ਪ੍ਰਧਾਨ ਮੰਤਰੀ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਪ੍ਰਗਤੀ ਦੀ ਸਮੀਖਿਆ


ਨਵੀਂ ਦਿੱਲੀ, 13 ਜੂਨ (ਏਜੰਸੀ) : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸ਼ਹਿਰੀ ਵਿਕਾਸ, ਪੀਣਯੋਗ ਸਾਫ ਪਾਣੀ ਸਪਲਾਈ, ਅਤੇ ਸਵੱਛਤਾ ਮੰਤਰਾਲਿਆਂ, ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਉਚੱ ਪੱਧਰੀ ਬੈਠਕ ਵਿੱਚ ਸਵੱਛ ਭਾਰਤ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਵਿੱਚ ਪਖ਼ਾਨਿਆਂ ਦੇ ਨਿਰਮਾਣ ਦੀ ਪ੍ਰਗਤੀ ਦੀ ਜਾਣਕਾਰੀ ਦਿੱਤੀ ਗਈ। ਸਥਿਤੀ ਦੀ ਵਿਆਪਕ ਸਮੀਖਿਆ ਦੇ ਬਾਅਦ ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਕਰਕੇ ਅਜਿਹੇ ਰਾਜਾਂ ਦੇ ਨਾਲ ਤਾਲਮੇਲ ਦਾ ਨਿਰਦੇਸ਼ ਦਿੱਤਾ ਜੋ ਪਖ਼ਾਨਾ ਨਿਰਮਾਣ ਦੇ ਕੰਮ ਵਿੱਚ ਪਿੱਛੇ ਹਨ। ਨਮਾਮੇ ਗੰਗੇ ਪ੍ਰੋਗਰਾਮ ਦੀ ਸੀਮਖਆ ਕਰਦੇ ਹੋਏ ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਗੰਗਾ ਦੇ ਕਿਨਾਰੇ ਦੀਆਂ ਆਬਾਦੀਆਂ ਵਿੱਚ ਪਖ਼ਾਨਿਆਂ ਦਾ ਨਿਰਮਾਣ ਨੂੰ ਸਰਵਉਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਸਵੱਛਤਾ ਪ੍ਰਤੀ ਜਾਗਰੂਕਤਾ ਪੇਦਾ ਕਰਨ ਅਤੇ ਮਨੋਦਸਾ ਵਿੱਚ ਬਦਲਾਅ ਦੇ ਯਤਨਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਅਜਿਹੇ ਯਤਨਾਂ ਨਾਲ ਆਧਿਆਤਮਿਕ ਨੇਤਾਵਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ, ਖ਼ਾਸ ਕਰਕੇ ਜਗਨਨਾਥ ਯਾਤਰਾ ਅਤੇ ਕੁੰਭ ਮੇਲੇ ਵਰਗੇ ਸਮਾਗਮਾਂ ਦੇ ਮੌਕੇ ਉਤੇ। ਉਨ੍ਹਾਂ ਕਿਹਾ ਕਿ ਸਰਕਾਰੀ ਮਾਧਿਅਮਾਂ ਰਾਹੀਂ ਪ੍ਰੇਰਣਾ ਦੇ ਤੌਰ ਵਿੱਚ ਪ੍ਰੋਤਸਾਹਿਤ ਕਰਨ ਲਈ ਪੁਰਸਕਾਰਾਂ ਦਾ ਗਠਨ ਕੀਤਾ ਜਾਣਾ ਚਾਹੀਦਾ। ਪ੍ਰਧਾਨ ਮੰਰਤੀ ਨੇ ਸੁਝਾਅ ਦਿੱਤਾ ਕਿ ਪੇਂਡੂ ਖੇਤਰਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣ ਲਈ ਵਿਦਿਆਰਥੀਆਂ ਵਿੱਚ ਕੁਇੱਜ਼ ਮੁਕਾਬਲੇ ਆਯੋਜਿਤ ਕੀਤੇ ਜਾਣੇ ਚਾਹੀਦੇ। ਪ੍ਰਧਾਨ ਮੰਤਰੀ ਨੇ ਕਿਹਾ ਵਿਦੇਸ਼ ਵਿੱਚ ਭਾਰਤੀ ਸਮੂਦਾਇ ਵਿੱਚ ਸਵੱਛ ਭਾਰਤ ਪ੍ਰਤੀ ਬਹੁਤ ਦਿਲਖਚਸਪੀ ਪੈਦਾ ਹੋਈ ਹੈ ਅਤੇ ਇਸ ਦਾ ਲਾਭ ਅਸੀਂ ਲੈਣਾ ਹੈ। ਇਸ ਮੌਕੇ ਉਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਵੈਂਕਾਇਆ ਨਇਡੂ ਅਤੇ ਪੇਂਂਡੂ ਵਿਕਾਸ ਮੰਤਰੀ ਸ੍ਰੀ ਚੌਧਰੀ ਬੀਰੇਂਦਰ ਸਿੰਘ ਹਾਜ਼ਰ ਸਨ।

