ਅਮੋਨੀਆ ਗੈਸ ਲੀਕ ਹੋਣ ਕਾਰਨ ਦੋਰਾਹਾ ਵਿੱਚ ਸਹਿਮ

Ammonia-gas-tanker-leak-in-Ludhiana

ਦੋਰਾਹਾ, 13 ਜੂਨ (ਏਜੰਸੀ) : ਦੋਰਾਹੇ ’ਚ ਸ਼ੁੱਕਰਵਾਰ ਦੀ ਦੇਰ ਰਾਤ ਲੁਧਿਅਾਣਾ -ਦਿੱਲੀ ਕੌਮੀ ਮਾਰਗ ’ਤੇ ਅਮੋਨੀਆ ਗੈਸ ਨਾਲ ਭਰੇ ੲਿਕ ਟੈਂਕਰ ਦੇ ਫਲਾੲੀਓਵਰ ਨਾਲ ਟਕਰਾਉਣ ਮਗਰੋਂ ੳੁਸ ਵਿੱਚੋਂ ਗੈਸ ਲੀਕ ਹੋਣ ਕਾਰਨ ਦੋ ਸਕੇ ਭਰਾਵਾਂ ਸਣੇ 7 ਵਿਅਕਤੀ ਮਾਰੇ ਗੲੇ ਤੇ 223 ਬਿਮਾਰ ਹੋ ਗੲੇ । ਬਿਮਾਰਾਂ ਵਿੱਚ 39 ਦੀ ਹਾਲਤ ਨਾਜ਼ੁਕ ਬਣੀ ਹੋੲੀ ਹੈ। ਬਿਮਾਰਾਂ ਨੂੰ ਲੁਧਿਅਾਣਾ , ਦੋਰਾਹਾ,ਖੰਨਾ ਤੇ ਪਟਿਅਾਲਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾੲਿਅਾ ਗਿਅਾ ਹੈ । ੲਿਲਾਕੇ ਵਿੱਚ ਦਹਿਸ਼ਤ ਫੈਲੀ ਹੋੲੀ ਹੈ । ਮਰਨ ਵਾਲੇ ਭਰਾਵਾਂ ਵਿੱਚੋਂ ਬਲਤੇਜ ਕਲੇਰ ਦੀ ਮੌਤ ਮੌਕੇ ’ਤੇ ਹੀ ਹੋ ਗੲੀ ਸੀ ਜਦ ਕਿ ਅਮਿਤੇਜ ਕਲੇਰ ਨੇ ਹਸਪਤਾਲ ਵਿੱਚ ਦਮ ਤੋਡ਼ਿਅਾ । ਰਾਤ 11.30 ਵਜੇ ਗੁਜਰਾਤ ਤੋਂ ਅਾ ਰਹੇ ਅਗਰਵਾਲ ਕੰਪਨੀ ਦੇ ਟੈਂਕਰ ਡਰਾਈਵਰ ਨੇ ਜਦੋਂ ਮਾਛੀਵਾਡ਼ਾ ਜਾਣ ਲੲੀ ਪੁਲ ਹੇਠੋਂ ਲੰਘ ਦੀ ਕੋਸ਼ਿਸ਼ ਕੀਤੀ ਤਾਂ ਟੈਂਕਰ ਫਸ ਗਿਅਾ ਤੇ ੳੁਸ ਦਾ ੳੁਪਰਲਾ ਢੱਕਣ ਟੁੱਟ ਗਿਅਾ ਤੇ ਗੈਸ ਲੀਕ ਹੋਣ ਲੱਗੀ । ੲਿਸ ਮਗਰੋਂ ਡਰਾੲੀਵਰ ਜ਼ਹਿਰੀਲੀ ਗੈਸ ਵਾਲਾ ਟੈਂਕਰ ਸੜਕ ’ਤੇ ਹੀ ਛੱਡ ਮੌਕੇ ਤੋਂ ਆਪਣੇ ਸਾਥੀ ਸਮੇਤ ਫ਼ਰਾਰ ਹੋ ਗਿਆ। ਗੈਸ ਲੀਕ ਹੋਣ ਕਾਰਨ ਦੇਖਦਿਆਂ ਹੀ ਦੇਖਦਿਆਂ ਦੋਰਾਹਾ ਸਮੇਤ ਆਸ ਪਾਸ ਦੇ ਸਾਰੇ ਹੀ ਇਲਾਕਿਆਂ ਵਿੱਚ ਭੱਜੜਾਂ ਪੈ ਗੲੀਅਾਂ।

