ਅੱਗ ਬੁਝਾਉਣ ਵਾਲੇ ਮਹਿਕਮੇ ਨੇ ਲਾਇਆ ਜਾਣਕਾਰੀ ਭਰਪੂਰ ਕੈਪ

fire-edmonton

ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਦੇ ਅੱਗ ਬੁਝਾਉਣ ਵਾਲੇ ਮਹਿਕਮੇ ਨੇ ਪੰਜਾਬੀ ਭਾਈਚਾਰੇ ਨੂੰ ਅੱਗ ਤੋ ਬਚਾਉਣ ਦੇ ਲਈ ਬਹੁਤ ਹੀ ਜਾਣਕਾਰੀ ਭਰਪੂਰ ਇਕ ਕੈਪ ਦਾ ਪ੍ਰਬੰਧ ਇੰਡਿਆ ਕੌਸਲ ਦੇ ਹਾਲ ਵਿਚ ਕੀਤਾ ਗਿਆ ਸੀ ਜਿਸ ਨੂੰ ਏਸੀਅਨ ਟ੍ਰਿਬਿਉਨ,ਪ੍ਰੈਸ ਕੌਸਲ ਆਫ ਐਡਮਿੰਟਨ ਵੱਲੋ ਸਾਂਝੇ ਤੌਰ ਤੇ ਕੀਆ ਸੀ ਇਸ ਸਮੇ ਤੇ ਅੱਗ ਬਝਾਉਣ ਵਾਲਿਆ ਦੇ ਵੱਲੋ ਆਈ ਹੋਈ ਬੀਬੀ ਲਾਇਕੋ ਨਾਟਿਕਲ ਨੇ ਦੱਸਿਆ ਕਿ ਸਾਨੂੰ ਅੱਗ ਲੱਗਣ ਸਮੇ ਤੇ ਕੀ ਕੀ ਉਪਾਅ ਤੇ ਕਿਵੇ ਵਰਤਣੇ ਹਨ ਕਿਵੇ ਜਹਰਿਲੇ ਧੂਏ ਤੋ ਬੱਚਣ ਦੇ ਲਈ ਸਾਨੂੰ ਜਮੀਨ ਤੇ ਰੁੜਕੇ ਬਾਹਰ ਆਉਣਾ ਚਾਹੀਦਾ ਹੈ, ਰਸੋਈ ਦੇ ਵਿਚ ਕੰਮ ਕਰਨ ਸਮੇ, ਮੋਮਬੱਤੀਆਂ ਦੀ ਵਰਤੋ ਕਰਨ ਦੇ ਸਮੇ ਸਿਗਰਟਨੋਸੀ ਕਰਨ ਸਮੇ ਕੀ ਕੀ ਸਾਵਧਾਨੀ ਵਰਤਨੀ ਚਾਹੀਦੀ ਹੈ। ਇਸ ਸਮੇ ਇਹ ਵੀ ਦੱਸਿਆ ਗਿਆ ਕਿ ਇਮਾਰਤ ਵਿਚ ਅੱਗ ਲੱਗਣ ਦੀ ਸੂਰਤ ਵਿਚ ਲਿਫਟ ਦੀ ਵਰਤੋ ਨਾ ਕਰਕੇ ਪੌੜਆਿਂ ਦੀ ਵਰਤੋ ਕਰਨੀ ਚਾਹੀਦੀ ਹੈ। ਹਰੇਕ ਘਰ ਵਿਚ ਇਕ ਐਮਰਜੈਸੀ ਕਿੱਟ ਹਰ ਸਮੇ ਤਿਆਰ ਹੋਣੀ ਚਾਹੀਦੀ ਹੈ ਤੇ ਜਦੋ ਤੁਸੀ 911 ਨੰਬਰ ਤੇ ਫੌਨ ਕਰਦੇ ਹੋ ਤਾ ਤੁਹਾਨੂੰ ਘਰ ਦਾ ਪਤਾ, ਫੋਨ ਨੰਬਰ ਤੇ ਅਸਲ ਵਿਚ ਕੀ ਦੁਰਘਟਣਾ ਵਾਪਰੀ ਹੈ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਦੁਰਘਟਣਾਵਾਂ ਤੋ ਬੱਚਣ ਦੇ ਲਈ ਸਾਨੂੰ ਫਾਇਰ ਅਲਾਰਮਾਂ ਦੀ ਸਮੇ ਸਮੇ ਸਿਰ ਜਾਂਚ ਪੜਤਾਲ ਕਰਕੇ ਤਿਆਰ ਬਰ ਤਿਆਰ ਰੱਖਣਾ ਚਾਹੀਦਾ ਹੈ ਤੇ ਤਾ ਜੋ ਇਸ ਦੀ ਬੈਟਰੀ ਠੀਕ ਕੰਮ ਕਰ ਰਹੀ ਹੋਵੇ। ਇਸ ਸਮੇ ਤੇ ਪ੍ਰੈਸ ਕੌਸਲ ਦੇ ਪ੍ਰਧਾਨ ਤੇ ਏਸੀਅਨ ਟ੍ਰਿਬਿਉਨ ਦੇ ਮੁੱਖ ਸੰਪਾਦਕ ਨੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਤੇ ਆਏ ਹੋਏ ਮਹਿਮਾਨਾਂ ਤੇ ਫਾਇਰ ਰਿਸੋਰਸ,ਫਾਇਰ ਪ੍ਰਵਨੇਸਨ ਤੇ ਫਾਇਰ ਟਰੱਕ ਲਿਆ ਕੇ ਜਾਣਕਾਰੀ ਦੇਣ ਵਾਲਿਆ ਤੇ ਭੋਜਣ ਖਵਾਉਣ ਵਾਲੇ ਤੰਦੂਰੀ ਰੈਸਟੋਰੈਟ ਵਾਲਿਆ ਦਾ ਵੀ ਧੰਨਵਾਦ ਕੀਤਾ।

Facebook Comments

POST A COMMENT.

Enable Google Transliteration.(To type in English, press Ctrl+g)