ਸਕੂਲ ਬੋਰਡ ਦੀ ਚੇਅਰਪਰਸਨ ਵੱਲੋ ਅਸਤੀਫਾ

unnamed

ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਦੇ ਪਬਲਿਕ ਸਕੂਲ ਬੋਰਡ ਦੀ ਚੇਅਰਪਰਸਨ ਸਾਰਾਹ ਹੌਫਮੈਨ ਨੇ ਆਪਣੇ ਚੇਅਰਪਰਸਨ ਦੇ ਆਹੁੰਦੇ ਤੋ ਅਸਤੀਫਾ ਦੇ ਦਿੱਤਾ ਹੈ ਤੇ ਅਲਬਰਟਾ ਦੀ ਸੂਬਾ ਸਿਆਸਤ ਲਈ ਪਰ ਤੋਲ ਰਹੀ ਹੈ ਇਹ ਪਤਾ ਲੱਗਿਆ ਹੈ ਕਿ ਸਾਰਾਹ ਹੌਫਮੈਨ ਅਲਬਰਟਾ ਦੀ ਐਨ.ਡੀ.ਪੀ ਦੀ ਐਡਮਿੰਟਨ ਗਲੈਨੋਰਾ ਹਲਕੇ ਤੋ ਨੌਮੀਨੇਸਨ ਲੜਨ ਦੀਆਂ ਤਿਆਰੀਆਂ ਕਰ ਰਹੀ ਹੈ। ਸੂਬੇ ਦੀ ਸਿਆਸਤ ਵਿਚ ਜਾਣ ਇਕ ਇਹ ਵੀ ਕਾਰਨ ਹੈ ਕਿ ਮੈ ਦੇਖਿਆ ਹੈ ਕਿ ਸਰਕਾਰ ਵੱਲੋ ‘ਗੇਜ ਦੀਆਂ ਸਕੂਲਾਂ ਵਿਚ ਸੰਸਥਾਵਾਂ ਬਣਾਉਣ ਦੇ ਮੁੱਦੇ ਨੂੰ ਕਿਸ ਤਰੀਕੇ ਨਾਲ ਲਿਆ ਜਾ ਰਿਹਾ ਹੈ। ਹੌਪਮੈਨ ਨੇ ਕਿਹਾ ਕਿ ਮੈ ਦੇਖਿਆ ਕਿ ਕਿਵੇ ਅਲਬਰਟਾ ਦੇ ਵਿਚ ਪੀ.ਸੀ. ਸਰਕਾਰ ਨੇ ਵਿਰੋਧੀ ਧਿਰ ਵਾਈਲਡਰੋਜ ਦੇ 11 ਐਮ.ਐਲ.ਏਜ. ਨੂੰ ਆਪਣੇ ਵਿਚ ਇਹ ਕਹਿ ਕਿ ਰਲਾ ਲਿਆ ਹੈ ਕਿ ਇਹ ਸਾਰਿਆ ਦਾ ਆਪਣਾ ਹੱਕ ਹੈ ਕਿ ਉਹ ਕਿਧਰ ਜਾਣਾ ਚਾਹੁੰਦੇ ਹਨ ਜਾ ਸਕਦੇ ਹਨ। ਉਸ ਨੇ ਕਿਹਾ ਕਿ ਉਹ ਇਕ ਸਕੂਲ ਟਰੱਸਟੀ ਦੇ ਤੌਰ ਤੇ ਕੰਮ ਕਰਦੀ ਰਹੇਗੀ ਪਰ ਉਹ ਇਸ ਨੌਮੀਨੇਸਨ ਤੇ ਚੋਣ ਦੁਰਾਨ ਆਪਣੀ ਬਿਨਾ ਤਨਖਾਹ ਦੀ ਛੁੱਟੀ ਤੇ ਜਾਵੇਗੀ। ਐਨ.ਡੀ.ਪੀ ਦੇ ਵੱਲੋ ਇਹ ਨੌਮੀਨੇਸਨ ਦੀ ਚੋਣ 13 ਫਰਵਰੀ ਨੂੰ ਹੋਣ ਜਾ ਰਹੀ ਹੈ।ਇਸ ਐਡਮਿੰਟਨ ਗਲੈਨੋਰਾ ਹਲਕੇ 40% ਵੋਟਾਂ ਦੇ ਨਾਲ ਦੋ ਵਾਰ ਟੋਰੀ ਹੈਦਰ ਚੋਣ ਜਿੱਤਦੀ ਆਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)