ਕੋਲੰਬੀਆਈ ਸੁੰਦਰੀ ਪਾਲਿਨਾ ਵੇਗਾ ਬਣੀ ਮਿਸ ਯੂਨੀਵਰਸ


ਮਿਆਮੀ, 27 ਜਨਵਰੀ (ਏਜੰਸੀ) : ਮਿਸ ਕੋਲੰਬੀਆ ਪਾਲਿਨਾ ਵੇਗਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਦੇ ਮਿਆਮੀ ‘ਚ ਹੋਏ ਇਕ ਸਮਾਗਮ ‘ਚ ਉਨ੍ਹਾਂ ਨੂੰ 2013 ਦੀ ਮਿਸ ਯੂਨੀਵਰਸ ਖ਼ਿਤਾਬ ਜੇਤੂ ਗੈਬਰੀਏਲਾ ਇਸਲਰ ਨੇ ਤਾਜ ਪਹਿਨਾਇਆ। ਪਾਲਿਨਾ ਨੇ ਪਹਿਲੀ ਉਪ ਜੇਤੂ ਮਿਸ ਯੂਐਸਏ ਸੋਨੀਆ ਸਾਂਚੇਜ ਨੂੰ ਹਰਾ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ। ਇਸ ਤੋਂ ਬਿਨਾ ਮਿਸ ਯੂਕਰੇਨ ਡਾਇਨਾ ਹਰਕੁਸ਼ਾ ਦੂਜੀ ਉਪ ਜੇਤੂ ਅਤੇ ਮਿਸ ਨੀਦਰਲੈਂਡਸ ਤੀਜੀ ਉਪ ਜੇਤੂ ਰਹੀ। ਭਾਰਤ ਦੀਆਂ ਉਮੀਦਾਂ ਨੋਯੋਨਿਤਾ ਲੋਧ ‘ਤੇ ਟਿਕੀਆਂ ਸਨ, ਹਾਲਾਂਕਿ ਉਹ ਚੋਟੀ ਦੇ ਦਸ ‘ਚ ਵੀ ਥਾਂ ਨਹੀਂ ਬਣਾ ਸਕੀ। ਕਾਨਟੈਸਟ ‘ਚ ਕੁੱਲ 88 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ।

ਭਾਰਤ ਦੀ ਨੁਮਾਇੰਦਗੀ ਕਰ ਰਹੀ ਬੰਗਲੌਰ ਦੀ ਨੋਯੋਨਿਤਾ ਲੋਧ ਚੋਟੀ ਦੇ 15 ‘ਚ ਹੀ ਥਾਂ ਬਣਾਉਣ ‘ਚ ਸਫਲ ਰਹੀ। ਆਖਰੀ ਵਾਰ ਸਾਲ 2000 ‘ਚ ਭਾਰਤੀ ਸੁੰਦਰੀ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਸੀ। 22 ਸਾਲਾ ਪਾਲੀਨਾ ਕੋਲੰਬੀਆ ਦੇ ਬੈਰਨਕਵੀਲਾ ਦੀ ਰਹਿਣ ਵਾਲੀ ਹੈ। ਉਹ ਬਿਜ਼ਨਸ ਐਡਮਿਨਿਸਟੇਰੇਸ਼ਨ ਦੀ ਵਿਦਿਆਰਥਣ ਹੈ। ਉਨ੍ਹਾਂ ਨੇ ਕਿਹਾ, ”ਮੈਂ ਪਹਿਲੀ ਵਾਰ ਇਸ ਕਾਨਟੈਸਟ ‘ਚ ਹਿੱਸਾ ਲਿਆ। ਖਿਤਾਬ ਜਿੱਤ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ।” ਉਨ੍ਹਾਂ ਨੇ ਕਿਹਾ, ”ਹੁਣ ਮੈਂ ਆਪਣਾ ਪੂਰਾ ਧਿਆਨ ਪੜ੍ਹਾਈ ‘ਤੇ ਦੇਵਾਂਗੀ।” ਖ਼ਿਤਾਬ ਜਿੱਤਣ ਦੇ ਇੱਕ ਹਫਤੇ ਪਹਿਲੇ ਉਨ੍ਹਾਂ ਨੇ ਕਿਹਾ ਸੀ, ”ਵਰਤਮਾਨ ‘ਚ ਮਹਿਲਾਵਾਂ ਦੀ ਨੁਮਾਇੰਦਗੀ ਕਰਨਾ ਸੁਪਨਾ ਸੱਚ ਹੋਣ ਜਿਹਾ ਹੋਵੇਗਾ।” ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇੱਕ ਔਰਤ ਨਾ ਸਿਰਫ਼ ਗਲੈਮਰਸ ਅਤੇ ਸੁੰਦਰ ਦਿਖਣ ਦੀ ਇੱਛਾ ਰੱਖਦੀ ਹੈ, ਸਗੋਂ ਉਹ ਇੱਕ ਪ੍ਰੋਫੈਸ਼ਨਲ, ਇੰਟੈਲੀਜੈਂਟ ਅਤੇ ਹਾਰਡ ਵਰਕਿੰਗ ਪਰਸਨ ਹੋਣ ਦੀ ਵੀ ਪ੍ਰਵਾਹ ਕਰਦੀ ਹੈ।”

