ਅਲਬਰਟਾ ਵਾਸੀਉ ਘਾਟਾ ਪੂਰਾ ਕਰਨ ਲਈ ਕੀ ਕਰੀਏ-ਪ੍ਰੀਮਿਅਰ ਜਿੰਮ ਪ੍ਰੈਟਿਸ

jim-prentice

ਐਡਮਿੰਟਨ, (ਰਘਵੀਰ ਬਲਾਸਪੁਰੀ) : ਅਲਬਰਟਾ ਦੇ ਪ੍ਰਿਮਅਰ ਜਿੰਮ ਪ੍ਰੈਟਿਸ ਨੇ ਅਲਬਰਟਾ ਦੇ ਵਸਨੀਕਾਂ ਨੂੰ ਪੁਛਿਆ ਹੈ ਕਿ 6 ਬਿਲੀਅਨ ਦੇ ਆਉਣ ਵਾਲੇ ਘਾਟੇ ਨੂੰ ਪੂਰਾ ਕਰਨ ਦੇ ਲਈ ਕੀ ਕੀਤਾ ਜਾਵੇ।ਪਰ ਅਸੀ ਅਲਬਰਟਾ ਦੇ ਲੋਕਾਂ ਨੂੰ ਇਸ ਦੇ ਬਾਰੇ ਵਿਚ ਵੀ ਜਾਗ੍ਰੀਰਤ ਕ eਰਹੁ ਹਾ ਕਿ ਆਉਣ ਵਾਲੇ ਸਮੇ ਦੇ ਵਿਚ ਪੀæਐਸ਼ਟੀæ ਲਾਉਣਾ ਕਿਉ ਜਰੂਰੀ ਹੈ ਸਾਰਾ ਕੁਝ ਹੀ ਟੇਬਲ ਤੇ ਹੈ ਇਸ ਦੇ ਬਾਰ ਵਿਚ ਤੁਸੀ ਵੀ ਆਪਣੇ ਸੁਝਾਉ ਭੇਜ ਸਕਦੇ ਹੋ।ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਅਸੀ ਅਲਬਰਟਾ ਦੇ ਅਰਥ ਸਾਸਤਰੀਆਂ ਨਾਲ ਵਿਚਾਰ ਕਰਕੇ ਇਹ ਤਰੀਕੇ ਲੱਭੇ ਹਨ।ਕਈਆਂ ਦਾ ਵਿਚਾਰ ਹੈ ਕਿ ਸਰਕਾਰ ਇਸ ਤੇ ਲਿਪਾ ਪੋਚੀ ਨਹੀ ਕਰ ਸਕਦੀ। ਪਹਿਲਾ ਤਾ ਇਹ ਵਿਚਾਰ ਹੈ ਕਿ ਸੂਬੇ ਦੇ ਵਿਚ 5% ਸੇਲ ਟੈਕਸ ਲਾਇਆ ਜਾਵੇ।ਇਸ ਦੇ ਬਾਰੇ ਵਿਚ ਅਲਬਰਟਾ ਦੇ ਖਜਾਨਾ ਮੰਤਰੀ ਟਿੰਢ ਮੌਰਟਨ ਨੇ ਕਿਹਾ ਹੈ ਕਿ ਇਸ ਸੂਬੇ ਦੇ ਪੀ.ਐਸ਼ਟੀ, ਲਾਉਣ ਦੇ ਨਾਲ 5 ਬਿਲੀਅਨ ਡਾਲਰ ਹਰੇਕ ਸਾਲ ਇੱਕਠੇ ਹੋਇਆ ਕਰਨਗੇ,ਇਕ ਬਿਲੀਅਨ ਡਾਲਰ ਇਕ % ਦੇ ਨਾਲ ਆਵੇਗਾ। ਇਸ ਦੇ ਨਾਲ ਕੋਈ ਫਰਕ ਨਹੀ ਪੈਣਾ ਕਿ ਤੇਲ ਦੀਆਂ ਕੀਮਤਾਂ ਦੇ ਵਿਚ ਕਿੰਨੀ ਗਿਰਾਵਟ ਆਈ ਹੈ।

