ਐਪਲ ‘ਤੇ ਪੇਟੈਂਟ ਕਾਨੂੰਨ ਤੋੜਨ ਕਾਰਨ ਲੱਗਾ 3366 ਕਰੋੜ ਰੁਪਏ ਦਾ ਜੁਰਮਾਨਾ


ਟੈਕਸਾਸ, 26 ਫਰਵਰੀ (ਏਜੰਸੀ) : ਦੁਨੀਆ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਐਪਲ ‘ਤੇ ਪੇਟੈਂਟ ਤੋੜਨ ਦੇ ਮਾਮਲੇ ‘ਚ 533 ਮਿਲੀਅਨ ਡਾਲਰ (3366 ਕਰੋੜ ਰੁਪਏ) ਦਾ ਜੁਰਮਾਨਾ ਲੱਗਾ ਹੈ। ਐਪਲ ਨੂੰ ਟੈਕਸਾਸ ਦੀ ਸਮਾਰਟਫਲੈਸ਼ ਦੇ ਤਿੰਨ ਪੇਟੈਂਟ ਤੋੜਨ ਦਾ ਦੋਸ਼ੀ ਪਾਇਆ ਗਿਆ ਹੈ। ਤਿੰਨੇ ਆਈਟਿਊਨਸ ਨਾਲ ਜੁੜੇ ਹਨ। ਸਮਾਰਟਫਲੈਸ਼ ਦਾ ਦਾਅਵਾ ਹੈ ਕਿ ਆਈਟਿਊਨਸ ਨਾਲ ਡਾਊਨਲੋਡ ਗੇਮ ਅਤੇ ਗਾਣੇ ਸਟੋਰ ਕਰਨ ਲਈ ਐਪਲ ਜਿਸ ਡੇਟਾ ਮੈਨੇਜਮੈਂਟ ਅਤੇ ਸਟੋਰੇਜ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ, ਉਹ ਉਸ ਦੀ ਹੈ ਐਪਲ ਨੇ ਇਸ ਦੀ ਵਰਤੋਂ ਦੀ ਇਜਾਜ਼ਤ ਨਹੀਂ ਲਈ ਹੈ। ਸਮਾਰਟਫਲੈਸ਼ ਪੇਟੈਂਟ ਲਾਇਸੰਸਿੰਗ ਕੰਪਨੀ ਹੈ। ਅੱਠ ਘੰਟੇ ਦੀ ਬਹਿਸ ਬਾਅਦ ਜਿਊਰਜੀ ਨੇ ਮੰਨਿਆ ਕਿ ਐਪਲ ਨੇ ਅਜਿਹਾ ਜਾਣਬੁਝ ਕੇ ਕੀਤਾ। ਸਮਾਰਟਫਲੈਸ਼ ਨੇ 5282 ਕਰੋੜ ਰੁਪਏ ਦਾ ਦਾਅਵਾ ਠੋਕਿਆ ਸੀ ਐਪਲ ਨੇ ਜੁਰਮਾਨਾ ਪਰਤਨ ਤੋਂ ਮਨ੍ਹਾ ਕਰ ਦਿੱਤਾ ਹੈ। ਉਹ ਫੈਸਲੇ ਦੇ ਵਿਰੁੱਧ ਅਪੀਲ ਕਰੇਗੀ ਕੇਸ 2013 ਤੋਂ ਚੱਲ ਰਿਹਾ ਹੈ।
ਸਮਾਰਟਫਲੈਸ਼ ਦਾ ਦਾਅਵਾ : 2000 ਦੇ ਨੇੜੇ-ਤੇੜੇ ਇਹ ਤਕਨਾਲੋਜੀ ਬਣਾਉਣ ਵਾਲੀ ਟੀਮ ‘ਚ ਰਹੇ ਪੈਟ੍ਰਿਕ ਰੈਸ਼ ਨੇ ਆਗਸਟਿਨ ਫੈਰੂਜੀਆ ਨਾਂ ਦੇ ਸ਼ਖਸ ਨੂੰ ਇਸ ਪੇਟੈਂਟ ਦੇ ਸਬੰਧ ‘ਚ ਦੱਸਿਆ ਸੀ ਬਾਅਦ ‘ਚ ਆਗਸਟਿਨ ਐਪਲ ‘ਚ ਡਾਇਰੈਕਟਰ ਬਣ ਗਏ ਕੰਪਨੀ ਨੇ ਕਿਹਾ ਹੈ ਕਿ ਪੇਟੈਂਟ ਤਾਂ ਸਾਡਾ ਹੀ ਹੈ।
ਐਪਲ ਦੀ ਦਲੀਲ : ਸਮਾਰਟਫਲੈਸ਼ ਨੇ ਪਹਿਲਾਂ ਦਾਅਵਾ ਕਿਉਂ ਨਹੀਂ ਠੋਕਿਆ? ਉਹ ਪੇਟੈਂਟ ਦੀ ਮਾਲਕ ਨਹੀਂ ਹੈ। ਦੂਜਾ ਉਹ ਰਾਇਲਟੀ ਵੀ ਉਹ ਬਹੁਤ ਜ਼ਿਆਦਾ ਮੰਗ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਪਲ ‘ਤੇ ਪੇਟੈਂਟ ਕਾਨੂੰਨ ਤੋੜਨ ਕਾਰਨ ਲੱਗਾ 3366 ਕਰੋੜ ਰੁਪਏ ਦਾ ਜੁਰਮਾਨਾ