ਲੋਕ ਜ਼ਹਿਰੀਲੀ ਗੈਸ ਕਾਰਨ ਸੜਕਾਂ ’ਤੇ ਹੀ ਬੇਹੋਸ਼ ਹੋਣ ਸ਼ੁਰੂ ਹੋ ਗਏ। ਇਸ ਗੈਸ ਦੇ ਕਾਰਨ ਦੋਰਾਹਾ ਦੇ 7 ਲੋਕਾਂ ਦੀ ਜਾਨ ਚੱਲੀ ਗਈ ਅਤੇ 200 ਤੋਂ ਵੱਧ ਹਾਲੇ ਵੀ ਵੱਖ ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਹਨ। ਦੇਰ ਰਾਤ 12 ਵੱਜੇ ਤੋਂ ਬਾਅਦ ਅਮੋਨੀਆ ਗੈਸ ਆਸ-ਪਾਸ ਦੇ ਖੇਤਰਾਂ ’ਚ ਤੇਜ਼ੀ ਨਾਲ ਫੈਲੀ ਤੇ ਜਿਵੇਂ ਜਿਵੇਂ ਲੋਕਾਂ ਨੂੰ ਗੈਸ ਦੇ ਬਾਰੇ ’ਚ ਪਤਾ ਲੱਗਿਆ ਤਾਂ ਉਹ ਘਰਾਂ ਵਿੱਚੋਂ ਬਾਹਰ ਨਿਕਲ ਦੇ ਇੱਧਰ ਉਧਰ ਭੱਜਣ ਲੱਗੇ। ਲੋਕ ਆਪਣੇ ਘਰਾਂ ਤੋਂ ਵਾਹਨ ਕੱਢ ਕੇ ਦੋਰਾਹਾ ਛੱਡ ਸੁਰੱਖਿਅਤ ਥਾਂ ਵੱਲ ਨੂੰ ਚਲੇ ਗਏ। ਸੂਚਨਾ ਮਿਲਦੇਸਾਰ ਪ੍ਰਸ਼ਾਸਨ, ਪੁਲੀਸ ਅਤੇ ਫਾਇਰ ਬ੍ਰਿਗੇਡ ਵਾਲੇ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਿਕਲ ਕੇ ਕਿਸੇ ਸੁਰੱਖਿਅਤ ਸਥਾਨ ’ਤੇ ਜਾਣ ਦੀ ਸਲਾਹ ਦਿੱਤੀ। ਫਾਇਰ ਬ੍ਰਿਗੇਡ ਨੇ ਪਾਣੀ ਮਾਰ ਕੇ ਗੈਸ ਦਾ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ’ਚ ਦੋਰਾਹਾ ਦੇ ਲਵਲੀ ਸਵੀਟਸ਼ਾਪ ਦੇ ਮਾਲਕ ਸਤਪਾਲ, ਪਾਲਾ ਅਤੇ ਜਲੰਧਰ ਦੇ ਮਾਡਲ ਟਾਊਨ ਵਾਸੀ ਅਵਤੇਜ ਇੰਦਰ ਸਿੰਘ, ਰੱਬਜੋਤ ਸਿੰਘ, ਇੱਕ ਅਣਪਛਾਤੇ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਬਿਮਾਰਾਂ ਨੂੰ 108 ਐਂਬੂਲੈਂਸ ਰਾਹੀਂ ਖੰਂਨਾ ਦੇ ਨਿੱਜੀ ਹਸਪਤਾਲ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਸੀਐਮਸੀ ਹਸਪਤਾਲ, ਮੋਹਨਦਈ ਕੈਂਸਰ ਹਸਪਤਾਲ ,ਡੀਐਮਸੀ ਹਸਪਤਾਲ ਤੇ ਹੋਰ ਥਾਵਾਂ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੋਂ ਕੁਝ ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ

ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਹੋਣ ਕਾਰਨ ਜਦੋਂ ਦੋਰਾਹਾ ਮਾਰਕੀਟ ਦੇ ਕੋਲ ਸਥਿਤ ਵਿਜੈ ਕਨਫੈਕਸ਼ਨਰੀ ਦੇ ਮਾਲਕ ਵਿਜੈ ਕੁਮਾਰ ਦੇ ਕੋਲ ਖੜ੍ਹੇ ਕੁਝ ਲੋਕ ਬਿਮਾਰ ਹੋਏ ੳੁਸ ਨੇ ਤੁਰੰਤ ਦੁਕਾਨ ਬੰਦ ਕੀਤੀ ਅਤੇ ਪੂਰੇ ਇਲਾਕੇ ’ਚ ਰੌਲਾ ਪਾ ਦਿੱਤਾ। ਲੋਕ ਜਿਵੇਂ ਘਰਾਂ ’ਚ ਬੈਠੇ ਸਨ, ਉਵੇਂ ਹੀ ਘਰਾਂ ਤੋਂ ਆਪਣੇ ਵਾਹਨਾਂ ’ਤੇ ਸਵਾਰ ਹੋ ਸੁਰੱਖਿਅਤ ਸਥਾਨਾਂ ਦੇ ਵੱਲ ਨੂੰ ਚਲੇ ਗਏ। ਕੁਝ ਲੋਕ ਗੁਰਦੁਆਰਾ ਕਟਾਣਾ ਸਾਹਿਬ ਅਤੇ ਕੁਝ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਰਨ ਲੈਣ ਪੁੱਜੇ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਜਦੋਂ ਗੈਸ ਚੜ੍ਹੀ ਤਾਂ ਉਹ ਵੀ ਆਪਣੀਆਂ ਗੱਡੀਆਂ ਉਥੇਂ ਹੀ ਛੱਡ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਬੇਹੋਸ਼ ਲੋਕਾਂ ਨੂੰ ਅਧਿਕਾਰੀਆਂ ਨੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲਾਂ ’ਚ ਭਰਤੀ ਕਰਵਾਇਆ। ਪੁਲੀਸ ਨੇ ਟ੍ਰੈਫਿਕ ਨੂੰ ਵੀ ਸਮਰਾਲਾ ਦੇ ਵੱਲੋਂ ਘੁੰਮਾ ਦਿੱਤਾ । ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਆਂ ਸੱਤ ਗੱਡੀਆਂ ਮੌਕੇ ’ਤੇ ਪੁੱਜੀਆਂ। ਉਨ੍ਹਾਂ ਨੇ ਟੈਂਕਰ ਅਤੇ ਉਸਦੇ ਨੇੜਲੇ ਇਲਾਕੇ ’ਚ ਪਾਣੀ ਛਿੜਕਿਆ । ਅੱਜ ਸਵੇਰੇ ਕਰੀਬ ਸਾਢੇ 5 ਵਜੇ ਗੈਸ ਦਾ ਪ੍ਰਭਾਵ ਘੱਟ ਹੋਇਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਪੁਲੀਸ ਦਾ ਕਹਿਣਾ ਹੈ ਕਿ ਜਿਹੜਾ ਅਣਪਛਾਤਾ ਵਿਅਕਤੀ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵਿੱਚ ਮਰਿਆ ਹੋਇਆ ਪਹੁੰਚਿਆ ਹੈ, ਉਹ ਹੋ ਸਕਦਾ ਹੈ ਟੈਂਕਰ ਦਾ ਡਰਾਈਵਰ ਹੋਵੇ।

Facebook Comments

POST A COMMENT.

Enable Google Transliteration.(To type in English, press Ctrl+g)