿਆਦਾਤਰ ਖੁਸ਼ਮਿਜਾਜ਼ ਸ਼ਹਿਰਾਂ ਦੇ ਨਿਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੋਲ ਜੋ ਕੁਝ ਵੀ ਹੈ, ਉਸ ਨਾਲ ਉਹ ਖੁਸ਼ ਹਨ। ਘੱਟ ਖੁਸ਼ਮਿਜਾਜ਼ ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਬਿਹਤਰ ਵਿੱਤੀ ਸਥਿਤੀ, ਭੌਤਿਕ ਸੰਪਤੀ ਅਤੇ ਅਵਸਰਾਂ ਦੀ ਉਪਲਬਧਤਾ ਉਨ੍ਹਾਂ ਦੀ ਖੁਸ਼ੀਆਂ ਦੇ ਪੱਧਰ ਨੂੰ ਬਿਹਤਰ ਬਣਾ ਸਕਦੀ ਹੈ। ਰਿਪੋਰਟ ਮੁਤਾਬਕ ਚੰਡੀਗੜ੍ਹ, ਜੇਕਰ ਆਪ ਕੁਝ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ ਕਰ ਦਿਓ ਦੇ ਜਜ਼ਬੇ ਵਿਚ ਸਭ ਤੋਂ ਉਪਰ ਹਨ। ਚੰਡੀਗੜ੍ਹ ਦੇ ਲੋਕਾਂ ਨੂੰ ਕੁਝ ਕਰ ਪਾਉਣ ਵਿਚ ਸਮਰਥ ਮਹਿਸੂਸ ਕਰਨਾ ਵੀ ਖੁਸ਼ੀ ਦਿੰਦਾ ਹੈ। ਅਪਣੇ ਸਰੀਰਕ ਆਕਾਰ ਨੂੰ ਚੰਡੀਗੜ੍ਹ ਦੇ ਨਿਵਾਸੀ ਖ਼ਾਸ ਤਵੱਜੋ ਦਿੰਦੇ ਹਨ। ਦਿੱਲੀ ਵਿਚ ਲੋਕ ਅਪਣੇ ਲਈ ਸਮਾਂ ਮਿਲਣ ‘ਤੇ ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਨ। ਹੈਪੀਨੈਸ ਇੰਡੈਕਸ ਵਿਚ ਸਭ ਤੋਂ ਜ਼ਿਆਦਾ 190 ਅੰਕ ਚੰਡੀਗੜ੍ਹ ਨੂੰ, 157 ਅੰਕ ਲਖਨਊ ਨੂੰ, 149 ਅੰਕ ਦਿੱਲੀ ਨੂੰ ਤੇ 131 ਅੰਕ ਚੇਨਈ ਨੂੰ ਮਿਲੇ ਹਨ। ਸਰਵੇ ਮੁਤਾਬਕ ਭਾਰਤੀ ਅਪਣੇ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੰਦੇ ਹਨ ਅਤੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਅਤੇ ਘਰ ਵਾਲਿਆਂ ਦੇ ਨਾਲ ਚੰਗੇ ਸਬੰਧ ਹੋਣ ‘ਤੇ ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)