ਵਿਗਿਆਨ ਦੇ ਸਹਾਰੇ ਖ਼ਤਮ ਹੋ ਸਕਦੀ ਹੈ ਗ਼ਰੀਬੀ : ਮੋਦੀ


ਮੁੰਬਈ, 3 ਜਨਵਰੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਮੁੰਬਈ ‘ਚ 102ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਵਿਕਾਸ ਦਾ ਸਿੱਧਾ ਸਬੰਧ ਵਿਗਿਆਨ ਨਾਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵਿਗਿਆਨ ਮਨੁੱਖੀ ਦਿਮਾਗ਼ ਦੀ ਉਪਜ ਹੈ ਤੇ ਇਸ ਦੇ ਸਹਾਰੇ ਗਰੀਬੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ” ਮੇਰੇ ਲਈ ਵਿਗਿਆਨ, ਉਦਯੋਗਾਂ ਅਤੇ ਕਾਢਾਂ ਦੇ ਹਥਿਆਰ ਨੂੰ ਗਰੀਬਾਂ, ਦੂਰ ਦਰਾੜੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਅਤੇ ਅਤਿ ਸੰਵੇਦਨਸ਼ੀਲ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ।” ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਉਦਯੋਗਾਂ ‘ਚ ਸਾਡਾ ਨਿਵੇਸ਼ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੱਕ ਸੀਮਿਤ ਹੋਇਆ ਹੈ ਜਿਸ ਦਾ ਵਿਸਥਾਰ ਬੇਹੱਦ ਜ਼ਰੂਰੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਬਦਲਾਅ ਲਈ ਸਕਾਰਾਤਮਕ ਮਾਹੌਲ ਬਣਿਆ ਹੈ। ਲੋਕਾਂ ‘ਚ ਇਸ ਨੂੰ ਅਪਣਾਉਣ ਦੀ ਤਾਕਤ ਅਤੇ ਹਾਸਲ ਕਰਨ ਦਾ ਭਰੋਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਹੀ ਕੋਸ਼ਿਸ਼ ‘ਚ ਭਾਰਤ ਦਾ ਮੰਗਲ ‘ਤੇ ਪੁੱਜਣਾ ਸਾਡੇ ਲਈ ਵੱਡੀ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਹੁਣ ਖੋਜਾਂ ਨੂੰ ਹੁਲਾਰਾ ਦੇਣਾ ਉਨ੍ਹਾਂ ਦੀ ਪਹਿਲ ਹੈ ਅਤੇ ਵਿਗਿਆਨ ਲਈ ਫ਼ੰਡ ਮਿਲਣ ‘ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰ ਦੁਨੀਆ ਦੇ ਵਿਕਸਿਤ ਦੇਸ਼ਾਂ ਨਾਲ ਵਿਗਿਆਨ ਅਤੇ ਤਕਨੀਕ ਨਾਲ ਜੁੜੇ ਅਹਿਮ ਸਮਝੌਤੇ ਕਰ ਰਹੀ ਹੈ ਜਿਸ ਨਾਲ ਦੇਸ਼ ‘ਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਪ੍ਰਧਾਨ ਮੰਤਰੀ ਨੇ ਇਕ ਐਲਾਨ ਕਰਦਿਆਂ ਕਿਹਾ ਕਿ ਗਣਤੰਤਰ ਦਿਹਾੜੇ ਮੌਕੇ ਇਕ ‘ਵਿਗਿਆਨ ਦਾ ਸੰਦੇਸ਼’ ਨਾਂਅ ਨਾਲ ਪਰੇਡ ਵੀ ਸ਼ਾਮਲ ਕੀਤੀ ਜਾਵੇਗੀ। ਦੱਸਣਯੋਗ ਹੈ ਇਸ ਵਾਰ ਇੰਡੀਅਨ ਸਾਇੰਸ ਕਾਂਗਰਸ ਦਾ ਵਿਸ਼ਾ ‘ਮਨੁੱਖੀ ਵਿਕਾਸ ਲਈ ਵਿਗਿਆਨ ਅਤੇ ਤਕਨੀਕ’ ਹੈ। ਪੰਜ ਦਿਨ ਦੇ ਇਸ ਪ੍ਰੋਗਰਾਰਮ ‘ਚ ਦੁਨੀਆ ਭਰ ਦੇ ਵਿਗਿਆਨੀ ਆਪਣੇ ਖੋਜ ਪੇਪਰ ਅਤੇ ਹੋਰ ਪ੍ਰੋਜੈਕਟ ਪੇਸ਼ ਕਰਨਗੇ। ਸਾਇੰਸ ਕਾਂਗਰਸ ਦੇ ਸੈਸ਼ਨ ‘ਚ ਲਗਭਗ 12 ਹਜ਼ਾਰ ਮਾਹਰ ਹਿੱਸਾ ਲੈ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਗਿਆਨ ਦੇ ਸਹਾਰੇ ਖ਼ਤਮ ਹੋ ਸਕਦੀ ਹੈ ਗ਼ਰੀਬੀ : ਮੋਦੀ