ਆਈਬੀ ਵੱਲੋਂ ਜਗਤਾਰ ਤਾਰਾ ਤੋਂ ਪੁੱਛ-ਗਿੱਛ


ਪਟਿਆਲਾ, 19 ਜਨਵਰੀ (ਏਜੰਸੀ) : ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਕੋਲੋਂ ਕੇਂਦਰੀ ਏਜੰਸੀ ਇੰਟੈਲੀਜੈਂਸ ਬਿਉਰੋ (ਆਈ.ਬੀ.) ਨੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਤਾਰਾ ਨੂੰ ਭਾਵੇਂ ਮੁੱਖ ਤੌਰ ’ਤੇ ਸੀਆਈਏ ਸਟਾਫ ਪਟਿਆਲਾ ਵਿੱਚ ਰੱਖਿਆ ਗਿਆ ਹੈ ਪਰ ਇਸ ਸਿਲਸਿਲੇ ਵਿੱਚ ਉਸ ਨੂੰ ਥਾਣਾ ਬਨੂੜ ਵਿੱਚ ਵੀ ਲਿਜਾਇਆ ਗਿਆ। ਸੂਤਰਾਂ ਅਨੁਸਾਰ ਆਈਬੀ ਵੱਲੋਂ ਉਸ ਕੋਲੋਂ ਆਈਐਸਆਈ ਸਮੇਤ ਉਥੇ ਰਹਿ ਰਹੇ ਗਰਮਖਿਆਲੀ ਜਥੇਬੰਦੀਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਤਾਰਾ ਦਾ 22 ਜਨਵਰੀ ਤੱਕ ਦਾ ਪੁਲੀਸ ਰਿਮਾਂਡ ਹੈ। ਪੁੱਛ-ਪੜਤਾਲ ਦੇ ਵੇਰਵਿਆਂ ਅਨੁਸਾਰ ਰੁਲਦਾ ਸਿੰਘ ਦੇ ਕਤਲ ਦੀ ਸਾਜ਼ਿਸ਼ ਪਾਕਿਸਤਾਨ ਵਿੱਚ ਰਚੀ ਗਈ ਸੀ ਤੇ ਇਸ ਵਿੱਚ ਤਿੰਨ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਰਹਿ ਰਹੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬੱਬਰ ਤੇ ਪਰਮਜੀਤ ਸਿੰਘ ਪੰਮਾ ਸ਼ਾਮਲ ਸਨ। ਸੂਤਰਾਂ ਅਨੁਸਾਰ ਤਾਰਾ ਤੋਂ ਜੇਲ੍ਹ ਫਰਾਰੀ ਤੋਂ ਬਾਅਦ ਉਸ ਦੀ ਰਿਹਾਇਸ਼ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਿਵੇਂ ਤਾਰਾ ਦੇ ਪਟਿਆਲਾ, ਰੋਪੜ ਅਤੇ ਫਤਹਿਗੜ੍ਹ ਸਾਹਿਬ ਸਮੇਤ ਕੁਝ ਹੋਰ ਥਾਵਾਂ ’ਤੇ ਰਹਿਣ ਦੀ ਗੱਲ ਸਾਹਮਣੇ ਆਈ ਹੈ। ਉਸ ਵੱਲੋਂ ਕਾਫ਼ੀ ਸਮਾਂ ਕੁਰਾਲੀ ਸ਼ਹਿਰ ਵਿੱਚ ਵੀ ਰਹਿਣ ਦਾ ਪਤਾ ਲੱਗਿਆ ਹੈ। ਤਾਰਾ ਵੱਲੋਂ ਜਗਤਾਰ ਸਿੰਘ ਹਵਾਰਾ ’ਤੇ ਕੁਝ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਹਮਲਾ ਕਰਨ ਵਾਲੇ ਇਕ ਸੰਗਠਨ ਦੇ ਕੁਝ ਕਾਰਕੁਨਾਂ ਨੂੰ ਮਾਰਨ ਦੀ ਕਥਿਤ ਤਜਵੀਜ਼ ਵੀ ਬਣਾਈ ਹੋਣ ਦਾ ਪਤਾ ਲੱਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਈਬੀ ਵੱਲੋਂ ਜਗਤਾਰ ਤਾਰਾ ਤੋਂ ਪੁੱਛ-ਗਿੱਛ