ਫਰਾਂਸ ਵਿਚ ਤੀਜਾ ਹਮਲਾ, ਮਸਜਿਦ ਤੇ ਸੁੱਟੇ ਹੱਥਗੋਲੇ, ਰੈਸਟੋਰੈਂਟ ਵਿਚ ਧਮਾਕਾ, ਪੁਲਿਸ ’ਤੇ ਦਾਗੀਆਂ ਗੋਲੀਆਂ


ਪੈਰਿਸ, 8 ਜਨਵਰੀ (ਏਜੰਸੀ) : ਪੈਰਿਸ ਵਿਚ 24 ਘੰਟਿਆਂ ਦੇ ਅੰਦਰ ਫਰਾਂਸ ਵਿਚ ਤੀਜਾ ਅੱਤਵਾਦੀ ਹਮਲਾ ਹੋਇਆ ਹੈ। ਫਰਾਂਸ ਦੇ ਲਿਓਨ ਸ਼ਹਿਰ ਵਿਚ ਇਕ ਰੈਸਟੋਰੈਂਟ ਵਿਚ ਬੰਬ ਧਮਾਕੇ ਦੀ ਰਿਪੋਰਟ ਮਿਲੀ ਹੈ। ਹਾਲਾਂਕਿ ਹਾਲੇ ਇਸ ਦੀ ਰਸਮੀ ਤੌਰ ਉੱਤੇ ਪੁਸ਼ਟੀ ਨਹੀਂ ਹੋਈ ਹੈ। ਕੁਝ ਘੰਟੇ ਪਹਿਲਾਂ ਹੀ ਫਰਾਂਸ ਦੇ ਮੋਂਟਰੋ ਸ਼ਹਿਰ ਵਿਚ ਇਕ ਹਮਲਾਵਰ ਨੇ ਪੁਲਿਸ ਵਾਲਿਆਂ ਉੱਤੇ ਗੋਲੀਆਂ ਬਰਸਾਈਆਂ ਹਨ। ਇਸ ਵਿਚ ਇਕ ਮਹਿਲਾ ਪੁਲਿਸ ਕਾਂਸਟੇਬਲ ਅਤੇ ਇਕ ਸਰਕਾਰੀ ਕਰਮਚਾਰੀ ਜ਼ਖਮੀ ਹੋ ਗਏ ਹਨ। ਸਰਕਾਰ ਕਰਮਚਾਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾਵਰ ਮੈਟਰੋ ਵਿਚ ਬੈਠ ਕੇ ਫਰਾਰ ਹੋ ਗਿਆ ਹੈ। ਇਸ ਮਾਮਲੇ ਵਿਚ ਇਕ 52 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਗੋਲੀਆਂ ਚਲਾਈਆਂ ਸਨ ਜਾਂ ਨਹੀਂ। ਇਹ ਵੀ ਸਾਫ ਨਹੀਂ ਹੋਇਆ ਹੈ ਕਿ ਇਸ ਹਮਲੇ ਦਾ ਬੁੱਧਵਾਰ ਨੂੰ ਹੋਏ ਪੈਰਿਸ ਵਿਚ ਉੱਘੇ ਰਸਾਲੇ ਚਾਰਲੀ ਹੇਬਦੋ ਦੇ ਦਫਤਰ ਉੱਤੇ ਹੋਏ ਹਮਲੇ ਨਾਲ ਕੋਈ ਸਬੰਧ ਹੈ ਜਾਂ ਨਹੀਂ। ਮੈਗਜ਼ੀਨ ਦੇ ਦਫਤਰ ਉੱਤੇ ਹਮਲਾ ਕਰਕੇ 12 ਲੋਕਾਂ ਦੀ ਹੱਤਿਆ ਕਰਨ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਇਕ ਨੇ ਵੀਰਵਾਰ ਤੜਕੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਉਸ ਦੀ ਉਮਰ 18 ਸਾਲ ਹੈ ਅਤੇ ਉਹ ਤਿੰਨ ਅੱਤਵਾਦੀਆਂ ਵਿਚੋਂ ਸਭ ਤੋਂ ਘੱਟ ਉਮਰ ਦਾ ਹੈ। ਸੂਤਰਾਂ ਮੁਤਾਬਕ ਬਾਕੀ ਦੋ ਅੱਤਵਾਦੀ ਸਕੇ ਭਰਾ ਹਨ। ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦਾ ਸਬੰਧ ਉਨ੍ਹਾਂ ਦੋ ਭਰਾਵਾਂ ਨਾਲ ਦੱਸਿਆ ਜਾ ਰਿਹਾ ਹੈ ਜੋ ਬੁੱਧਵਾਰ ਦੇ ਹਮਲੇ ਵਿਚ ਸ਼ਾਮਲ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਫਰਾਂਸ ਵਿਚ ਤੀਜਾ ਹਮਲਾ, ਮਸਜਿਦ ਤੇ ਸੁੱਟੇ ਹੱਥਗੋਲੇ, ਰੈਸਟੋਰੈਂਟ ਵਿਚ ਧਮਾਕਾ, ਪੁਲਿਸ ’ਤੇ ਦਾਗੀਆਂ ਗੋਲੀਆਂ