ਅਲਬਰਟਾ ਦੀ ਪਬਲਿਕ ਸਰਵਿਸ ਯੂਨੀਅਨ ਦੇ ਪ੍ਰਧਾਨ ਗਾਏ ਸਮਿੱਥ ਵੱਲੋ ਪ੍ਰੀਮਿਅਰ ਦਾ ਤਨਖਾਹਾਂ ਸਬੰਧੀ ਸੁਝਾਉ ਰੱਦ

AUPE-boss-Guy-Smith-rejects

ਐਡਮਿੰਟਨ, (ਰਘਵੀਰ ਬਲਾਸਪੁਰੀ) : ਅਲਬਰਟਾ ਦੀ ਪਬਲਿਕ ਸਰਵਿਸ ਯੂਨੀਅਨ ਦੇ ਪ੍ਰਧਾਨ ਗਾਏ ਸਮਿੱਥ ਨੇ ਅਲਬਰਟਾ ਦੇ ਪ੍ਰੀਮਿਅਰ ਜਿੰਮ ਪ੍ਰੈਟਿਸ ਦੇ ਵੱਲੋ ਤਨਖਾਹਾਂ ਵਿਚ ਕਟੌਤੀ ਕਰਨ ਸਬੰਧੀ ਦਿੱਤੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ।ਪ੍ਰੀਮਿਅਰ ਦਾ ਕਹਿਣਾ ਹੈ ਕਿ ਅਲਬਰਟਾ ਦੀ ਆਰਥਿਕ ਹਾਲਤ ਨੂੰ ਮੁੱਖ ਰੱਖਕੇ ਇਹ ਵਿਚਾਰ ਕੀਤਾ ਗਿਆ ਸੀ। ਕਿਉਕਿ ਅਲਬਰਟਾ ਦੇ ਵਿਚ ਟੀਚਰ,ਡਾਕਟਰ,ਨਰਸਾਂ ਤੇ ਸੁਪਰਵਾਇਜਰ ਵਰਕਰਾਂ ਦੀ ਸਾਰੇ ਕੈਨੇਡਾ ਦੇ ਵਿਚੋ ਵੱਧ ਤਨਖਾਹ ਹੈ। ਇਸ ਡਾਵਾਂ ਡੋਲ ਦੀ ਸਥਿਤੀ ਦੇ ਵਿਚ ਅਲਬਰਟਾ ਦੇ ਵਿਚ 6 ਬਿਲੀਅਨ ਦੇ ਬੱਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਇਹ ਇਕ ਆਸ ਦੀ ਕਿਰਨ ਸੀ। ਯੂਨੀਅਨ ਦੇ ਪ੍ਰਧਾਨ ਨੈ ਕਿਹਾ ਕਿ ਇਸ ਦੇ ਬਾਰੇ ਵਿਚ ਪ੍ਰੀਮਿਅਰ ਗਲਤ ਸੋਚਦੇ ਹਨ ਕਿ ਅਸੀ ਇਸ ਤਰਾ ਤਨਖਾਹਾਂ ਵਿਚ ਕਟੌਤੀ ਕਰਕੇ ਘਾਟਾ ਪੂਰਾ ਕਰ ਸਕਦੇ ਹਾ। ਮੈ ਨੀ ਸਮਝਦਾ ਕਿ ਪ੍ਰਿਮਅਰ ਦੇ ਕਹਿਣ ਦੇ ਅਨੁਸਾਰ ਏ.ਯੂ.ਪੀ.ਈ. ਦੇ ਮੈਬਰ ਸਾਰੇ ਦੇਸ ਵਿਚੋ ਸਭ ਤੋ ਵੱਯ ਤਨਖਾਹ ਲੈਣ ਵਾਲੇ ਵਰਕਰ ਹਨ।ਇਸ ਦੇ ਨਾਲ ਅਲਬਰਟਾ ਦਾ ਖਜਾਨਾ ਖਾਲੀ ਹੋ ਰਿਹਾ ਹੈ।ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਲਬਰਟਾ ਦੀ ਸਰਕਾਰ ਦੇ ਨਾਲ ਯੂਨੀਅਨ ਦਾ 2017 ਤੱਕ ਦਾ ਸਾਝੇ ਸਮਝੌਤੇ ਤੇ ਦਸਤਖਤ ਹੋਏ ਹਨ।ਅਸੀ ਇਹ ਗੱਲ ਵਾਰ ਵਾਰ ਨਹੀ ਦੁਹਰਾਣਾ ਚਾਹੁੰਦੇ।

Facebook Comments

POST A COMMENT.

Enable Google Transliteration.(To type in English, press Ctrl+g)