ਦੂਸਰਾ ਤਰੀਕਾ ਇਹ ਹੈ ਕਿ ਕਾਰਪੋਰੇਟ ਟੈਕਸ 10% ਤੋ 12% ਤੱਕ ਦਾ ਲਾ ਕੇ 1 ਬਿਲੀਅਨ ਡਾਲਰ ,10% ਤੋ 13% 1æ5 ਬਿਲੀਅਨ ਡਾਲਰ ਇਕ ਸਾਲ ਵਿਚ ਇਕਠੇ ਹੋਣਗੇ।ਇਸ ਦੇ ਨਾਲ ਛੋਟੇ ਬਿਜਨਸਮੈਨਾ ਤੇ ਕੋਈ ਫਰਕ ਨਹੀ ਪਵੇਗਾ,ਜਿਹੜੇ ਕਿ 3% ਟੈਕਸ ਪਹਿਲਾ ਹੀ ਦੇ ਰਹੇ ਹਨ।ਤੀਸਰਾ ਤਰੀਕਾ ਇਹ ਹੈ ਕਿ ਕਿ ਆਮਦਨ ਤੇ 10% ਹੋਰ ਉਕਾ ਪੁਕਾ ਟੈਕਸ ਲਾਇਆ ਜਾਵੇ।ਯੂਨੀਵਰਸਟੀ ਆਫ ਅਲਬਰਟਾ ਦੇ ਅਰਥਸਾਸਤਰੀ ਮਿੱਲ ਮੈਕ ਮਿੱਲਨ ਨੇ ਦੱਸਿਆ ਹੈ ਕਿ ਇਸ ਦੇ ਨਾਲ 13% ਕਰਕੇ 100,000 ਨਾਲ 675 ਮਿਲੀਅਨ ਡਾਲਰ ਤੇ 15% ਨਾਲ 150,000 ਦੀ ਆਮਦਨ ਤੋ 1.125 ਬਿਲੀਅਨ ਡਾਲਰ ਇਕਠੇ ਹੋਣਗੇ। ਇਹ ਸਾਲ 2012 ਦੇ ਟੈਕਸ ਦੇ ਡਾਟੇ ਦੇ ਮੁਤਾਬਕ ਹੈ।ਜੇ ਤੁਸੀ 2013 ਦੇ ਵਿਚ 17,593 ਦੀ ਆਮਦਨ ਹੈ ਤਾ ਤੁਸੀ ਅਲਬਰਟਾ ਦੇ ਵਿਚ 10% ਹੋਰ ਟੈਕਸ ਦੇਣ ਨਾਲ ਵੀ ਤੁਸੀ ਸਾਰੇ ਦੇਸ ਵਿਚੋ ਘੱਟ ਟੈਕਸ ਦੇਣ ਵਾਲੇ ਹੋਵੋਗੇ।ਚੌਥਾ ਤਰੀਕਾ ਇਹ ਹੈ ਕਿ ਅਸੀ ਹੈਲਥ ਕੇਅਰ ਪ੍ਰੀਮਿਅਰ ਨੂੰ ਦੁਬਾਰਾ ਸੁਰੂ ਕੀਤਾ ਜਾਵੇ ਜੋ ਕਿ 2009 ਵਿਚ 88 ਡਾਲਰ ਮਹੀਨੇ ਦੇ ਹਿਸਾਬ ਨਾਲ ਪੂਰੀ ਫੈਮਲੀ ਤੇ 44 ਡਾਲਰ ਸਿੰਗਲ ਫੈਮਲੀ ਦੇ ਲਈ ਸਰਕਾਰ ਨੂੰ ਦਿੱਤਾ ਜਾਦਾ ਸੀ। ਇਸ ਦੇ ਨਾਲ 1 ਬਿਲੀਅਨ ਡਾਲਰ ਖਜਾਨੇ ਵਿਚ ਆਉਣਗੇ।

ਇਕ ਆਖਰੀ ਤਰੀਕਾ ਹੈ ਕਿ ਤੇਲ,ਸਰਾਬ ਤੇ ਸਿਗਰਟਾਂ ਦੇ ਭਾਅ ਵਿਚ ਵਾਧਾ ਕਰਕੇ ਇਸ ਤੋ ਆਮਦਨ ਸਿਗਰਟ ਦੇ ਇਕ ਕਾਰਟਨ ਤੇ ਇਕ 1 ਡਾਲਰ ਵਧਾਉਣ ਦੇ ਨਾਲ 23æ3 ਮਿਲੀਅਨ ਡਾਲਰ,ਗੈਸ ਵਿਚ ਇਕ ਲਿਟਰ ਤੇ ਇਕ ਸੈਟ ਵਧਾਉਣ ਦੇ ਨਾਲ 63 ਮਿਲੀਅਨ ਡਾਲਰ ਦੀ ਆਮਦਨ,1% ਸਰਾਬ ਦੀ ਆਮਦਨ ਵਿਚ ਵਾਧਾ ਕਰਨ ਦੇ ਨਾਲ 7æ4 ਮਿਲੀਅਨ ਡਾਲਰ ਦੀ ਆਮਦਨ ਸਰਕਾਰ ਦੇ ਖਜਾਨੇ ਵਿਚ ਆਵੇਗੀ।ਪਿਛਲੇ ਸਾਲ ਸਰਕਾਰ ਨੇ ਤੰਬਾਕੂ ਦੇ ਟੈਕਸ ਤੋ 930 ਮਿਲੀਅਨ ਡਾਲਰ 747 ਮਿਲੀਅਨ ਸਰਾਬ ਦੇ ਟੈਕਸ ਇੱਕਠਾ ਕੀਤਾ ਸੀ।ਇਸ ਤੋ ਬਿਨਾ ਸਰਕਾਰ ਨੂੰ ਇਨਕਮ ਟੈਕਸ,ਟੂਰਿਸਟ ਟੈਕਸ ਤੇ ਖਣਿਜ ਪਦਾਰਥਾਂ ਦੇ ਟੈਕਸ,ਮੋਟਰ ਵਹੀਕਲ ਰਜਿਸਟੇਸਨ ਟੈਕਸ ਹਾਈਵੇ ਟੋਲ ਟੈਕਸ ਤੋ ਵੀ ਸਰਕਾਰ ਨੂੰ ਆਮਦਨ ਆਉਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)