ਪ੍ਰੈਸ ਕੌਸਲ ਆਫ ਐਡਮਿੰਟਨ ਦੀ ਸਲਾਨਾ ਚੋਣ

ਯਸ ਸਰਮਾ ਪ੍ਰਧਾਨ,ਦੇਵ ਮਾਨ ਤੇ ਰਘਵੀਰ ਬਲਾਸਪੁਰੀ ਵਾਇਸ ਪ੍ਰਧਾਨ ਚੁਣੇ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪ੍ਰੈਸ ਕੌਸਲ ਆਫ ਐਡਮਿੰਟਨ ਦੀ ਸਲਾਨਾ ਚੋਣ ਪਿੰਡ ਪੰਜਾਬ ਰੈਸਟੋਰੈਟ ਵਿਚ ਹੋਈ ਜਿਸ ਵਿਚ ਯਸ ਸਰਮਾ ਨੂੰ ਪ੍ਰਧਾਨ,ਦੇਵ ਮਾਨ ਤੇ ਰਘਵੀਰ ਬਲਾਸਪੁਰੀ ਨੂੰ ਵਾਈਸ ਪ੍ਰਧਾਨ ਦੇ ਤੌਰ ਤੇ ਸਰਬ ਸਮੰਤੀ ਨਾਲ ਚੁਣ ਲਿਆ ਗਿਆ ਹੈ ਇਸ ਤੋ ਬਿਨਾ ਮਤਾਲੀ ਜਾਨੀ ਨੂੰ ਜਰਨਲ ਸਕਤਰ,ਘਣਸਿਆਮ ਨੂੰ ਖਜਾਨਚੀ ਦੀ ਜੁਮੇਵਾਰੀ ਸੌਪੀ ਗਈ ਹੈ ਇਸ ਤੋ ਬਿਨਾ ਪ੍ਰੈਸ ਕੌਸਲ ਆਫ ਐਡਮਿੰਟਨ ਦੇ ਸਪੋਕਸ ਮੈਨ ਲਾਟ ਭਿੰਡਰ ਹੋਣਗੇ,ਇਸ ਸਮੇ ਮੀਟਿੰਗ ਵਿਚ ਸਾਮਿਲ ਸੀਨਿਅਰ ਪ੍ਰੈਸ ਫੋਟੋ ਗਰਾਫਰ ਕਮਲ ਲਾਇਲ ਤੇ ਅਸੋਕ ਗਗਵਾਨੀ ਵੀ ਵਿਸੇਸ ਤੌਰ ਤੇ ਪਹੁੰਚੇ ਹੋਏ ਸਨ, ਇਸ ਮੀਟਿੰਗ ਵਿਚ ਚੋਣ ਤੋ ਇਲਾਵਾ 2015 ਸਾਲ ਦੇ ਨਵੇ ਪ੍ਰੋਗਰਾਮਾਂ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ ਜਿਸ ਦੇ ਅਧੀਨ 21 ਫਰਵਰੀ ਨੂੰ ਪ੍ਰੈਸ ਕੌਸਲ ਆਫ ਐਡਮਿੰਟਨ ਦੇ ਮੈਬਰਾ ਦੀ ਇਕ ਪਰਿਵਾਰਕ ਮਿਲਣੀ ਦੇ ਰੂਪ ਵਿਚ ਇਕ ਡਿਨਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿਸ ਵਿਚ ਸਾਰੇ ਹੀ ਮੈਬਰ ਪਰਿਵਾਰਾਂ ਸਮੇਤ ਪਹੁੰਣਗੇ।ਇਸ ਚੋਣ ਤੋ ਬਾਅਦ ਵਿਚ ਸਾਰੀ ਹੀ ਚੁਣੀ ਗਈ ਕਮੇਟੀ ਨੂੰ ਦੇਸ ਵਿਦੇਸ ਤੋ ਵਧਾਈ ਸੁਨੇਹੇ ਦਾ ਰਹੇ ਹਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)