ਪ੍ਰਧਾਨ ਮੰਤਰੀ ਵੱਲੋਂ ‘ਸਾਰਿਆਂ ਲਈ ਆਵਾਸ’ ਦੀਆਂ ਤਿਆਰੀਆਂ ਦੀ ਸਮੀਖਿਆ

ਨਵੀਂ ਦਿੱਲੀ, 13 ਜੂਨ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ‘ਸਾਰਿਆਂ ਲਈ ਆਵਾਸ’ ਦੇ ਟੀਚੇ ਨੂੰ ਪੂਰਾ ਕਰਨ ਲਈ ਦਿਸ਼ਾ ਵਿੱਚ ਇੱਕ ਓਵਰਆਲ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਹੁਣ ਤੱਕ ਇਸ ਦਿਸ਼ਾ ਵਿੱਚ ਹੋਏ ਕੰਮਾਂ ਦਾ ਅੰਦਾਜ਼ਾ ਲਾਉਣ ਲਈ ਸੱਦੀ ਗਈ ਇੱਕ ਉਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰੀਆਂ ਸਬੰਧਤ ਏਜੰਸੀਆਂ ਤੋਂ ਇੱਕ ਉਦਾਰਵਾਦੀ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ, ਜਿਸ ਵਿੱਚ ਇਮਾਰਤੀ ਸਮੱਗਰੀ, ਸਥਾਨਕ ਲੋਕਾਂ ਦੀਆ ਆਦਤਾਂ, ਅਤੇ ਜੀਵਨ ਸ਼ੈਲੀ ਅਤੇ ਸਥਾਨਕ ਸਥਿਤੀਆ ਉਤੇ ਧਿਆਨ ਦੇਣਾ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ”ਇੱਕ ਆਦਿਵਾਸੀ ਇੱਟਾਂ ਅਤੇ ਸੀਮੈਂਟ ਦੇ ਮਿਸ਼ਰਣ ਨਾਲ ਬਣੇ ਮਕਾਨ ਦੀ ਬਜਾਏ ਰਵਾਇਤੀ ਸਥਾਨਕ ਸਮੱਗਰੀ ਨਾਲ ਬਣੇ ਘਰ ਨੂੰ ਪਸੰਦ ਕਰ ਸਕਦਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਇਸ ਟੀਚੇ ਨੂੰ ਇੱਕ-ਇੱਕ ਪਿੰਡ ਦੇ ਆਧਾਰ ਉਤੇ ਹਾਸਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਪ੍ਰਗਤੀ ਨੂੰ ਸਾਕਾਰ ਕੀਤਾ ਜਾ ਸਕੇ ਅਤੇ ਅਜਿਹਾ ਕਰਕੇ ਪ੍ਰਭਾਵੀ ਤੌਰ ਉਤੇ ਨਿਗਰਾਨੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਵਾਸ ਦੇ ਨਾਲ-ਨਾਲ ਹੁਣ ਆਮ ਸਹੂਲਤਾਂ ਅਤੇ ਜ਼ਰੂਰੀ ਸੰਪਰਕਾਂ ਉਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਇੱਕ ਸਮੱਸਿਆ ਮੁਕਤ ਪਿੰਡ ਦੀ ਧਾਰਨਾ ਵੱਲ ਵਧ ਸਕੀਏ। ਸ਼੍ਰੀ ਮੋਦੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸ਼ਹਿਰੀ ਠੋਸ ਕਚਰੇ ਦਾ ਇਸਤੇਮਾਲ ਇੱਟਾਂ ਬਣਾਉਣ ਵਿੱਚ ਕੀਤਾ ਜਾ ਸਕਦਾ ਹੈ ਜੋ ਇਮਾਰਤੀ ਸਮੱਗਰੀ ਦੇ ਤੌਰ ਉਤੇ ਲਾਭਦਾਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਪਦਾ ਪ੍ਰਭਾਵਿਤ ਖੇਤਰਾਂ ਵਿੱਚ ਬਣਾਏ ਗਏ ਅਤੇ ਬਣਾਏ ਜਾਣ ਵਾਲੇ ਘਰਾਂ ਵਿੱਚ ਸਾਰੀਆਂ ਜ਼ਰੂਰੀ ਮਾਨਕਾਂ ਦਾ ਧਿਆਨ ਰੱਖੇ ਜਾਣ ਦੀ ਲੋੜ ਹੈ। ਇਸ ਬੈਠਕ ਵਿੱਚ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਵੈਂਕਾਇਆ ਨਾਇਡੂ, ਪੇਂਡੂ ਵਿਕਾਸ ਮੰਤਰੀ ਸ਼੍ਰੀ ਚੌਧਰੀ ਬੀਰੇਂਦਰ ਸਿੰਘ ਅਤੇ ਆਵਾਸ ਅਤੇ ਸ਼ਹਿਰੀ ਗਰੀਬੀ ਨਿਵਾਰਨ ਮੰਤਰਾਲਾ, ਪੇਂਡੂ ਵਿਕਾਸ ਮੰਤਰਾਲਾ, ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਧਾਨ ਮੰਤਰੀ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਪ੍ਰਗਤੀ ਦੀ ਸਮੀਖਿਆ