ਇਸ ਸਾਲ ਮੁਕਾਬਲੇ ਦੇ ਫ਼ੈਸਲਾਕਰਤਾਵਾਂ ‘ਚ ਅਦਾਕਾਰ ਵਿਲੀਅਮ ਲੇਵੀ, ਗਰੈਮੀ ਜੇਤੂ ਸੰਗੀਤਕਾਰ-ਨਿਰਮਾਤਾ ਐਲਿਓ ਐਸਟੀਫ਼ਨ, ਫੁੱਟਬਾਲ ਖਿਡਾਰੀ ਅਤੇ ਡਿਸੀਨ ਜੈਕਸਨ, ਬੇਸਬਾਲ ਖਿਡਾਰੀ ਗਿਆਨਕਾਰੋਲਸ ਕਰੂਜ਼-ਮਾਈਕਲ ਸਟੇਂਟਨ ਅਤੇ ਮੁੱਕੇਬਾਜ਼ ਮੈਨੀ ਪੈਕਵਿਕੋ ਸ਼ਾਮਲ ਰਹੇ। ਇਸ ਤੋਂ ਬਿਨਾ ਕੋਲੰਬੀਆਈ ਫ਼ੈਸਨ-ਪੱਤਰਕਾਰ ਨੀਨਾ ਗਰੇਸੀਆ, ਫਿਲਮ ‘ਦਿ ਹਿਲਸ’ ਦੀ ਅਦਾਕਾਰਾ ਕਰਿਸਟੀਨ ਕਾਲਾਵਰੀ, ਫੈਸ਼ਨ ਗੁਰੂ ਲੁਈਸ ਰੋ ਅਤੇ ‘ਰਿਅਲ ਹਾਊਸਵਾਈਫ਼ ਆਫ ਬੇਵਰਲੀ ਹਿਲਸ’ ਦੀ ਅਦਾਕਾਰਾ ਲੀਜਾ ਹਵੇਂਡਰਪੰਪ ਵੀ ਮੁਕਾਬਲੇ ਦੇ ਫ਼ੈਸਲਾਕਰਤਾਵਾਂ ‘ਚ ਸ਼ਾਮਲ ਰਹੀ। ਇਸ ਸਾਲ ਮਿਸ ਯੂਨੀਵਰਸ ਮੁਕਾਬਲੇ ਦੀ ਖਾਸ ਗੱਲ ਇਹ ਰਹੀ ਕਿ ਇਸ ਵਾਰ ਮਿਸ ਯੂਨੀਵਰਸ ਦਾ ਤਾਜ ਨਵਾਂ ਸੀ, ਜੋ ਡਾਇਮੰਡ ਇੰਟਰਨੈਸ਼ਨਲ ਕਾਰਪੋਰੇਸ਼ਨ (ਡੀਆਈਸੀ) ਨੇ ਤਿਆਰ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੋਲੰਬੀਆਈ ਸੁੰਦਰੀ ਪਾਲਿਨਾ ਵੇਗਾ ਬਣੀ ਮਿਸ ਯੂਨੀਵਰਸ