ਮਾਓਵਾਦੀ ਹੋਣਾ ਅਪਰਾਧ ਨਹੀਂ, ਇਸ ਆਧਾਰ ‘ਤੇ ਨਹੀਂ ਹੋ ਸਕਦੀ ਗ੍ਰਿਫਤਾਰੀ : ਹਾਈਕੋਰਟ


ਕੋਚੀ (ਕੇਰਲ), 23 ਮਈ (ਏਜੰਸੀ) : ਕੇਰਲ ਹਾਈਕੋਰਟ ਨੇ ਕਿਹਾ ਹੈ ਕਿ ਮਾਓਵਾਦੀ ਹੋਣਾ ਅਪਰਾਧ ਨਹੀਂ ਹੈ। ਪੁਲਿਸ ਸਿਰਫ਼ ਇਸ ਲਈ ਕਿਸੇ ਨੂੰ ਗ੍ਰਿਫਤ ‘ਚ ਨਹੀਂ ਰੱਖ ਸਕਦੀ ਕਿ ਉਹ ਮਾਓਵਾਦੀ ਹੈ। ਜਸਟਿਸ ਏ. ਮੁਹੰਮਦ ਮੁਸ਼ਤਾਕ ਨੇ ਇੱਕ ਫੈਸਲੇ ‘ਚ ਕਿਹਾ, ”ਮਾਓਵਾਦੀ ਵਿਚਾਰਧਾਰਾ ਸਾਡੇ ਸੰਵਿਧਾਨ ਦੀ ਭਾਵਨਾ ਨਾਲ ਮੇਲ ਨਹੀਂ ਖਾਂਦੀ ਪਰ ਸੋਚਣਾ ਮੂਲਭੂਤ ਮਨੁੱਖੀ ਅਧਿਕਾਰ ਹੈ। ਜੇਕਰ ਕੋਈ ਵਿਅਕਤੀ ਜਾਂ ਸੰਗਠਨ ਹਿੰਸਾ ਕਰਦਾ ਹੈ ਤਾਂ ਕਾਨੂੰਨੀ ਏਜੰਸੀਆਂ ਉਸ ਨੂੰ ਰੋਕ ਸਕਦੀਆਂ ਹਨ ਜਾਂ ਉਸ ਵਿਅਕਤੀਆਂ ਜਾਂ ਸੰਗਠਨ ਦੇ ਵਿਰੁੱਧ ਕਾਰਵਾਈ ਕਰ ਸਕਦੀਆਂ ਹਨ।” ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਕੇਰਲ ਪੁਲਿਸ ਦੇ ਸਪੈਸ਼ਲ ਸਕਵਾਇਡ ਦੁਆਰਾ ਸ਼ਿਆਮ ਬਾਲਕ੍ਰਿਸ਼ਣਨ ਦੀ ਗ੍ਰਿਫਤਾਰੀ ਦੇ ਮਾਮਲੇ ‘ਚ ਇਹ ਫੈਸਲਾ ਦਿੱਤਾ ਹੈ।
ਪੁਲਿਸ ਨੇ ਬਾਲਾਕ੍ਰਿਸ਼ਣਨ ਨੂੰ ਮਾਓਵਾਦੀ ਹੋਣ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਸੀ। ਇਸ ਦੇ ਵਿਰੁੱਧ ਉਨ੍ਹਾਂ ਨੇ ਪਟੀਸ਼ਨ ਦਾਖ਼ਲ ਕੀਤੀ ਸੀ। ਕੋਰਟ ਨੇ ਦੋ ਮਹੀਨੇ ਦੇ ਅੰਦਰ ਬਾਲਕ੍ਰਿਸ਼ਣਨ ਨੂੰ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਮੁਕੱਦਮੇ ਦੇ ਖ਼ਰਚ ਦੇ ਤੌਰ ‘ਤੇ ਦਸ ਹਜ਼ਾਰ ਰੁਪਏ ਦੇਣ ਨੂੰ ਕਿਹਾ ਗਿਆ ਹੈ। ਹਾਈਕੋਰਟ ਨੇ ਕਿਹਾ ਕਿ ਇੱਕ ਵਿਅਕਤੀ ਦੇ ਸਿਰਫ਼ ਮਾਓਵਾਦੀ ਹੋਣ ਦੇ ਆਧਾਰ ‘ਤੇ ਹੀ ਉਸ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ ਹੈ। ਇੱਕ ਮਾਓਵਾਦੀ ਨੂੰ ਤਦੇ ਸਲਾਖਾਂ ਪਿੱਛੇ ਭੇਜਿਆ ਜਾ ਸਕਦਾ ਹੈ, ਜਦੋਂ ਉਹ ਕਿਸੇ ਗ਼ੈਰ-ਕਾਨੂੰਨੀ ਜਾਂ ਰਾਸ਼ਟਰ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਵੇ। ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਧਿਆਨ ‘ਚ ਰੱਖਦੇ ਹੋਏ ਹਾਈਕੋਰਟ ਨੇ ਇਹ ਫੈਸਲਾ ਸੁਣਾਇਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਾਓਵਾਦੀ ਹੋਣਾ ਅਪਰਾਧ ਨਹੀਂ, ਇਸ ਆਧਾਰ ‘ਤੇ ਨਹੀਂ ਹੋ ਸਕਦੀ ਗ੍ਰਿਫਤਾਰੀ : ਹਾਈਕੋਰਟ