ਕੌਸਲਰ ਸੋਹੀ ਵੱਲੋ ਫੈਡਲਰ ਲਿਬਰਲਜ ਪਾਰਟੀ ਦੀ ਨੌਮੀਨੇਸਨ ਲੜਨ ਦਾ ਐਲਾਨ

Amarjeet Sohi

ਐਡਮਿੰਟਨ, (ਰਘਵੀਰ ਬਲਾਸਪੁਰੀ) : ਲੰਘੇ ਮੰਗਲਵਾਰ ਨੂੰ ਵਾਰਡ ਨੰਬਰ 12 ਤੋ ਕੌਸਲਰ ਅਮਰਜੀਤ ਸੋਹੀ ਵੱਲੋ ਲਿਬਰਲਜ ਪਾਰਟੀ ਦੇ ਲਈ ਫੈਡਰਲ ਵਾਸਤੇ ਨੌਮੀਨੇਸਨ ਲੜਨ ਦਾ ਐਲਾਨ ਕਰਦਿਆ ਕਿਹਾ ਕਿ ਕੁਝ ਲੋਕਾਂ ਨਾਲ ਮੈ ਇਸ ਦੇ ਬਾਰੇ ਵਿਚ ਗੱਲ ਕੀਤੀ ਸੀ ਜੋ ਕਿ ਪ੍ਰੀਮਿਅਰ ਸਟੀਫਨ ਹਾਰਪਰ ਦੀ ਗੱਲ ਕਰਦੇ ਸਨ। ਕਈ ਲੋਕਾਂ ਨੇ ਮੇਰੇ ਨਾਲ ਵੀ ਗੱਲਬਾਤ ਕੀਤੀ ਸੀ ਕਿ ਮੇਰੇ ਕੋਲ ਸਿਟੀ ਵਿਚ ਕੰਮ ਕਰਨ ਦਾ ਤਜਰਬਾ ਵੀ ਹੈ ਤੇ ਮੈ ਇਸ ਲਈ ਚੋਣ ਲੜਾ। ਮਿੱਲਵੁਡ ਵਿਚ ਗੱਲਬਾਤ ਕਰਦਿਆ ਸੋਹੀ ਨੈ ਕਿਹਾ ਕਿ ਮੈ ਇਸ ਦੇ ਬਾਰ ਹੁਣੇ ਹੀ ਵਿਚਾਰ ਬਣਾਇਆਂ ਹੈ। ਸੋਹੀ ਨੇ ਕਿਹਾ ਕਿ ਜੇ ਮੈ ਇਸ ਚੋਣ ਵਿਚ ਭਾਗ ਲਿਆ ਤਾ ਮੈ ਆਪਣੀਆਂ ਬਿਨਾ ਤਨਖਾਹ ਤੋ ਛੁਟੀਆਂ ਦੀ ਵਰਤੋ ਕਰਾਗਾ। ਜੇ ਇਹ ਚੋਣ ਜਿਤ ਗਿਆ ਤਾ ਮੈ ਆਪਣੀ ਕੌਸਲਰ ਦੀ ਸੀਟ ਤੋ ਅਸਤੀਫਾ ਦੇ ਦੇਵਾਗਾ। ਹੁਣ ਐਡਮਿੰਟਨ ਮਿਲਵੁਡ ਹਲਕੇ ਦਾ ਘੇਰਾ ਵਿਊਮਾਉਟ ਤੱਕ ਚੱਲਿਆ ਗਿਆ ਹੈ। ਇਹ ਹਲਕਾ ਇਥੋ ਦੇ ਪੀ.ਸੀ. ਪਾਰਟੀ ਦੇ ਐਮ.ਪੀ.ਮਾਇਕ ਲੇਕ ਦਾ ਹੈ ਤੇ ਉਹ ਨਵੇ ਬਣੇ ਹਲਕੇ ਬਿਟਾਸਕਵਨ ਤੋ ਪੀ.ਸੀ. ਪਾਰਟੀ ਦੀ ਨੌਮੀਨੇਸਨ ਜਿੱਤ ਚੁੱਕੇ ਹਨ। ਜੇ ਅਮਰਜੀਤ ਸੋਹੀ ਲਿਬਰਲਜ ਪਾਰਟੀ ਦੀ ਨੌਮੀਨੇਸਨ ਜਿੱਤ ਜਾਦੇ ਹਨ ਤਾ ਚੋਣਾਂ ਦੁਰਾਨ ਇਹਨਾਂ ਦਾ ਮੁਕਾਬਲਾ ਪੀ.ਸੀ. ਪਾਰਟੀ ਦੇ ਸੇਰਵੁਡ ਹਲਕੇ ਤੋ ਆਏ ਐਮ.ਪੀ. ਟਿੱਮ ਉਪਲ ਨਾਲ ਹੋਵੇਗਾ। ਐਡਮਿੰਟਨ ਵਿਚੋ ਤੋ 2003 ਤੋ ਬਾਅਦ ਵਿਚ ਕਦੇ ਵੀ ਲਿਬਲਰਜ ਪਾਰਟੀ ਦਾ ਐਮ.ਪੀ ਨਹੀ ਜਿੱਤ ਸਕਿਆ।

Facebook Comments

POST A COMMENT.

Enable Google Transliteration.(To type in English, press Ctrl+g)