ਛਪ ਸਕਦਾ ਹੈ 25 ਰੁਪਏ ਦਾ ਨੋਟ


ਚੰਡੀਗੜ, 4 ਜਨਵਰੀ (ਏਜੰਸੀ) : ਚੰਡੀਗੜ ਦੇ ਇੱਕ ਵਸਨੀਕ ਰਾਮਦਾਸ ਸਿੰਗਲਾ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 25 ਰੁਪਏ ਦਾ ਨੋਟ ਚਲਾਉਣ ਦਾ ਸੁਝਾਅ ਭੇਜਿਆ ਸੀ। ਇਹ ਸਲਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਆ ਗਈ ਹੈ। ਪ੍ਰਧਾਨ ਮੰਤਰੀ ਦਫਤਰ ਵਲੋਂ ਇਸ ਸੁਝਾਅ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੰਗਲਾ ਦੀ ਇਸ ਸਲਾਹ ਨੂੰ ਸੋਮਵਾਰ ਸਵੇਰੇ 9.50 ’ਤੇ ਆਕਾਸ਼ਵਾਣੀ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ ਨੇ ਸਿੰਗਲਾ ਦਾ ਮੈਸੇਜ ਵੀ ਰਿਕਾਰਡ ਕਰਵਾਇਆ ਹੈ। ਇਸ ਸੰਬੰਧੀ ਸਿੰਗਲਾ ਨੇ ਦੱਸਿਆ ਕਿ ਉਸ ਨੇ ਰੇਡੀਓ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗ੍ਰਾਮ ਮਨ ਕੀ ਬਾਤ ਸੁਣਿਆ। ਜਿਸ ਵਿੱਚ ਉਹਨਾਂ ਕਿਹਾ ਸੀ ਆਮ ਆਦਮੀ ਵੀ ਆਪਣੇ ਮਨ ਦੀ ਗੱਲ ਸਾਂਝੀ ਕਰ ਸਕਦੇ ਹਨ। ਮੈਂ ਪੰਜ ਰੁਪੲ ਦੇ ਸਿੱਕਿਆਂ ਦੀ ਘਾਟ ਤੋਂ ਪ੍ਰੇਸ਼ਾਨ ਸੀ। ਇਸੇ ਤਰਾ ਮੇਰੇ ਵਾਂਗ ਕਰੋੜਾਂ ਲੋਕ ਹੋਰ ਵੀ ਪ੍ਰੇਸ਼ਾਨ ਹੋਣਗੇ। ਇਸ ਨੂੰ ਧਿਆਨ ’ਚ ਰੱਖਦਿਆਂ ਮੈਂ ਆਕਾਸ਼ਵਾਣੀ ਨੂੰ ਸੁਝਾਅ ਭੇਜਿਆਂ ਇੱਕ ਜਨਵਰੀ ਸ਼ਾਮ ਪੰਜ ਵਜੇ ਪ੍ਰਧਾਨ ਮੰਤਰੀ ਦਫਤਰ ਤੋਂ ਫੋਨ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਝਾਅ ਪਸੰਦ ਆਇਆ ਹੈ। ਉਹਨਾਂ 25 ਰੁਪਏ ਦਾ ਨੋਟ ਜਾਰੀ ਕਰਨ ਲਈ ਜੁੜੀਆਂ ਸੰਭਾਵਨਾਵਾਂ ਨੂੰ ਲੈ ਕੇ ਆਰ ਬੀ ਆਈ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਿੰਗਲਾ ਦਾ ਕਹਿਣਾ ਹੈ ਕਿ ਪੰਜ ਰੁਪਏ ਦੇ ਸਿੱਕੇ ਨੂੰ ਦੂਰ ਕਰਨ ਲਈ 25 ਰੁਪਏ ਦਾ ਨੋਟ ਚਲਾਇਆ ਜਾਵੇ। 20 ਰੁਪਏ ਦਾ ਨੋਟ ਚਾਹੇ ਤਾਂ ਸਰਕਾਰ ਬੰਦ ਕਰ ਸਕਦੀ ਹੈ। ਇਸ ਦਾ ਬਦਲ 25 ਰੁਪਏ ਦਾ ਨੋਟ ਹੋ ਸਕਦਾ ਹੈ ਉਦਾਹਰਨ ਦੇ ਤੌਰ ਉੱਤੇ ਕਿਸੇ ਨੂੰ 15 ਰੁਪਏ ਦੇਣੇ ਹਨ ਤਾਂ ਉਸ ਨੂੰ 25 ਰੁਪਏ ਦਾ ਨੋਟ ਦੇ ਕੇ 10 ਰੁਪਏ ਦਾ ਨੋਟ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਕਿਸੇ ਨੂੰ 35 ਰੁਪਏ ਦੇਣੇ ਹਨ ਤਾਂ 25 ਅਤੇ 10 ਰੁਪਏ ਦਾ ਨੋਟ ਦਿੱਤਾ ਜਾ ਸਕਦਾ ਹੈ। ਪੰਜ ਰੁਪਏ ਦਾ ਨੋਟ ਦੇਣ ਦੀ ਕੋਈ ਲੋੜ ਨਹੀਂ ਪਵੇਗੀ। ਇਸ ਨਾਲ ਚਿੱਲੜ ਦੀ ਸਮੱਸਿਆ ਖਤਮ ਹੋ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਛਪ ਸਕਦਾ ਹੈ 25 ਰੁਪਏ ਦਾ ਨੋਟ