ਕੈਨੇਡਾ ਦੇ ਐਮਐਲਏ ਪੀਟਰ ਸੰਧੂ ਤੇ ਪਰਿਵਾਰ ਨੂੰ ਧਮਕੀ, ਨੌਕਰ ਨਾਲ ਮਾਰਕੁੱਟ

peter-sandhu

ਲੁਧਿਆਣਾ,9 ਜਨਵਰੀ (ਏਜੰਸੀ) : ਗੈਰ ਕਾਨੂੰਨੀ ਕੰਸਟਰਕਸ਼ਨ ਦੀ ਸ਼ਿਕਾਇਤ ਕਰਨ ‘ਤੇ ਕੁਝ ਲੋਕਾਂ ਨੇ ਨਾ ਸਿਰਫ ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ, ਬਲਕਿ ਉਨ੍ਹਾਂ ਦੇ ਨੌਕਰ ਨੂੰ ਵੀ ਕੁੱਟਿਆ। ਪ੍ਰਸ਼ਾਸਨ ਅਤੇ ਪੁਲਿਸ ਨੇ ਵਾਰ ਵਾਰ ਫ਼ੋਨ ਕੀਤੇ ਜਾਣ ਦੇ ਬਾਵਜੂਦ ਸੰਧੂ ਦੀ ਸੁਣਵਾਈ ਨਹੀਂ ਕੀਤੀ। ਇਸ ਤੋਂ ਦੁਖੀ ਸੰਧੂ ਨੇ ਸ਼ਹਿਰ ਵਿਚ 17 ਜਨਵਰੀ ਨੂੰ ਹੋਣ ਵਾਲੇ ਐਨਆਰਆਈ ਸੰਗਤ ਦਰਸ਼ਨ ਦੇ ਬਾਇਕਾਟ ਦਾ ਐਲਾਨ ਕੀਤਾ ਹੈ। ਲੁਧਿਆਣਾ ਦੇ ਐਮਪੀ ਰਹੇ ਅਕਾਲੀ ਆਗੂ ਸਵ. ਗੁਰਚਰਨ ਸਿੰਘ ਗਾਲਿਬ ਦੇ ਭਾਣਜੇ ਪੀਟਰ ਸੰਧੂ ਕੈਨੇਡਾ ਦੇ ਅਲਬਰਟਾ ਸਟੇਟ ਦੀ ਰਾਜਥਾਨੀ ਐਡਮਿੰਟਨ ਤੋਂ ਸੱਤਾਧਾਰੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਤੋਂ ਦੂਜੀ ਵਾਰ ਐਮਐਲਏ ਹਨ। ਉਨ੍ਹਾਂ ਪੰਜਾਬ ਨੇ 17 ਜਨਵਰੀ ਨੂੰ ਹੋਣ ਵਾਲੇ ਐਨਆਰਆਈ ਸੰਗਤ ਦਰਸ਼ਨ ਦੇ ਲਈ ਵਿਸ਼ੇਸ਼ ਸੱਦਾ ਦਿੱਤਾ ਹੈ। ਇਸ ਸਬੰਧ ਵਿਚ ਗੱਲਬਾਤ ਦੌਰਾਨ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਫਿਰੋਜ਼ਪੁਰ ਰੋਡ ਸਥਿਤ ਕੋਹੀਨੂਰ ਪਾਰਕ ਸਥਿਤ ਅਪਣੀ ਕੋਠੀ ਦੇ ਕੋਲ ਇਕ ਪਲਾਟ ‘ਤੇ ਗੈਰ ਕਾਨੂੰਨੀ ਕੰਸਟਰਕਸ਼ਨ ਦੇ ਮਾਮਲੇ ਵਿਚ ਅਕਤੂਬਰ ਵਿਚ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ।

