ਮੇਲਾ ਪੰਜਾਬਣਾਂ ਦਾ : ਮਲਵਈ ਲੋਕ ਗਾਇਕਾ ਅਨਮੋਲ ਗਗਨ ਮਾਨ ਨੇ ਮਾਣਕ ਵਰਗਾ ਰੰਗ ਬੰਨਿਆ


ਭੁਪਿੰਦਰ ਗਿੱਲ ਅਤੇ ਰੁਪਿੰਦਰ ਹਾਂਡਾ ਦੀ ਛਣ ਛਣ ਨੇ ਰਿਸਤਿਆਂ ਦੀ ਪਵਿੱਤਰਤਾ ਬਿਖੇਰੀ
ਫਿਰੋਜ ਖਾਨ ਨੇ “ਮਾਵਾਂ ਚੇਤੇ ਆਉਂਦੀਆਂ ਨੇ” ਰਾਹੀਂ ਮਾਵਾਂ ਦਾ ਆਸੀਰਵਾਦ ਲਿਆ

ਕੈਲਗਰੀ(ਹਰਬੰਸ ਬੁੱਟਰ) : ਕੈਲਗਰੀ ਦੇ ਮੈਗਨੋਲੀਆ ਹਾਲ ਅੰਦਰ ਪਾਲੀ ਵਿਰਕ ਅਤੇ ਕਰਮ ਸਿੱਧੂ ਵੱਲੋਂ ਪੰਜਾਬ ਤੋਂ ਆਏ ਨਾਮਵਰ ਗਾਇਕਾਂ ਦੇ ਕਰਵਾਏ ਗਏ ਪਰੋਗਰਾਮ “ਮੇਲਾ ਪੰਜਾਬਣਾਂ ਦਾ” ਨੇ ਵਿਰਾਸਤੀ ਰੰਗ ਬੰਨਿਆ । ਪਰੋਗਰਾਮ ਦੀ ਸੁਰਆਤ ਪੰਜਾਬੀ ਸੱਭਿਆਚਾਰ ਦੇ ਵਿਹੜੇ ਅੰਦਰ ਅਣਮੁਲੇ ਸਬਦਾਂ ਰਾਹੀ ਸਟੇਜ ਅਤੇ ਕਲਾਕਾਰ ਦਰਮਿਆਨ ਸਾਂਝ ਪਵਾਉਣ ਵਾਲੀ ਆਸ਼ਾ ਸਰਮਾ ਦੇ ਬੋਲਾਂ ਨਾਲ ਹੁੰਦੀ ਹੈ। ਖਚਾਖਚ ਭਰੇ ਹੋਏ ਪੰਜਾਬਣਾਂ ਦੇ ਪੰਡਾਲ ਅੰਦਰ ਆਸਾ ਸਰਮਾ ਦੀ ਜ਼ੁਬਾਨ ਉੱਤੇ ਜਿਓਂ ਹੀ ਇੱਕ ਨਵਾਂ ਨਕੋਰ ਨਾਂ ਅਨਮੋਲ ਗਗਨ ਮਾਨ ਆਉਂਦਾ ਹੈ ਤਾਂ ਸਾਜਾਂ ਦੀ ਧਮਾਲ ਪੈਣ ਲੱਗਦੀ ਹੈ ਅਤੇ ਇਸੇ ਹੀ ਧਮਾਲ ਵਿੱਚ ਸਟੇਜ ਉੱਪਰ ਗੜਕਦੇ ਕੜਕਦੇ ਅੰਦਾਜ਼ ਵਿੱਚ ਠੇਠ ਮਲਵਈ ਬੋਲਾਂ ਨਾਲ “ਪਤੰਦਰ” ਨੂੰ ਮਿਹਣੇ ਮਾਰਦੀ ਇੱਕ ਮੁਟਿਆਰ ਸਟੇਜ ਦਾ ਸਿੰਗਾਰ ਬਣਦੀ ਹੈ। ਹਾਂ ਇਹੀ ਹੈ ਅਨਮੋਲ ਗਗਨ ਮਾਨ ਜਿਸ ਨੇ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਹੁਣੇ ਹੀ ਸਾਫ ਸੁਥਰੀ ਗਾਇਕੀ ਦੀ ਵਚਨਵੱਧਤਾ ਨਾਲ ਕਦਮ ਰੱਖਿਆ ਹੈ। ਆਮ ਤੌਰ ‘ਤੇ ਪ੍ਰੋਗਰਾਮ ਦੇ ਆਖੀਰ ਵਿੱਚ ਪੰਜਾਬਣਾਂ ਨੂੰ ਨੱਚਦੇ ਵੇਖਿਆ ਹੈ ਪਰ ਇਹ ਇਕ ਅਜਿਹਾ ਪਹਿਲਾ ਪਰੋਗਰਾਮ ਸੀ ਜਿਸ ਦੀ ਸੁਰੂਆਤ ਹੀ ਨੱਚਣ ਟੱਪਣ ਨਾਲ ਹੋਈ। “ਧੀ ਅਣਖੀ ਪੰਜਾਬੀ ਕੌਮ ਦੀ”


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੇਲਾ ਪੰਜਾਬਣਾਂ ਦਾ : ਮਲਵਈ ਲੋਕ ਗਾਇਕਾ ਅਨਮੋਲ ਗਗਨ ਮਾਨ ਨੇ ਮਾਣਕ ਵਰਗਾ ਰੰਗ ਬੰਨਿਆ