ਜਥੇਦਾਰ ਨੰਦਗੜ੍ਹ ਨੂੰ ਪਾਠ ਲਈ ਸ਼੍ਰੋਮਣੀ ਕਮੇਟੀ ਨੇ ਨਾ ਦਿੱਤਾ ਸਰੂਪ


ਤਲਵੰਡੀ ਸਾਬੋ,19 ਜਨਵਰੀ (ਏਜੰਸੀ) : ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਉਨ੍ਹਾਂ ਦੀ ਰਿਹਾਇਸ਼ ’ਤੇ ਅਖੰਡ ਪਾਠ ਪ੍ਰਕਾਸ਼ ਕਰਵਾਉਣ ਤੋਂ ਤਖ਼ਤ ਦੇ ਪ੍ਰਬੰਧਕਾਂ ਨੇ ਨਾਂਹ ਕਰ ਦਿੱਤੀ ਹੈ। ਇਸ ਤੋਂ ਬਾਅਦ ਜਥੇਦਾਰ ਨੰਦਗੜ੍ਹ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਸਰੂਪ ਲਿਆ ਕੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਫੈਸਲਾ ਲਿਆ ਸੀ ਕਿ ਉਨ੍ਹਾਂ ਨੇ ਬਾਰਾਂ ਸਾਲ ਤਖ਼ਤ ਦੇ ਜਥੇਦਾਰ ਵਜੋਂ ਸੇਵਾ ਕੀਤੀ ਹੈ। ਇਸ ਲਈ ਉਹ ਇੱਥੋਂ ਜਾਂਦੇ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਵਿੱਚ ਵਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਕਰਵਾ ਕੇ ਇਹ ਰਿਹਾਇਸ਼ ਛੱਡ ਜਾਣਗੇ।

ਸੂਤਰਾਂ ਦਾ ਕਹਿਣਾ ਹੈ ਕਿ ਸਹਿਜ ਪਾਠ ਕਰਵਾਉਣਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਹੱਕ ਵਿੱਚ ਜਥੇਬੰਦੀਆਂ ਨੂੰ ਆਪਣੀ ਅਗਲੀ ਰੂਪ ਰੇਖਾ ਉਲੀਕਣ ਲਈ ਸਮਾਂ ਦੇਣਾ ਹੈ। ਕਿਉਂਕਿ ਸਹਿਜ ਪਾਠ ਪ੍ਰਕਾਸ਼ ਕਰਵਾਉਣ ਨਾਲ ਜਥੇਬੰਦੀਆਂ ਨੂੰ ਕਈ ਦਿਨ ਦਾ ਮੌਕਾ ਆਪਣੇ ਫੈਸਲੇ ਲੈਣ ਲਈ ਮਿਲ ਜਾਵੇਗਾ ਅਤੇ ਜਥੇਦਾਰ ਨੰਦਗੜ੍ਹ ਨੂੰ ਛੇਤੀ ਸ਼੍ਰੋਮਣੀ ਕਮੇਟੀ ਵਾਲੀ ਕੋਠੀ ਵੀ ਖਾਲੀ ਨਹੀਂ ਕਰਨੀ ਪਵੇਗੀ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਗਿਆਨੀ ਨੰਦਗੜ੍ਹ ਦੀ ਰਿਹਾਇਸ਼ ਉੱਤੇ ਦੋ ਪਾਠੀ ਸਿੰਘ ਭੇਜ ਦਿੱਤੇ ਸਨ ਜਿਨ੍ਹਾਂ ਨੂੰ ਥੋੜ੍ਹੀ ਦੇਰ ਮਗਰੋਂ ਵਾਪਸ ਬੁਲਾ ਲਿਆ ਗਿਆ। ਜਦੋਂ ਸ਼੍ਰੋਮਣੀ ਕਮੇਟੀ ਕੋਲ ਗਿਆਨੀ ਨੰਦਗੜ੍ਹ ਨੇ 4100 ਰੁਪਏ ਭੇਟਾ ਜਮ੍ਹਾ ਕਰਾਉਣ ਵਾਸਤੇ ਆਪਣੇ ਨੇੜਲੇ ਰੰਧਾਵਾ ਨੂੰ ਭੇਜਿਆ ਤਾਂ ਪਾਠਾਂ ਦੇ ਇੰਚਾਰਜ ਨੇ ਭੇਟਾ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਥੇਦਾਰ ਨੰਦਗੜ੍ਹ ਨੂੰ ਪਾਠ ਲਈ ਸ਼੍ਰੋਮਣੀ ਕਮੇਟੀ ਨੇ ਨਾ ਦਿੱਤਾ ਸਰੂਪ