ਪੁੱਡਾ ਦੇ ਮੋਹਾਲੀ ਸਥਿਤ ਦਫ਼ਤਰ ਦੇ ਚੀਫ਼ ਇੰਜੀਨੀਅਰ ਤਿਰਲੋਚਨ ਸਿੰਘ ਦੇ ਇਸ ਪਲਾਟ ਦਾ ਗੈਰ ਕਾਨੂੰਨੀ ਕੰਸਟਰਕਸ਼ਨ ਨਗਰ ਨਿਗਮ ਪ੍ਰਸ਼ਾਸਨ ਨੇ ਦੋ ਦਿਨ ਪਹਿਲਾਂ ਢਾਹ ਦਿੱਤਾ ਸੀ। ਇਸ ਤੋਂ ਬਾਅਦ ਗੁਆਂਢੀ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗੇ। ਹੁਣ ਸੰਗਤ ਦਰਸ਼ਨ ਦੇ ਲਈ 17 ਦਸੰਬਰ ਨੂੰ ਫੇਰ ਲੁਧਿਆਣਾ ਆਏ ਹੋਏ ਹਨ। ਉਹ ਪਲਾਟ ‘ਤੇ ਗੈਰ ਕਾਨੂੰਨੀ ਕੰਸਟਰਕਸ਼ਨ ਦੀ ਸ਼ਿਕਾਇਤ ਨੂੰ ਵਿਧਾਇਕ ਦਰਸ਼ਨ ਸਿੰਘ ਨੂੰ ਵੀ ਮਿਲੇ ਸੀ। ਸੰਧੂ ਦੇ ਮੁਤਾਬਕ ਉਨ੍ਹਾਂ ਦੀ ਕੋਠੀ ਦੇ ਕੋਲ ਵਾਲੇ ਪਲਾਟ ਦੇ ਹੇਠਲੇ ਹਿੱਸੇ ਵਿਚ ਕਾਰ ਪਾਰਕਿੰਗ ਅਤੇ ਉਪਰ ਪੀਜੀ ਬਣਾਉਣ ਦੇ ਨਾਲ ਹੀ ਸੜਕ ਵੱਲ ਕਰੀਬ 18 ਫੁੱਟ ਜਗ੍ਹਾ ਦੱਬੀ ਜਾ ਰਹੀ ਸੀ। ਨਿਗਮ ਦੀ ਕਾਰਵਾਈ ਤੋਂ ਬਾਅਦ ਵੀਰਵਾਰ ਸਵੇਰੇ ਪਲਾਟ ‘ਤੇ ਕੰਸਟਰਸ਼ਨ ਕਰਵਾ ਰਹੇ ਲੋਕ ਸੰਧੂ ਦੀ ਕੋਠੀ ਦੀ ਤਸਵੀਰਾਂ ਖਿੱਚਣ ਲੱਗ ਗਏ, ਟੋਕਣ ‘ਤੇ ਭੱਜ ਗਏ। ਪੀਟਰ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਲੇਕਿਨ ਦੇਰ ਰਾਤ ਤੱਕ ਕਿਸੇ ਦੇ ਖ਼ਿਲਾਫ਼ ਪਰਚਾ ਦਰਜ ਨਹੀਂ ਕੀਤਾ ਸੀ। ਸੰਧੂ ਦਾ ਇਹ ਵੀ ਦੋਸ਼ ਹੈ ਕਿ ਪਲਾਟ ਵਿਚ ਗੈਰ ਕਾਨੂੰਨੀ ਕੰਸਟਰਕਸ਼ਨ ਕਰਾਉਣ ਵਾਲੇ ਚੀਫ਼ ਇੰਜੀਨੀਅਰ ਦੇ ਰਿਸ਼ਤੇਦਾਰ ਉਨ੍ਹਾਂ ਦੀ ਕੋਠੀ ਵਿਚ ਆਉਣ ਜਾਣ ਵਾਲੇ ਲੋਕਾਂ ਦੀ ਮੋਬਾਇਲ ‘ਤੇ ਵੀਡੀਓ ਬਣਾਉਂਦੇ ਹਨ।

ਸੰਧੂ ਦੇ ਨੌਕਰ ਬੱਲੂ ਪਾਲ ਨੇ ਦੱਸਿਆ ਕਿ ਠੇਕੇਦਾਰ ਦੇ ਕਰਿੰਦਿਆਂ ਨੇ ਬੁਧਵਾਰ ਰਾਤ ਉਸ ਨੂੰ ਰਸਤੇ ਵਿਚ ਰੋਕ ਕੇ ਐਮਐਲਏ ਸੰਧੂ ਦੀ ਪਤਨੀ ਦਾ ਨਾਂਅ ਅਤੇ ਫ਼ੋਨ ਨੰਬਰ ਪੁੱਛਿਆ, ਨਹੀਂ ਦੱਸਣ ‘ਤੇ ਕੁੱਟਿਆ ਵੀ। ਸੰਧੂ ਦੇ ਪਰਿਵਾਰ ਅਤੇ ਉਸ ਨੂੰ (ਬੱਲੂ ਨੂੰ) ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਸੁਣਵਾਈ ਨਾ ਹੋਣ ‘ਤੇ ਸੰਧੂ ਨੇ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ ਨੂੰ ਸ਼ਿਕਾਇਤ ਕੀਤੀ। ਵੀਰਵਾਰ ਨੂੰ ਗੁਆਂਢੀ ਦੇ ਪਲਾਟ ਵਿਚ ਕੰਮ ਕਰਾਉਣ ਵਾਲੇ ਠੇਕੇਦਾਰ ਅਨਿਲ ਕੁਮਾਰ ਨੂੰ ਥਾਣਾ ਪੀਏਯੂ ਦੇ ਐਸਐਚਓ ਸੁਰਿੰਦਰ ਕੁਮਾਰ ਪੁਛਗਿੱਛ ਲਈ ਲੈ ਗਏ। ਇਸ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਫੇਰ ਸੰਧੂ ਦੇ ਨੌਕਰ ਬੱਲੂ ਦੇ ਬਿਆਨ ਲਏ। ਐਸਐਚਓ ਸੁਰਿੰਦਰ ਕੁਮਾਰ ਨੇ ਕਿਹਾ ਕਿ ਬੱਲੂ ਦਾ ਮੈਡੀਕਲ ਕਰਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।

ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਐਮਐਲਏ ਪੀਟਰ ਸੰਧੂ ਨੇ ਕਿਹਾ ਕਿ ਇਕ ਪਾਸੇ ਐਨਆਰਆਈ ਪੰਜਾਬੀਆਂ ਨੂੰ ਸੂਬੇ ਵਿਚ ਪਰਤਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਦੁਜੇ ਪਾਸੇ ਉਨ੍ਹਾਂ ਦੀ ਬੇਕਰਦੀ ਕੀਤੀ ਜਾ ਰਹੀ ਹੈ। ਪਲਾਟ ਮਾਲਕ ਤਿਰਲੋਚਨ ਸਿੰਘ ਦਾ ਕਹਿਣਾ ਹੈ ਕਿ ਪਲਾਟ ‘ਤੇ ਕੰਸਟਰਕਸ਼ਨ ਦਾ ਕੰਮ ਮੇਰੇ ਜਵਾਈ ਦੀ ਨਿਗਰਾਨੀ ਵਿਚ ਚਲ ਰਿਹਾ ਹੈ, ਉਨ੍ਹਾਂ ਤੋਂ ਹੀ ਜਾਣਕਾਰੀ ਮਿਲੀ ਸੀ ਕਿ ਕੰਸਟਰਕਸ਼ਨ ਹੋ ਚੁੱਕੇ ਕੁਝ ਹਿੱਸੇ ਨੂੰ ਢਾਹ ਦਿੱਤਾ ਹੈ। ਜਿੱਥੇ ਤੱਕ ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਕਾਲੋਨੀ ਦੇ ਬਾਕੀ ਲੋਕਾਂ ਦੇ ਦੋਸ਼ਾਂ ਦਾ ਸਵਾਲ ਹੈ ਕਿ ਉਨ੍ਹਾ ਮੇਰੇ ਕਿਸੇ ਕਰੀਬੀ ਜਾਂ ਹਮਾਇਤੀ ਨੇ ਕੋਈ ਧਮਕੀ ਨਹੀਂ ਦਿੱਤੀ।

Facebook Comments

POST A COMMENT.

Enable Google Transliteration.(To type in English, press Ctrl+g)